ਇਹ ਸਫ਼ਾ ਪ੍ਰਮਾਣਿਤ ਹੈ
ਨ੍ਹਾਮਾ ਫਾਂਸੀਵਾਲ਼ਾ
ਪੰਜਾਬ ਦੀ ਧਰਤੀ 'ਤੇ ਤੀਰਥ ਟਿਮ-ਟਿਮ ਕਰਦੇ ਹਨ- ਨਨਕਾਣਾ, ਅਮ੍ਰਿਤਸਰ, ਆਨੰਦਪੁਰ। ਇਕ ਥਾਂ ਇਸ-ਲੋਕ ਦਾ ਤੀਰਥ ਹੈ- ਜਲੰਧਰ। ਇਸ ਨਗਰ ਥਾਣੀਂ ਲਹੌਰ ਦਿੱਲੀ ਨੂੰ ਜਾਂਦੀ ਜਰਨੈਲੀ ਸੜਕ ਦੇ ਕੰਢੇ ਵੀਹਵੀਂ ਸਦੀ ਦੇ ਪੰਜਾਬੀ ਦੇਸ਼ਭਗਤਾਂ ਦੀ ਬਣੀ ਯਾਦਗਾਰ ਹੈ। ਇਥੇ ਉਨ੍ਹਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਇਨ੍ਹਾਂ ਬਾਰੇ ਪਾਸ਼ ਨੇ ਲਿਖਿਆ ਸੀ:
ਵੱਟੋ-ਵੱਟ ਹੋ ਜਾਂਦੀ ਹੈ ਆਲਮ ਦੀ ਸਿਆਹ ਚਾਦਰ
ਜਦ ਵਿਹੜੇ ਵਿਚ ਕੁੱਕੜ ਦੀ ਬਾਂਗ ਛਣਕ ਉੱਠਦੀ ਹੈ
ਗੀਤ ਆਲ੍ਹਣਿਆਂ ਚੋਂ ਨਿਕਲ਼ ਕੇ ਬਾਹਰ ਆਉਂਦੇ ਹਨ
ਤੇ ਹਵਾ ਵਿਚ ਖੁਰਚ ਦਿੰਦੇ ਹਨ
ਸ਼ਹੀਦਾਂ ਦੇ ਅਮਿੱਟ ਚਿਹਰੇ
ਮਿੱਟੀ ਦਾ ਸਭ ਤੋਂ ਪੁਰਾਣਾ ਸਫ਼ਰ
ਚਾਨਣ ਦੀ ਪਹਿਲੀ ਸ਼ੁਆ ਸੰਗ
ਫੈਲਦੀਆਂ ਹਨ ਇਸ ਕਦਰ ਤਸਵੀਰਾਂ
ਕਿ ਦੇਸ਼ਭਗਤ ਯਾਦਗਾਰ ਦੀ ਮਜਬੂਰ ਵਲਗਣ 'ਤੇ
34