ਪੰਨਾ:Phailsufian.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/79

'ਤੇ ਚੜ੍ਹ ਕੇ ਵੰਗਾਰਨ ਵਾਲ਼ਾ ਕਵੀ ਪਾਸ਼ ਹੀ ਹੈ। ਇਹਦੇ ਕਾਵਿ ਸੁਹਜ ਨੂੰ ਇਹਦੇ ਸਮਕਾਲੀ ਤੇ ਇਤਿਹਾਸਕਾਰ ਭਗਵਾਨ ਜੋਸ਼ ਨੇ ਠੀਕ ਹੀ ‘ਕਰਾਮਾਤੀ ਸੁਹਜ’ ਦਾ ਨਾਂ ਦਿੱਤਾ ਹੈ - ਕਰਾਮਾਤੀ ਬਿੰਬ ਘੜਦੀ ਤੇ ਸਵਾਲਾਂ ਦਾ ਮੂੰਹ ਚਿੜਾਉਂਦੀ [ਪਾਸ਼ ਦੀ] ਕਵਿਤਾ ਲਟਲਟ ਬਲ਼ਦੀ ਜੋਤ ਵਾਂਗ ਇਕ ਵੇਰ ਅਪਣੇ ਆਲ਼ੇਦੁਆਲ਼ੇ ਸਭ ਕੁਝ ਜਗਮਗਾ ਦਿੰਦੀ ਹੈ। -ਸ਼ਹਾਦਤ ਦੇ ਵਿਰੋਧ ਵਿਚ ਖੜ੍ਹੀ ਕਵਿਤਾ, ਆਰਸੀ, ਮਾਰਚ 1990. ਪਾਸ਼ ਦੀ ਇਕ ਹੋਰ ਚਿੱਠੀ ਹੈ: ਅਸੀਂ ਸਮਾਜ ਨੂੰ ਚੁਟਕੀਆਂ ਨਹੀਂ ਵੱਢਦੇ ਥੱਬੇ ਭਰਦੇ ਹਾਂ। ਅਸੀਂ ਸਮਾਜ ਦੀ Crudity ਨੂੰ ਜਿਵੇਂ ਉਹ ਹੈ ਜੜ੍ਹ ਤੋਂ ਫੜਦੇ ਹਾਂ ਤੇ ਸਾਡੇ ਮਨਾਂ ਵਿਚ ਅਚੇਤ ਤੌਰ 'ਤੇ ਇਹਨੂੰ ਪੁਟ ਕੇ ਵਗਾਹ ਮਾਰਨ ਦੀ ਲੋਚਾ ਸਮਾਈ ਹੋਈ ਹੈ। - (ਸ਼ਮਸ਼ੇਰ ਸੰਧੂ ਨੂੰ 19 ਜੁਲਾਈ 1974 ਦੀ ਚਿੱਠੀ)।

ਏਸੇ ਚਿੱਠੀ ਵਿਚ ਪਾਸ਼ ਬਹੁਤੇ ਪ੍ਰਗਤੀਸ਼ੀਲ ਸਾਹਿਤ ਨੂੰ ਭਾਂਜਵਾਦੀ ਸਾਹਿਤ ਆਖਦਾ ਹੈ ਅਤੇ ਇਹ ਵੀ ਕਿ ਰੂਹ ਨੂੰ ਕੈਦ ਕਰਨ ਵਾਲ਼ੇ ਇਸ ਸਾਹਿਤ ਵਿਚ ਤ੍ਰਿਸਕਾਰ ਹੈ, ਨਫ਼ਰਤ ਹੈ ਤੇ ਗ਼ੁੱਸਾ ਹੈ। ਇੰਜ ਪਾਸ਼ ਜਮਾਤੀ ਨਫ਼ਰਤ ਦੀ ਨੀਂਹ 'ਤੇ ਉਸਰੇ ਸਮੁੱਚੇ ਸਤਾਲਿਨਵਾਦੀ ਸਾਹਿਤ ਨੂੰ ਰੱਦ ਕਰਦਾ ਹੈ। ਸਾਡੇ ਕੋਲ਼ ਇਸ ਤੋਂ ਇਲਾਵਾ ਹੋਰ ਕੋਈ ਸੁਹਜ ਮਾਡਲ ਹੈ ਹੀ ਨਹੀਂ ਸੀ। ਪਾਸ਼ ਨੂੰ ਇਸ ਗੱਲ ਦਾ ਪਤਾ ਸੀ; ਇਹਨੇ ਸੁਰਜੀਤ ਪਾਤਰ ਨੂੰ 1975 ਚ ਚਿੱਠੀ ਲਿਖੀ ਸੀ:

ਏਥੋਂ ਤਕ ਕਿ ਚੀਜ਼ਾਂ ਨੂੰ ਮਹਿਸੂਸ ਕਰਨ ਦੇ ਢੰਗ ਵੀ
ਅਸੀਂ ਲੁਟੇਰੀਆਂ ਜਮਾਤਾਂ ਤੋਂ ਲਏ ਹਨ। ਮਾਰਕਸਵਾਦੀ
ਸੁਹਜ ਪ੍ਰਣਾਲੀ ਦੀ ਨਾ ਅਜੇ ਕੋਈ ਖ਼ਾਸ ਉਮਰ ਹੈ ਤੇ ਨਾ
ਖ਼ਾਸ ਪ੍ਰਾਪਤੀ। ਸਗੋਂ ਇਹਦੇ ਆਸਾਰ ਵੀ ਭਲੀ ਭਾਂਤ
ਨਿਸਚਿਤ ਨਹੀਂ ਹੋਏ ਹਨ। ਪਲੈਖਾਨੋਵ ਤੇ ਲੂਨਾਚਾਰਸਕੀ ਨੇ
ਸੁਹਜ ਦੇ ਮਾਮਲੇ ਵਿਚ ਲੁਟੇਰੀ ਜਮਾਤ ਦੇ ਸਿਰਫ ਸਿਆਸੀ
ਪ੍ਰਭਾਵਾਂ ਨੂੰ ਤੋੜਨ ਲਈ ਜ਼ੋਰ ਲਾਇਆ ਹੈ। ਉਨ੍ਹਾਂ ਨੇ ਸੁਹਜ ਨੂੰ