ਪੰਨਾ:Phailsufian.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/82

ਬਹੁਤਾ ਸੰਬੰਧਤ ਨਹੀਂ। ਪਰ ਇਹ ਗੱਲ ਮੈਂ ਸਿੱਖ ਲਈ ਹੈ ਕਿ
ਭੀੜ ਵਿਚ ਧੂਤੂ ਵਜਾਉਣ ਨਾਲ ਕੁਝ ਨਾ ਕੁਝ ਲਾਭ ਹੋ
ਹੀ ਜਾਂਦਾ ਹੈ।... ਤਾਂ ਵੀ ਮੇਰੀ ਕਵਿਤਾ ਉਨੀ ਮਾੜੀ ਨਹੀਂ
ਜਿੰਨੀ ਇਸ ਨੂੰ ਪ੍ਰੀਤਮ ਸਿੰਘ ਤੇ ਆਹਲੂਵਾਲੀਆ ਆਦਿ
ਦਰਸਾਉਂਦੇ ਹਨ।

ਦੁਨੀਆ ਦੇ ਟਾਕਰੇ ਪੰਜਾਬੀ ਜੀਵਨ ਤੇ ਸਾਹਿਤ ਦਾ ਕਲਚਰ ਪੱਛੜਿਆ ਹੋਇਆ ਹੈ। ਪਾਸ਼ ਦੇ ਮਕਬੂਲ ਹੋਣ ਦਾ ਇਕ ਕਾਰਣ ਇਹ ਵੀ ਹੈ।

ਬਹਾਰ ਦੀ ਰੁੱਤੇ ਕੋਈ ਵੀ ਚਾਹੁੰਦਾ ਹੈ
ਫੁੱਲ ਸਿਰਫ਼ ਫੁੱਲ
...
ਆਓ ਅਸੀਂ ਗੁਮਰਾਹ ਲੋਕ
ਬੇਸ਼ਰਮ ਜਿਹਾ ਗੀਤ ਢੂੰਡੀਏ
...
ਜਦ ਸਾਡੇ ਗੀਤ ਪੂਰੀ ਜਹਾਲਤ ਨਾਲ
ਫੁੱਲਾਂ ਨਾ’ ਅੱਖ ਮੇਲਣਗੇ
ਤਾਂ ਬਹਾਰ ਦਾ ਘੁਮੰਡੀ ਸੁਹਜ
ਕੀ ਭੰਗ ਨਹੀਂ ਹੋਏਗਾ?
...
ਜੇ ਤੁਹਾਨੂੰ ਬਹੁਤ ਮਾਣ ਹੈ
ਆਪਣੀ ਕਲਾ ਆਪਣੇ ਫ਼ਲਸਫ਼ੇ 'ਤੇ
ਤਾਂ ਖੋਲ੍ਹੋ ਸੁਨਿਹਰੀ ਜਿਲਦਾਂ ਵਾਲੇ ਗ੍ਰੰਥ
ਤੁਹਾਡੇ ਸ਼ੈਕਸਪੀਅਰ ਨੇ
ਜ਼ਿੰਦਗੀ ਦੇ ਹਾਸੇ ਚ ਮੌਤ ਦੇ ਲਤੀਫ਼ੇ ਦਾ
ਕੀ ਸਥਾਨ ਦੱਸਿਆ ਹੈ?
ਤੁਹਾਡੇ ਬੀਥੋਵਨ ਨੇ
ਮਾਂ ਭੈਣ ਦੀਆਂ ਗਾਲ੍ਹਾਂ ਦਾ