ਪੰਨਾ:Phailsufian.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/92


ਊਧਮ ਸਿੰਘ ਦੀ ਕਰਦੇ ਹਨ। ਸ਼ਹੀਦ ਹੋਣਾ ਪੰਜਾਬੀ ਸੁਭਾਅ ਹੈ। ਲਹੂ, ਮਕਤਲ, ਫ਼ਾਂਸੀ, ਸ਼ਹੀਦ, ਸਲੀਬ, ਤਲਵਾਰਾਂ ਦੇ ਜੰਗਲ ਵਰਗੇ ਕੁਰਬਾਨੀ ਤੇ ਤਸੀਹੇ ਦੇ ਬਿੰਬਾਂ ਨਾਲ਼ ਤੇ ਦੁਸ਼ਮਣ ਨੂੰ (ਖ਼ਾਸ ਕਰ ਕੇ "ਦਿੱਲੀ" ਨੂੰ) ਇਕਤਰਫ਼ਾ ਸੰਬੋਧਨੀ ਅੰਦਾਜ਼ ਨਾਲ ਸਾਰੀ ਜੁਝਾਰ ਕਵਿਤਾ ਭਰੀ ਪਈ ਹੈ। ਇਹਦਾ ਪਿਛੋਕੜ ਧਰਮ ਹੈ। ਉਰਦੂ, ਫ਼ਾਰਸੀ ਤੇ ਅਰਬੀ ਸ਼ਾਇਰੀ ਦਾ ਵੀ ਇਹੋ ਹਾਲ ਹੈ।

ਪੰਜਾਬੀ ਪਿਆਰ ਕਵਿਤਾ ਹਾਲੇ ਮੋਹਨ ਸਿੰਘ ਦੀ ਕਵਿਤਾ ‘ਵਾਗਾਂ ਛੱਡ ਦੇ ਹੰਝੂਆਂ ਵਾਲ਼ੀਏ ਨੀ' ਤੋਂ ਚਲ ਕੇ ਸ਼ਿਵ ਕੁਮਾਰ ਦੇ ‘ਬ੍ਰਿਹੋਂ ਦੇ ਕੀੜਿਆਂ’ ਤਕ ਹੀ ਪਹੁੰਚੀ ਹੈ । ਜੁਝਾਰ ਕਵਿਤਾ ਵਿਚ ਇਨਸਾਨੀ ਰਿਸ਼ਤਿਆਂ ਤੇ ਔਰਤ-ਮਰਦ ਦੇ ਪਿਆਰ ਦਾ ਫ਼ਲਸਫ਼ਾ ਪਹਿਲਾਂ ਦੀ ਪ੍ਰਗਤੀਸ਼ੀਲ ਕਵਿਤਾ ਦੇ ਪ੍ਰੀਤ ਫ਼ਲਸਫ਼ੇ ਨਾਲ਼ੋਂ ਇਸ ਗੱਲੋਂ ਵੱਖਰਾ ਹੈ ਕਿ ਜੁਝਾਰ ਕਵੀ ਨਾ ਮੋਹਨ ਸਿੰਘ ਵਾਂਙ ਇਨਕਲਾਬ ਨੂੰ ਔਰਤ ਹਾਸਲ ਕਰ ਲੈਣ ਦਾ ਜ਼ਰੀਆ ਸਮਝਦੇ ਹਨ ਅਤੇ ਨਾ ਹੀ ਔਰਤ ਨੂੰ ਇਨਕਲਾਬ ਦੇ ਰਸਤੇ ਦੀ ਰੁਕਾਵਟ । ਸੰਨ 47 ਪਿੱਛੋਂ ਪੰਜਾਬੀ ਕਵੀਆਂ ਕੋਲ਼ ਜਾਂ ਤਾਂ ਉਰਦੂ ਸ਼ਾਇਰੀ ਦੀ ਰੂਮਾਨੀ ਇਨਕਲਾਬੀ ਸ਼ਾਇਰੀ (ਫ਼ੈਜ਼, ਮਜਾਜ਼, ਸਾਹਿਰ ਵਗ਼ੈਰਾ) ਦਾ ਮਾਡਲ ਸੀ; ਜਾਂ ਗੁਰਬਖ਼ਸ਼ ਸਿੰਘ ਦੇ ਪ੍ਰੀਤ ਫ਼ਲਸਫ਼ੇ ਦਾ। ਉਰਦੂ ਨਾ ਜਾਣਨ ਕਰਕੇ ਜੁਝਾਰ ਕਵੀ ਮਾੜੇ ਅਸਰ ਤੋਂ ਬਚੇ ਰਹੇ ਅਤੇ ਪ੍ਰੀਤ ਫ਼ਲਸਫ਼ੇ ਨੂੰ ਉਨ੍ਹਾਂ ਗੁਰਬਖ਼ਸ਼ ਸਿੰਘ ਦੀ ਸਿਆਸਤ ਨਾਲ਼ ਹੀ ਰੱਦ ਕਰ ਦਿੱਤਾ। ਪੰਜਾਬੀ ਵਿਚ ‘ਸਦੀਵੀ ਇਸਤਰੀ' ਦੁਰਲਭ ਸੀ। ਜੁਝਾਰ ਕਵਿਤਾ ਪਹਿਲਾਂ ਦੀ ਕਵਿਤਾ ਨਾਲ਼ੋਂ ਵਧੇਰੇ ਯਥਾਰਥਕ ਸੀ। ਇਸ ਵਿਚ ਔਰਤ- ਮਰਦ ਦੇ ਰਿਸ਼ਤੇ ਦਾ ਕੋਈ ਪ੍ਰਵਚਨ ਨਹੀਂ ਮਿਲ਼ਦਾ। ਇਨਸਾਨੀ ਰਿਸ਼ਤਿਆਂ ਤੇ ਦਹਿਸ਼ਤਪਸੰਦ ਫ਼ਲਸਫ਼ੇ ਦਾ ਹਮੇਸ਼ਾ ਟਕਰਾਉ ਹੁੰਦਾ ਹੈ। ਇਸਦੀ ਚੰਗੀ ਮਿਸਾਲ ਖਟਕੜ ਦੀ ਕਵਿਤਾ ਜੈ ਜਵਾਲਾ ਹੈ:

ਮੇਰੇ ਕੁਝ ਨੇੜਲੇ ਰਿਸ਼ਤੇ ਵੀ ਟੁੱਟੇ