ਪੰਨਾ:Phailsufian.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/81

ਪਾਸ਼ ਦਾ ਅਪਣੇ ਪਾਠਕਾਂ ਨਾਲ਼ ਰਿਸ਼ਤਾ ਪਿਆਰ ਤੇ ਨਫ਼ਰਤ ਵਾਲ਼ਾ ਸੀ। ਪਾਤਰ ਨੂੰ ਲਿਖੀ ਚਿੱਠੀ ਵਿਚ ਇਹ ਅਪਣੇ ਪਾਠਕਾਂ ਦੀ ਨਿਸ਼ਾਨਦੇਹੀ ਕਰਕੇ ਦੱਸਦਾ ਹੈ ਕਿ ਇਹ ਕਿਸਾਨਾਂ ਦੇ ਮੁੰਡਿਆਂ ਚੋਂ ਕਲਚਰਲ ਬੈਕਵਰਡਨੈੱਸ ਤੇ ਹੀਨਤਾ ਦੇ ਅਹਿਸਾਸ ਨੂੰ ਖਦੇੜਦਾ ਹੈ ਅਤੇ ਸੁਹਜੇ ਕਵੀਆਂ ਨੂੰ ਦੋਸ਼ ਦਿੰਦਾ ਹੈ ਕਿ ਇਹ ਨੌਜਵਾਨਾਂ ਦੇ ਦਿਲਾਂ ਵਿੱਚੋਂ ਮਰਦਾਨਗੀ ਕਢ ਰਹੇ ਹਨ| ਪਾਸ਼ ਦਰਅਸਲ ਅਪਣੀ ਬੈਕਵਰਡਨੈਂਸ ਦੀ ਗੱਲ ਕਰ ਰਿਹਾ ਸੀ।

ਮੇਰੀਆਂ ਕਵਿਤਾਵਾਂ (ਅਸਲ ਵਿਚ ਕਵਿਤਾ ਵਰਗੀ ਚੀਜ਼
ਬਹੁਤ ਘਟ ਹੈ ਮੇਰੇ ਕੋਲ) ਬਹੁਤੀਆਂ ਚੰਗੀਆਂ ਨਹੀਂ ਹਨ।
ਇਨ੍ਹਾਂ ਦੀ ਥੋਹੜੀ ਬਹੁਤ ਸ਼ਕਤੀ ਜੇ ਹੈ, ਕੇਵਲ ਇਨ੍ਹਾਂ ਦੀ
ਵਿਲੱਖਣਤਾ ਵਿਚ ਹੈ। ਮੈਂ ਵੱਡੇ ਅਹਿਸਾਸਾਂ ਵਾਲਾ ਕਵੀ ਨਹੀਂ
ਹਾਂ। ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਤੇ ਅੰਤਾਂ ਦੀਆਂ
ਸਾਧਾਰਣ ਚੀਜ਼ਾਂ ਅਤੇ ਘਟਨਾਵਾਂ ਨੂੰ ਸ਼ਬਦਾਂ ਦੇ ਪ੍ਰੋਜੈਕਟਰ ਚੋਂ
ਲੰਘਾਉਂਦਾ ਹਾਂ ਬਸ। ਤੇ ਪੇਂਡੂ ਨੌਜਵਾਨਾਂ ਨੂੰ ਉਹੀ ਤਸਵੀਰ
ਦਿਸਦੀ ਹੈ ਜਿਸ ਵਿਚਲੇ ਖੇਲ ਨੂੰ ਉਹ ਬੜੇ ਚਿਰ ਤੋਂ ਹੰਢਾ ਰਹੇ
ਹੁੰਦੇ ਹਨ। ਉਹ ਸਾਰਾ ਕੁਝ ਜੋ ਮੈਂ ਪੇਸ਼ ਕੀਤਾ ਹੁੰਦਾ ਹੈ
ਟੁਕੜਿਆਂ ਵਿਚ ਉਹ ਪਹਿਲਾਂ ਵੀ ਸੋਚ ਚੁੱਕੇ ਹੁੰਦੇ ਹਨ। ਮੈਂ
ਵਾਹ ਲੱਗਦੇ ਆਪਣੀ ਕਵਿਤਾ ਰਾਹੀਂ ਇਕ ਨਿੱਕਾ ਜਿਹਾ ਪਰ
ਮਹਾਨ ਕੰਮ ਕਰ ਰਿਹਾ ਹੁੰਦਾ ਹਾਂ। ਉਹ ਇਹ ਕਿ ਕਿਸਾਨਾਂ ਦੇ
ਮੁੰਡਿਆਂ ਚੋਂ ਕਲਚਰਲ ਬੈਕਵਰਡਨੈਂਸ ਬਾਰੇ ਛਾਏ ਹੋਏ ਹੀਨਤਾ
ਦੇ ਅਹਿਸਾਸ ਨੂੰ ਖਦੇੜਦਾ ਹਾਂ। ਤੇ ਉਨ੍ਹਾਂ ਨੂੰ ਇਕ ਬਹੁਮੁਖੀ
ਜਹਾਲਤ, ਜਿਸ ਵਿਚ ਸ਼ਕਤੀ ਅਤੇ Adventure ਵਰਗੇ ਕੁਝ
ਹਾਂ ਪੱਖੀ ਗੁਣ ਵੀ ਹਨ, ਵਿਚ ਮੁੜ ਯਕੀਨ ਬਣਾਉਣ ਦਾ
ਬਾਇਸ ਬਣਦਾ ਹਾਂ। ਇਸ ਤਰ੍ਹਾਂ ਮੈਂ ਉਸ ਮਰਦਾਨਗੀ ਦੇ ਨਿਕਾਸ
ਵਿਚ ਰੋਕਾਂ ਪਾਉਂਦਾ ਹਾਂ ਜੋ ਸਾਡੇ ਸੁਹਜਵਾਦੀ ਕਵੀ ਨੌਜੁਆਨਾਂ
ਦੇ ਦਿਲਾਂ ਵਿਚ ਪੈਦਾ ਕਰ ਰਹੇ ਹਨ। ਮੈਂ ਭਾਵੇਂ ਸਿਆਸਤ ਨਾਲ