ਬੇਪਰਵਾਹ ਹੱਸਦਾ ਹੈ ਤਸਵੀਰਾਂ ਦਾ ਆਕਾਰ
ਤੁਸੀਂ ਜਦ ਵੀ ਕਿਸੇ ਨੂੰ ਨਮਸਕਾਰ ਕਰਦੇ ਹੋ
ਜਾਂ ਹੱਥ ਮਿਲਾਉਂਦੇ ਹੋ
ਉਨ੍ਹਾਂ ਦੇ ਬੁੱਲ੍ਹਾਂ ਦੀ ਮੁਸਕਰਾਹਟ ਤੁਹਾਡੀ ਪ੍ਰਕਰਮਾ ਕਰਦੀ ਹੈ
ਤੁਸੀਂ ਜਦ ਕਿਤਾਬਾਂ ਪੜ੍ਹਦੇ ਹੋ
ਤਾਂ ਅੱਖਰਾਂ 'ਤੇ ਫੈਲ ਜਾਂਦੇ ਹਨ ਉਨ੍ਹਾਂ ਦੇ ਅਮਲ...
...ਤੁਹਾਡੇ ਅੰਗਸੰਗ ਤੁਹਾਡੇ ਸ਼ਹੀਦ ਤੁਹਾਥੋਂ ਕੋਈ ਆਸ ਰਖਦੇ ਹਨ
ਇਨ੍ਹਾਂ ਚ ਇਕ ਤਸਵੀਰ ਹਰਨਾਮ ਚੰਦ ਦੀ ਹੈ; ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਫ਼ਤਹਗੜ੍ਹ ਦੇ ਹਰਨਾਮ ਚੰਦ ਉਰਫ਼ ਨ੍ਹਾਮੇ ਦੀ। ਇਹ ਵੀਹਵੀਂ ਸਦੀ ਦੇ ਸ਼ੁਰੂ ਵਿਚ ਅਮਰੀਕਾ ਕਮਾਈ ਕਰਨ ਗਿਆ ਦੇਸ਼ਭਗਤਾਂ ਨਾਲ਼ ਰਲ਼ ਗਿਆ; ਹਥਿਆਰਾਂ ਨਾਲ਼ ਭਰੇ ਜਹਾਜ਼ ਚ ਦੇਸ ਪਰਤਦਾ ਫ਼ਰੰਗੀਆਂ ਦੇ ਕਾਬੂ ਆ ਗਿਆ ਤੇ ਉਨ੍ਹਾਂ ਇਹਨੂੰ ਲਹੌਰ ਲੈ ਜਾ ਕੇ 16 ਮਾਰਚ 1917 ਨੂੰ ਫਾਂਸੀ ਦੇ ਦਿੱਤੀ ਸੀ। ਫਾਂਸੀ ਤੋਂ ਦੋ ਮਹੀਨੇ ਪਹਿਲਾਂ ਇਹਨੇ ਅਪਣੇ ਘਰਦਿਆਂ ਨੂੰ ਉਰਦੂ ਚ ਕਾਰਡ ਲਿਖਿਆ ਸੀ:
ਲਹੌਰ ਸੈਂਟਰਲ ਜੇਲ 8.1.17
ਨ੍ਹਾਮਾ ਫਾਂਸੀਵਾਲਾ
ਭਾਈ ਸਾਹਿਬ ਦੀਵਾਨਚੰਦ ਨਮਸਤੇ ਮੁਝ ਕੋ 5 ਮਾਹ ਹਾਲ ਕੋ ਫਾਂਸੀ ਕਾ ਹੁਕਮ ਹੋ ਗਯਾ ਹੈ- ਆਪ ਕਿਸੀ ਕਿਸਮ ਕਾ ਫ਼ਿਕਰ ਨ ਕਰੇਂ- ਔਰ ਮੇਰੀ ਜ਼ੌਜਾ ਰੁਕਮਣੀ ਕੋ ਵਰਯਾਮਾ ਕੇ ਹਕ਼ ਮੇਂ ਕਰ ਦੇਵੇਂ- ਔਰ ਸਭ ਕੋ ਦਰਜਾ-ਬਦਰਜਾ ਨਮਸਤੇ- ਬੱਚੋਂ ਕੋ ਪਯਾਰ-
ਕਾਰਡ ਦੇ ਦੂਜੇ ਪਾਸੇ ਸਰਨਾਮਾ ਹੈ:
ਬਾਮਕਾਮ ਫ਼ਤਹਗੜ੍ਹ ਡਾਕਖ਼ਾਨਾ... (ਅੱਖਰ ਉੱਠਦੇ ਨਹੀਂ) ਜ਼ਿਲਾ ਹੁਸ਼ਿਆਰਪੁਰ ਪਾਸ ਦੀਵਾਨ ਚੰਦ
35