ਪੰਨਾ:Sariran de vatandre.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਕੀ ਤੁਸੀਂ ਕਦੀ ਆਪ ਵੀ ਉਸ ਘਰ ਵਿਚ ਇਹ ਵੇਖਣ ਲਈ ਰਾਤ ਕੱਟੀ ਹੈ ?' ਮੈਂ ਕਿਹਾ ।

'ਮੈਂ ਰਾਤ ਤਾਂ ਨਹੀਂ ਕਟੀ ਪਰ ਦਿਨ ਦੇ ਵੇਲੇ ਇਕ ਵਾਰੀ ਤਿੰਨ ਕੁ ਘੰਟੇ ਉਥੇ ਰਿਹਾ ਸਾਂ । ਭੂਤਾਂ ਦੇ ਉਥੇ ਹੋਣ ਦਾ ਮੈਨੂੰ ਨਿਸ਼ਚਾ ਹੋ ਗਿਆ ਸੀ, ਭਾਵੇਂ ਮੈਨੂੰ ਉਥੇ ਦਿਸਿਆ ਕੁਝ ਵੀ ਨਹੀਂ ਸੀ। ਮੈਂ ਮੁੜਕੇ ਜਾ ਕੇ ਸਿਧ ਕਰਨ ਨੂੰ ਤਿਆਰ ਵੀ ਨਹੀਂ ਹਾਂ। ਜੇ ਆਪ ਬਹੁਤੇ ਹੀ ਉਤਾਵਲੇ ਹੋ ਅਤੇ ਆਪ ਨੂੰ ਆਪਣੇ ਆਪ ਤੇ ਭਰੋਸਾ ਹੈ ਕਿ ਭੂਤਾਂ ਨੂੰ ਜਾਂ ਉਹਨਾਂ ਦੀ ਸ਼ਕਤੀ ਨੂੰ ਵੇਖ ਕੇ ਡੋਲ ਨਹੀਂ ਜਾਉਗੇ ਤਾਂ ਆਪ ਨਿਧੜਕ ਹੋ ,ਕੇ ਰਾਤ ਕੱਟਣ ਲਈ ਉਥੇ ਚਲੇ ਜਾਉ ਨਹੀਂ ਤਾਂ ਮੈਂ ਆਪ ਦੀ ਸੇਵਾ ਵਿਖੇ ਬੇਨਤੀ ਕਰਦਾ ਹਾਂ ਕਿ ਉਥੇ ਨਾ ਜਾਉ ।' ਜਗਤ ਸਿੰਘ ਨੇ ਕਿਹਾ।

‘ਸਰਦਾਰ ਜੀ, ਮੈਂ ਭੂਤਾਂ ਬਾਰੇ ਖੋਜ ਕਰਨ ਲਈ ਬੜਾ ਉਤਾਵਲਾ ਹਾਂ । ਨਾ ਡੋਲਣ ਜਾਂ ਨਾਂ ਡਰਨ ਦੀਆਂ ਟਾਹਰਾਂ ਦਾ ਕਮਜ਼ੋਰ ਜਾਂ ਡਰਾਕਲ ਹੀ ਮਾਰਿਆ ਕਰਦੇ ਹਨ। ਮੈਨੂੰ ਆਪਣੇ ਆਪ ਤੇ ਭਰੋਸਾ ਹੈ ਕਿ ਮੈਂ ਭੂਤਾਂ ਕੋਲੋਂ ਥੋੜੇ ਕੀਤੇ ਛੇਤੀ ਨਾਲ ਨਹੀਂ ਡਰਾਂਗਾ ।'ਮੈਂ ਕਿਹਾ ।

ਜਗਤ ਸਿੰਘ ਹੋਰਾਂ ਨੇ ਉਸ ਘਰ ਦੀਆਂ ਕੁੰਜੀਆਂ ਮੈਨੂੰ ਦੇ ਦਿਤੀਆਂ ਤੇ ਮੈਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਆਪਣੇ ਘਰ ਨੂੰ ਆ ਗਿਆ । ਘਰ ਪੁਜ ਕੇ ਮੈਂ ਆਪਣੇ ਨੌਕਰ ਰੁਲਦੂ ਨੂੰ ਆਵਾਜ਼ ਮਾਰ ਕੇ ਕਿਹਾ, “ਰੁਲਦੂ, ਤੈਨੂੰ ਸ਼ਾਇਦ ਚੇਤਾ ਨਹੀਂ ਭੁੱਲਾ ਹੋਣਾ ਕਿ ਪਿਛੇ ਜਹੇ ਅਸਾਂ ਲਾਹੌਰ ਸ਼ਹਿਰ ਦੇ ਇਕ ਕਹੇ ਜਾਂਦੇ ਭੂਤਾਂ ਵਾਲੇ ਘਰ ਰਾਤ ਕੱਟੀ ਸੀ, ਪਰ ਨਾ ਤਾਂ ਉਥੇ ਭੂਤ ਹੀ ਦਿਸੇ ਸਨ ਤੇ ਨਾ ਹੀ ਉਹਨਾਂ ਆਪਣੀ ਕੋਈ

૧૫