ਪੰਨਾ:Phailsufian.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/78

ਪ੍ਰਗਤੀਵਾਦ ਜਾਂ ਨਕਸਲਵਾਦ ਨਾਲ਼ ਕੀ ਵਿਰੋਧ ਹੋ ਸਕਦਾ ਹੈ? ਜ਼ਾਹਰ ਹੈ, ਇਹ ਬਿੰਬ ਪਾਸ਼ ਦੀ ਇਸ ਕਵਿਤਾ ਵਿਚ ਪਹਿਲਾਂ ਤੋਂ ਮੌਜੂਦ ਖਰ੍ਹਵੇਪਨ ਨਾਲ਼ ਮੇਲ਼ ਨਹੀਂ ਖਾਂਦਾ। ਇਹ ਖਰ੍ਹਵਾਪਨ ਹੀ ਪਾਸ਼ ਦੀ ਪਛਾਣ ਹੈ। ਇਹ ਖਰ੍ਹਵਾਪਨ ਇਹਦੀ ਪਹਿਲੇ ਦੌਰ ਦੀ ਸਾਰੀ ਕਵਿਤਾ ਚ ਸਮੋਇਆ ਹੋਇਆ ਹੈ, ਜਿਹਦਾ ਨਖੇੜ ਕਰਨ ਤੋਂ ਇਹ ਸਚੇਤ ਨਹੀਂ ਸੀ - ਜੂੰਆਂ ਦਾ ਜ਼ਫ਼ਰਨਾਮਾ, ਬਿਆਈਆਂ ਦਾ ਭੂਗੋਲ, ਧੁੰਨੀ ਦਾ ਖੇਤਰਫਲ, ਗਾਉਂਦੀ ਭਾਫ ਦੀ ਗੁੱਛੀ, ਪਰਬਤ ਦਾ ਪੜੁੱਲ, ਟਪੂੰ ਟਪੂੰ ਦੀ ਉਮਰ, ਚੀਜ਼ਾਂ ਚੋਂ ਉਠਦੀ ਅੰਨ੍ਹੇਪਣ ਦੀ ਭਾਫ਼, ਕਪੜਿਆਂ ਹੇਠਲੀ ਡੋਰ ਦਾ ਮੁੱਢਲਾ ਸਿਰਾ ਗੁਟਘੜੀ ਨਾਲ਼ ਬੱਝਣ ਵਰਗੇ ਬੇਮਤਲਬ ਤੇ ਖਰ੍ਹਵੇ ਧ੍ਵਨੀ ਬਿੰਬਾਂ ਦਾ ਕੋਈ ਕਾਵਿਕ ਮਨਤਕ ਨਹੀਂ ਹੈ।

ਅਪਣੀ ਸੱਚੀਮੁੱਚੀਂ ਦੀ ਚੇਤਨਾ ਨੂੰ ਪਾਸ਼ ਨੇ ਕਿਸੇ ਚਿੱਠੀ ਵਿਚ ਇੰਜ ਬਿਆਨ ਕੀਤਾ ਸੀ:

ਮੇਰੀ ਕਵਿਤਾ ਦੀ ਇਕ ਸੀਮਾ ਇਹ ਹੈ ਕਿ ਉਸ ਵਿਚ ਭਾਵਾਂ
ਦੀ ਵਿਸ਼ਾਲਤਾ ਤੇ ਫੈਲਾਉ ਦੇ ਬਾਵਜੂਦ ਕੇਵਲ ਤਲਵੰਡੀ
ਸਲੇਮ ਤੇ ਇਸ ਦੁਆਲੇ 20 ਕਿਲੋਮੀਟਰ ਅਰਧ-ਵਿਆਸ
ਦੇ ਘੇਰੇ ਦੇ ਜੀਵਨ ਵੇਗ ਦੀ ਹੀ ਪਕੜ ਹੈ।
[ਦਰਸ਼ਨ ਬੁਲੰਦਵੀ ਨੂੰ 1 ਅਗਸਤ 1982 ਦੀ ਚਿੱਠੀ

ਸੱਚਮੁੱਚ ਨੂੰ ਦਿਖਾਉਣ ਦੀ ਕੋਸ਼ਿਸ਼ ਪਾਸ਼ ਤੋਂ ਪਹਿਲੇ ਸਾਰੇ ਕਵੀ ਕਰ ਚੁੱਕੇ ਸਨ। ਉਨ੍ਹਾਂ ਨੂੰ ਪਾਸ਼ ਐਸੇ ਰਸੋਈਏ ਦਸਦਾ ਹੈ, ਜੋ ਆਂਡੇ ਦੇ ਖੋਲ ਦੀ ਭੁਰਜੀ ਬਣਾਉਣ ਦੇ ਮਾਹਰ ਹਨ।

ਪੰਜਾਬ ਦਾ ਸੱਚਮੁੱਚ ਬੜਾ ਹਿੰਸਕ ਹੈ। ਇਸ ਲਈ ਪਾਸ਼ ਦਾ ਕਾਵਿ ਸੁਹਜ ਵੀ ਹਿੰਸਕ ਹੈ| ਇਹ ਹਿੰਸਾ ਖ਼ਾਤਰ ਹਿੰਸਾ ਨਹੀਂ, ਜਵਾਬੀ ਹਿੰਸਾ ਹੈ। ਇਸ ਨੂੰ ਦਿਲ ਤੇ ਉਦਾਸੀ ਨੇ ਵੀ ਪੇਸ਼ ਕੀਤਾ, ਪਰ ਕਵਿਤਾ ਦੇ ਮੌਰਾਂ