(25)
ਲਈ ਡਾਰ। ਹੱਥਕੜੀ ਲਈ ਡਾਰ, ਫੇਰ ਸੁਦਾਗਰ ਲਿਆ ਬੁਲਾ। ਤੀਨੋਂ ਕਠੇ ਕਰਕੇ ਫਾਂਸੀ ਦੀਏ ਚੜਾ। ਸ਼ਿਵਦਿਆਲ ਕਹੇ ਰੂਪ ਨੇ ਐਸਾ ਨਿਆਓਂ ਕੀਆ। ਪੰਜ ਪਿੰਡ ਘੁਮਿਆਰ ਨੂੰ ਮਾਲ ਦਰਬ ਦੀਆ।
ਮਾਘ–ਮਾਘ ਸਹੀਨੇ ਸੁਣੇ ਲੁਕਾਈ। ਮਿਲ ਪਏ ਵਿਛੜੇ ਦੋਨੋਂ ਭਾਈ; ਵਾਰਤਾ ਰੂਪ ਬਸੰਤ ਸੁਣਾਈ। ਹੁੰਦਾ ਦੀਨਾ ਨਾਥ ਸਹਾਈ। ਉਸਨੂੰ ਧੀਆਂਵਦੇ। ਦੋਨੋਂ ਹੋਏ ਘਰਾਂ ਨੂੰ ਤਿਆਰ, ਤੀਜੀ ਸੰਗ ਬਸੰਤ ਦੀ ਨਾਰ, ਪਿਛੇ ਕਰ ਵਜ਼ੀਰ ਮੁਖਤਾਰ,ਬਘੀਆਂ ਵਿਚ ਹੋਏ ਅਸਵਾਰ ਘਰਾਂ ਨੂੰ ਜਾਂਵਦੇ। ਤੁਰ ਕੇ ਸੰਗਲ ਦੀਪ ਵਿਚ ਆਵਣ, ਰੂਪ ਬਸੰਤ ਸਲਾਹ ਬਨਾਵਣ ਲੈ ਕੇ ਭੇਟ ਬਾਪ ਦੇ ਜਾਵਣ ਆਪਣੇ ਸਭ ਗੁਨਾਹ ਬਖਸ਼ਾਵਣ ਸੀਸ ਨਿਵਾਂਵਦੇ। ਕਹਿੰਦਾ ਸ਼ਿਵਦਿਆਲ ਵਿਚਾਰ ਰਾਜਾ ਪੁਛਦਾ ਨਾਲ ਪਿਆਰ ਬਚਿਓ ਕੈਸੀ ਗੁਜਰੀ ਬਾਹਰ ਆਪਣੇ ਦੁਖ ਸੁਖ ਕਹੋ ਉਚਾਰ ਦੋਏਂ ਸੁਣਾਂਵਦੇ।
ਕੁੰਡਲੀ–ਫਗਣ ਫਿਕਰ ਨ ਰਖਿਆ ਕਹਿੰਦੇ ਦੋਨੋਂ ਵੀਰ ਸੁਣ ਕਰ ਸਾਰੀ ਵਾਰਤਾ ਲਗਾ ਕਾਲਜੇ ਤੀਰ ਲਗਾ ਕਾਲਜੇ ਤੀਰ ਫਿਰ ਉਸ ਰਾਣੀ ਲਈ ਬੁਲਾ ਲਗਾ ਮਾਰਨ ਤੀਰ ਉਸ ਰਿਹਾ ਬਸੰਤ ਹਟਾ। ਸ਼ਿਵਦਿਆਲ ਖੜਗ ਸੈਨ ਨੂੰ ਰਾਣੀ ਦਿਤੀ ਮਾਰ, ਧ੍ਰਿਗ ਹੈ ਉਸਨੂੰ ਰਖਣਾਂ ਜੋ ਨਾਰੀ ਬਦਕਾਰ। ਫਗਣ–ਫੜਕੇ ਹਥ ਕਟਾਰੀ, ਰਾਣੀ ਖੜਗ ਸੈਨ ਨੇ ਮਾਰੀ ਜੇਹੜੀ ਪੁਤਰਾਂ ਦੀ ਦੁਖਿਆਰੀ ਸੁਣਕੇ ਲੋਕਾਂ ਖੁਸ਼ੀ ਗੁਜਾਰੀ ਸਚ ਨਿਤਾਰਿਆ। ਆਗਿਆ ਖੜਗ ਸੈਨ ਤੋਂ ਪਾ ਕੇ ਤੁਰਿਆ ਰੂਪ ਤਾਂ ਸੀਸ ਨਵਾਕੇ, ਪਹੁੰਚਾ ਮਿਸ਼ਰ ਸ਼ਹਿਰ ਵਿਚ ਆਕੇ, ਬੈਠਾ ਤਖ਼ਤ ਪਰ ਜਾਕੇ ਧਰਮ ਨਾ ਹਾਰਿਆ। ਛੋਟਾ ਪੁਤ ਬਸੰਤ ਜੋ ਲਾਲ ਬੈਠਾ ਤਖਤ ਬਾਪ ਦੇ ਨਾਲ ਉਸਨੇ ਲੀਤਾ ਰਾਜ ਸੰਭਾਲ, ਪੂਰੇ ਹੋ ਗਏ ਦੋਨੋਂ ਸਾਲ ਸ਼ੁਕਰ ਗੁਜਾਰਿਆ। ਕਹਿੰਦਾ ਸ਼ਿਵਦਆਲ, ਗੁਣਕਾਰ ਰਹਿੰਦਾ ਨਾਥੂ ਦੇ ਬਜਾਰ ਲਿਖਣ ਵਾਲਾ ਸੋਹਣ ਸੁਨਿਆਰ ਕੀਤਾ ਕਿਸ ਮੁਲ ਤਿਆਰ ਸ਼ੁੱਧ ਉਚਰਿਆ॥
–ਇਤੀ–