ਪੰਨਾ:Phailsufian.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/80

ਇਤਿਹਾਸਕ ਪ੍ਰਸਪੈਕਟਿਵ ਅਤੇ ਪ੍ਰਾਸਿਸ ਵਿਚ ਨਹੀਂ ਪਰਖਿਆ
ਅਤੇ ਲੁਕਾਰ ਨੇ ਬਿਲਕੁਲ ਆਧੁਨਿਕ ਕਾਲ ਤੋਂ ਆਪਣਾ ਕੰਮ
ਸ਼ੁਰੂ ਕਰ ਲਿਆ ਹੈ। ਉਹ ਇਤਿਹਾਸ ਵਲ ਕੇਵਲ ਉਦੋਂ ਜਾਂਦਾ
ਹੈ ਜਦ ਉਸ ਤੋਂ ਬਿਨਾਂ ਸਰਦਾ ਹੀ ਨਹੀਂ। ਕੇਵਲ...ਹੈ (ਮੈਂ
ਉਸਨੂੰ ਬਹੁਤ ਮਾਮੂਲੀ ਪੜ੍ਹਿਆ ਹੈ) ਜੋ ਟ੍ਰਾਟਸਕੀ ਦੇ ਕਲਾਤਮਕ
ਸੂਖਮਤਾ ਬਾਰੇ ਚੁੱਕੇ ਕੁਝ ਸਥੂਲ ਨੁਕਤਿਆਂ ਨੂੰ ਹਿਲਾਉਂਦਾ ਹੈ
ਪਰ ਉਹ ਵੀ ਸਭਿਆਚਾਰ ਤਕ ਆਣ ਦੀ ਗੱਲ ਕਰਦਾ ਹੈ,
ਸੁਹਜ ਦੇ ਮਸਲੇ ਤੱਕ ਨਹੀਂ ਪਹੁੰਚਦਾ। ਲੈਨਿਨ ਤੇ ਮਾਉ ਦੇ
ਸਭਿਆਚਾਰ ਤਕ ਵੀ ਨਹੀਂ। ਬਹੁਤਾ ਕਰਕੇ ਸਿਆਸੀ
ਸਭਿਆਚਾਰ ਤਕ ਹੀ ਰਹਿ ਜਾਂਦੇ ਹਨ। ਸੋ ਇਹ ਹੈ ਮਿਤਰ
ਸਾਡੀ ਹਾਲਤ। ਸ਼ੋਸ਼ਤ ਵਰਗ ਦਾ ਬਾਰੀਕ ਅਤੇ ਮੌਲਿਕ
ਆਤਮਿਕ ਜੀਵਨ ਕਿਹੜੀਆਂ ਨੀਹਾਂ 'ਤੇ ਉਸਰੇਗਾ, ਇਹ
ਕੇਵਲ ਚਿੰਤਕ ਹੀ ਨਹੀਂ ਦਸ ਸਕਦੇ। ਅਨੇਕਾਂ ਮੇਰੇ ਵਰਗੇ
ਲਟਬੌਰਿਆਂ ਨੂੰ ਪ੍ਰਯੋਗਸ਼ਾਲਾ ਦਾ ਮਾਲ ਬਣਨਾ ਪਏਗਾ ਜਿਵੇਂ
ਚੰਦ ਉੱਤੇ ਪਹਿਲਾਂ ਚੂਹੇ ਭੇਜੇ ਜਾਂਦੇ ਸਨ। ਮੇਰੇ ਉੱਤੇ ਅਤੇ ਸਾਰੇ
ਚੌੜ ਚਾਨਣਾਂ ਉੱਤੇ ਸੁਹਜ ਸੰਕਲਪ ਦੇ ਬੁਰਜ਼ਵਾ ਤੰਤੂ ਪ੍ਰਬੰਧ ਦੀ
ਪ੍ਰੇਤ ਸਾਇਆ ਮੰਡਰਾ ਰਹੀ ਹੈ। ਸਾਡੇ ਕੋਲ ਨਾ ਅੱਗ ਹੈ ਨਾ
ਲੋਹਾ। ਇਕੋ ਰਾਹ ਹੈ ਕਿ ਕਲਾ ਵਿਚ ਅਰਾਜਕਤਾ ਫੈਲਾ
ਦੇਈਏ। ਪ੍ਰੰਪਰਾਗਤ ਸੰਕਲਪਾਂ ਨੂੰ ਢਾਹ ਢੇਰੀ ਕਰਨ ਦਾ ਤਾਣ
ਲਾਈਏ। ਏਹ ਕੰਮ ਕੇਵਲ ਅਸ਼ੁੱਧ ਕਵਿਤਾ ਨਾਲ ਹੀ ਹੋ ਸਕਦਾ
ਹੈ, ਜਿਹਦਾ ਇਸ਼ਾਰਾ ਪਾਬਲੋ ਨਰੂਦਾ ਨੇ ਦਿੱਤਾ ਸੀ। ਅਸੀਂ ਲੋਕ
ਤੁਹਾਡੇ ਨਾਲੋਂ ਵਧ ਅਸੁਰਖਿਅਤ ਹਾਂ। ਪਰ ਅਸੀਂ ਤੁਹਾਡੇ ਵਾਂਗ
ਮਰਨ ਵਿਚ ਸਵਾਦ ਨਹੀਂ ਲੈਂਦੇ, ਜੀਣ ਪ੍ਰਤੀ ਕੌਤੂਹਲ ਸਾਡੇ
ਵਿਚ ਵਧੇਰੇ ਤਿੱਖਾ ਹੈ।

ਪਾਸ਼ ਦੀ ਕਵਿਤਾ ਦੇ ਜਾਂ ਆਖ ਲਓ ਪੰਜਾਬੀ ਦੀ ਤਕਰੀਬਨ ਸਾਰੀ ਕਵਿਤਾ ਦੇ ਪਾਠਕ ਉਹ ਲੋਕ ਹਨ, ਜਿਨ੍ਹਾਂ ਨੂੰ ਮਾਓ ‘ਇਨਕਲਾਬੀ ਸੂਝਵਾਨ' ਆਖਦਾ ਹੈ - ਵਿਦਿਆਰਥੀ, ਉਸਤਾਦ ਤੇ ਸਰਕਾਰੀ ਮੁਲਾਜ਼ਮ।