ਪੰਨਾ:Phailsufian.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/90

ਨਾਇਕਾਂ ਨੂੰ ਬੀਤੇ ਦੇ ਨਾਇਕਾਂ ਨਾਲ ਤੋਲਣਾ ਗ਼ਲਤੀ ਹੀ ਸੀ।
ਕਵੀ ਅਚੇਤ ਹੀ ਆਪਣੇ ਆਪ ਨੂੰ ਸਮਝ ਵੀ ਵੱਡੇ ਨਾਇਕ
ਬੈਠੇ।...ਇਹ ਕਵੀ ਹੀ ਸਨ, ਜੋ ਲਹਿਰ ਦੇ ਬੁਲਾਰਿਆਂ ਦੇ ਰੂਪ
ਚ ਸਾਹਮਣੇ ਆਏ। ਇਸੇ ਮਜਬੂਰੀ ਕਾਰਨ ਕਵੀਆਂ ਨੂੰ ਵਧੇਰੇ
ਨਾਇਕਤਵ ਪ੍ਰਾਪਤ ਹੋਇਆ। ਇਹ ਗ਼ਲਤੀ ਨਾਲ ਹੋਇਆ ਸੀ,
ਜੋ ਲਹਿਰ ਦੇ ਪ੍ਰੋੜ੍ਹ ਹੋਣ ਨਾਲ ਕੋਲ ਨਾ ਰਿਹਾ।
- ਸੁਖਵਿੰਦਰ ਰੰਧਾਵੇ ਨਾਲ਼ ਗੱਲਾਂ, ਪਾਸ਼ ਦੀ ਯਾਦ ਵਿਚ, 1989

ਨਕਸਲਬਾੜੀ ਦੀ ਸਿਆਸਤ ਦਾ ਤੱਤਸਾਰ ਇਹ ਸੀ: (ੳ) ਭਾਰਤੀ ਹੁਕਮਰਾਨ ਜਮਾਤਾਂ ਸਮਾਜਕ-ਸਾਮਰਾਜਵਾਦੀ ਸੋਵੀਅਤ ਯੂਨੀਅਨ ਤੇ ਸਾਮਰਾਜਵਾਦੀ ਅਮਰੀਕਾ ਦੀਆਂ ਦਲਾਲ ਹਨ ਅਤੇ ਭਾਰਤੀ ਲੋਕਾਂ ਦਾ ਨੰਬਰ ਇਕ ਦੁਸ਼ਮਣ ਰੂਸ ਹੈ। (ਅ) ਪਾਰਲੀਮੈਂਟਰੀ ਰਸਤਾ ਗ਼ਲਤ ਹੈ ਤੇ ਚੋਣਾਂ ਚ ਹਿੱਸਾ ਲੈਣ ਵਾਲ਼ੀਆਂ ਕਮਿਉਨਿਸਟ ਪਾਰਟੀਆਂ ਸੋਧਵਾਦੀ ਤੇ ਗ਼ਦਾਰ ਹਨ (ੲ) ਭਾਰਤੀ ਲੋਕਾਂ ਦੀ ਮੁਕਤੀ ਚੀਨ ਦੇ ਕਿਸਾਨੀ ਇਨਕਲਾਬ ਦੇ ਰਾਹ ’ਤੇ ਚੱਲਿਆਂ ਲਮਕਵੀਂ ਗੁਰੀਲਾ ਜੰਗ ਲੜਨ ਨਾਲ਼ ਹੋਏਗੀ। ਜਮਾਤੀ ਦੁਸ਼ਮਣਾਂ ਦੇ ਕਤਲ ਇਸਦਾ ਉਘੜਵਾਂ ਪੱਖ ਸਨ (ਸ) ਕੌਮੀ ਲਹਿਰ ਦੇ ਆਗੂਆਂ ਦੇ ਬੁੱਤ ਭੰਨਣ, ਲਾਇਬ੍ਰੇਰੀਆਂ ਲੂਹਣ ਤੇ ਗ਼ੈਰਸਤਾਲਿਨਵਾਦੀ ਸਾਹਿਤ ਤਬਾਹ ਕਰਨ ਲਈ ਚੀਨ ਦੇ ਨਮੂਨੇ ਦਾ ਕਲਚਰਲ ਇਨਕਲਾਬ ਕੀਤਾ ਜਾਏ। ਸਾਰੇ ਜੁਝਾਰ ਲਿਖਾਰੀਆਂ ਨੇ ਇਸ ਸਿਆਸੀ ਲਾਈਨ ਦਾ ਖੁਲ੍ਹ ਕੇ ਪ੍ਰਚਾਰ ਕੀਤਾ। ਪੰਜਾਬ ਵਿਚ ਜਗੀਰਦਾਰੀ ਤਾਂ ਮੁੜ ਲਿਆਂਦੀ ਨਹੀਂ ਸੀ ਜਾ ਸਕਦੀ, ਪਰ ਮਾਓਵਾਦੀ ਇਹ ਲਹਿਰ ਬੰਗਾਲ ਤੋਂ ਧੂਹ ਕੇ ਜ਼ਰੂਰ ਲੈ ਆਏ। ਇਸ ਲਹਿਰ ਦੇ ਪ੍ਰੇਰੇ ਸਾਹਿਤ ਦਾ ਮਾਰਕਸਵਾਦੀ ਸੁਹਜ ਨਾਲ਼ ਦੂਰ ਦਾ ਵੀ ਵਾਸਤਾ ਨਹੀਂ ਸੀ| ਇਹ ਇਸ ਦੌਰ ਦੇ ਸਾਹਿਤ ਦਾ ਸਭ ਤੋਂ ਵਧ ਮਾੜਾ ਪੱਖ ਹੈ।

ਰੂਸ ਤੇ ਅਮਰੀਕਾ ਨੂੰ ਇੱਕੋ ਛਾਬੇ ਰੱਖਣ ਦੇ ਫ਼ਰਜ਼ੀ ਵਰਤਾਰੇ ਨੂੰ ਜੁਝਾਰ ਕਵੀਆਂ ਨੇ ਇਸ ਤਰ੍ਹਾਂ ਪੇਸ਼ ਕੀਤਾ: