ਪੰਨਾ:Phailsufian.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/77

ਪਾਸ਼ ਦੀ ਕਵਿਤਾ ਪ੍ਰਤੀਬਧਤਾ ਦਾ ਇੱਕੋ ਮਿਸਰਾ ਇਹਦੇ ਕਾਵਿ ਸੁਹਜ ਦਾ ਸਾਰ ਹੈ: ‘ਅਸੀਂ ਸਾਰਾ ਸੱਚੀਮੁੱਚੀਂ ਦਾ ਦੇਖਣਾ ਚਾਹੁੰਦੇ ਹਾਂ।' ਇਹ ਸੱਚੀਮੁੱਚੀਂ ਦਾ ਸਾਰਾ ਕੁਝ ਇਹਦੀ ਕਵਿਤਾ ਦੀ ਕਾਰੀਗਰੀ (ਤਕਨੀਕ) ਹੈ, ਇਹੀ ਇਹਦਾ ਅੰਦਾਜ਼ ਹੈ ਤੇ ਇਹੀ ਫ਼ਲਸਫ਼ਾ। ਅੰਗਰੇਜ਼ੀ ਕਵੀ ਅੰਡਨ ਆਖਦਾ ਹੈ ਕਿ ਕਲਾ ਸੁਹਜ ਤੇ ਸੱਚ ਦੀ ਇੱਛਾ ਚੋਂ ਪੈਦਾ ਹੁੰਦੀ ਹੈ ਅਤੇ ਇਸ ਸੋਝੀ ਚੋਂ ਵੀ ਕਿ ਸੁਹਜ ਤੇ ਸੱਚ ਦੀ ਹਮੇਸ਼ਾ ਟੱਕਰ ਬਣੀ ਰਹਿੰਦੀ ਹੈ। ਪਾਸ਼ ਦੇ ਸੁਹਜ ਤੇ ਸੱਚ ਵਿਚ ਟੱਕਰ ਅੱਵਲ ਤਾਂ ਹੈ ਹੀ ਨਹੀਂ; ਜੇ ਕਿਤੇ ਪੈਦਾ ਹੋਵੇ, ਤਾਂ ਇਹ ਛੇਤੀ ਹੀ ਅਪਣੇ ਆਪ ਨਜਿੱਠੀ ਜਾਂਦੀ ਹੈ।ਪਾਸ਼ ਦੀ ਇਕ ਹੋਰ ਕਵਿਤਾ ਇਨਕਾਰ ਹੈ:

ਮੇਰੇ ਤੋਂ ਆਸ ਨਾ ਕਰਿਓ
ਮੈਂ ਖੇਤਾਂ ਦਾ ਪੁੱਤ ਹੋ ਕੇ*
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ
ਮੇਰੇ ਤੋਂ ਆਸ ਨਾ ਰੱਖਿਓ
ਕਿ ਮੈਂ ਖਰਗੋਸ਼ ਵਾਂਗ
ਰੋਹੀਆਂ ਦੀ ਕੂਲੀ ਮਹਿਕ ਨੂੰ ਪੋਲੇ ਜਿਹੇ ਸੁੰਘਾਂ
ਮੈਂ ਹਰ ਕਾਸੇ ਨੂੰ ਜੋਤਾ ਲੱਗੇ ਹੋਏ ਬਲਦ ਦੇ ਵਾਂਗ
ਖੁਰਲੀ ਉੱਤੇ ਸਿੱਧਾ ਹੋ ਕੇ ਟਕਰਿਆ ਹਾਂ

ਇਸ ਬੰਦ ਵਿਚ ਭਗਵਾਨ ਜੋਸ਼ ਦੇ ਕਹਿਣ ਵਾਂਙ ਪਾਸ਼ ਦੇ ਕਾਵਿ ਸੁਹਜ ਦੀ ਕਰਾਮਾਤ ਹੈ, ਸ਼ਬਦਾਂ ਦੀ ਜਗਮਗ ਹੈ। ਪਰ ਇਸ ਵਿਚ ਆਪਾ-ਵਿਰੋਧ ਹੈ। ਅਪਣੇ ਬਿੰਬ ਵਿਧਾਨ ਵਿਚ ਪਾਸ਼ ਸਮਾਜ ਦੇ ਖਰ੍ਹਵੇ ਸੱਚ ਨੂੰ ‘ਜੜ੍ਹੋਂ ਫੜ ਕੇ ਵਗਾਹ ਸੁੱਟਣ’ ਦੀ ਕੋਸ਼ਿਸ਼ ਕਰਦਿਆਂ ਉਹਨੂੰ ਕਵਿਤਾ ਚ ਮੁੜ ਕਾਇਮ ਕਰਦਾ ਹੈ। ਰੋਹੀ ਦੀ ਕੂਲ਼ੀ ਮਹਿਕ ਨੂੰ ਖਰਗੋਸ਼ ਵਾਂਙ ਸੁੰਘਣ ਦਾ


* ਇਸ ਕਵਿਤਾ ਦੇ ਮੂਲ ਨੁਸਖ਼ੇ ਵਿਚ ਖੇਤਾਂ ਦਾ ਪੁੱਤ ਜੱਟਾਂ ਦਾ ਪੁੱਤ ਹੈ|