ਪੰਨਾ:Phailsufian.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/91

ਇਹ ਪੈਂਡੇ ਧਰਤੀ ਤੇ ਮੰਗਲ ਦੇ ਨਹੀਂ
ਜਿਨ੍ਹਾਂ ਨੂੰ ਰਾਕਟ ਮਿਣ ਸਕਦੇ ਨੇ
ਨਾ ਇਹ ਰਸਤੇ
ਦਿੱਲੀ ਤੋਂ ਮਾਸਕੋ ਜਾਂ ਵਾਸ਼ਿੰਗਟਨ ਦੇ ਹਨ
ਜਿਨ੍ਹਾਂ ਨੂੰ ਤੁਸੀਂ ਰੋਜ਼ ਮਿਣਦੇ ਹੋ
ਇਹ ਦੂਰੀ ਜੋ ਅਸਾਡੇ ਤੇ ਤੁਹਾਡੇ ਵਿਚਕਾਰ ਹੈ
ਤੀਰਾਂ ਦੇ ਮਿਣਨ ਖ਼ਾਤਰ ਹੈ

- ਲਾਲ ਸਿੰਘ ਦਿਲ, ਸਤਲੁਜ ਦੀ ਹਵਾ

ਲਓ ਫ਼ੋਨ ਆਇਆ ਏ:
ਓ ਪਿਆਦੇ ਕਲ੍ਹ ਨੂੰ ਤੂੰ ਮਾਸਕੋ ਪਹੁੰਚੀਂ
ਓ ਮੋਹਰੇ ਚੌਥ ਵਾਸ਼ਿੰਗਟਨ ਚਲਾ ਆਈਂ

- ਦਰਸ਼ਨ ਖਟਕੜ, ਸੰਗੀਸਾਥੀ

ਵੋਟ ਸੋਨੇ ਦਾ ਮਿਰਗ ਬਣ ਕੇ
ਦਿੱਲੀ ਤੋਂ ਕ੍ਰੈਮਲਿਨ ਤੇ ਕ੍ਰੈਮਲਿਨ ਤੋਂ ਵਾਈਟ ਹਾਉਸ ਪਹੁੰਚਦੀ ਹੈ
ਤੇ ਧੜ ਦਿੱਲੀ ਦੇ ਫੁਟਪਾਥ 'ਤੇ ਹੀ ਪਿਆ ਰਹਿੰਦਾ ਹੈ

- ਗੁਰਦੀਪ ਗਰੇਵਾਲ, ਸਫ਼ਰ ਦੇ ਬੋਲ

ਇਹਦੀ ਸਾੜੀ ਚ ਡਾਲਰ ਹੈ, ਇਹਦੀ ਅੰਗੀ ਚ ਰੂਬਲ ਹੈ
ਇਹਨੂੰ ਮੇਰੇ ਦੇਸ਼ ਦੀ ਕਹਿਣਾ, ਮੇਰੀ ਧਰਤੀ ਦੀ ਹੇਠੀ ਹੈ

- ਪਾਸ਼, ਉਡਦੇ ਬਾਜ਼ਾਂ ਮਗਰ


ਚਾਰ ਪੰਜ ਸਾਲਾਂ ਵਿਚ ਹੀ ਇਹ ਲਹਿਰ ਖੇਰੂੰ ਖੇਰੂੰ ਹੋ ਗਈ। ਪੰਜਾਬ ਵਿਚ ਇਹਦੀ ਸਿਆਸੀ ਪ੍ਰਾਪਤੀ ਤਾਂ ਕੀ ਹੋਣੀ ਸੀ, ਪਰ ਸਾਹਿਤਕ ਪ੍ਰਾਪਤੀ ਸਾਹਿਤ ਦੇ ਇਤਿਹਾਸ ਦਾ ਕਾਂਡ ਬਣ ਗਈ ਹੈ। ਲੋਕ ਇਸ ਲਹਿਰ ਦੀ ਚਰਚਾ ਓਵੇਂ ਕਰਦੇ ਰਹਿਣਗੇ; ਜਿਵੇਂ ਗ਼ਦਰੀਆਂ, ਬੱਬਰਾਂ, ਭਗਤ ਸਿੰਘ ਤੇ