ਪੰਨਾ:Sariran de vatandre.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਕਤੀ ਹੀ ਵਿਖਾਈ ਸੀ, ਸਗੋਂ ਸਾਨੂੰ ਅਗਲੇ ਦਿਨ ਨਿਰਾਸ਼ ਹੋ ਕੇ ਮੁੜਨਾ ਪਿਆ ਸੀ । ਪਰ ਅੱਜ ਮੈਂ ਦਿੱਲੀ ਸ਼ਹਿਰ ਵਿਚ ਇਕ ਘਰ ਬਾਰੇ ਸੁਣਿਆ ਹੈ ਕਿ ਉਸ ਵਿਚ ਭੂਤਾਂ ਦਾ ਵਾਸ ਹੈ ॥ ਇਸ ਲਈ ਮੈਂ ਅਜ ਉਸ ਘਰ ਵਿਚ ਰਾਤ ਕੱਟਣ ਦੀ ਸਲਾਹ ਕੀਤੀ ਹੈ । ਜੋ ਕੁਝ ਮੈਂ ਸੁਣਿਆ ਹੈ, ਉਸ ਵਿਚ ਕੋਈ ਸ਼ੰਕਾ ਨਹੀਂ। ਹੈ ਕਿ ਅਜ ਰਾਤ ਅਸੀਂ ਭੂਤ ਜ਼ਰੂਰ ਵੇਖਾਂਗੇ । ਕੀ ਮੈਂ ਤੇਰੇ ਤੋਂ ਭਰੋਸਾ ਕਰਾਂ ਕਿ ਜੇ ਤੂੰ ਮੇਰੇ ਨਾਲ ਅੜ ਉਤੇ ਸੌਣ ਲਈ ਜਾਵੇਗੀ ਤਾਂ ਡਰ ਨਹੀਂ ਜਾਵੇਗਾ, ਭਾਵੇਂ ਕੁਝ ਵੀ ਹੋਵੇ ? ਜ਼ਰਾ ਸੋਚ। ਕੇ ਉੱਤਰ ਦੇਹ !”

'ਵਾਹ ਸਰਦਾਰ ਜੀ, ਕਿਡੀਆਂ ਭੋਲੀਆਂ ਗੱਲਾਂ ਕਰਦੇ ਹੋ ! ਅਗੇ ਵੀ ਕਦੀ ਮੈਨੂੰ ਭੂਤਾਂ ਕੋਲੋਂ ਡਰਿਆ ਵੇਖਿਆ ਜੇ ? ਮੈਂ ਰਾਜਪੁਤ ਦਾ ਪੁਤਰ ਹਾਂ, ਕਿਸੇ ਬਨੀਏਂ ਦਾ ਨਹੀਂ । ਤੁਸੀ ਮੇਰੇ ਤੇ ਪੂਰਾ ਭਰੋਸਾ ਰਖੋ, ਮੈਂ ਕਦੇ ਵੀ ਧੋਖਾ ਨਹੀਂ ਦੇਵਾਂਗਾ। ਰੁਲਦੁ ਨੇ ਕਿਹਾ |

“ਚੰਗਾ, ਤਾਂ ਆਹ ਲੈ ਉਸ ਘਰ ਦੀਆਂ ਕੰਜੀਆਂ ਤੇ ਏਸ ਪਤੇ ਤੇ ਜਾ ਕੇ ਮੇਰੇ ਤੇ ਆਪਣੇ ਲਈ ਇਕ ਚੰਗਾ ਜਿਹਾ ਕਮਰਾ, ਜਿਸ ਦਾ ਬੂਹਾ ਸਾਂਝਾ ਹੋਵੇ, ਤਿਆਰ ਕਰ । ਉਹ ਘਰ ਬਹੁਤੇ ਚਿਰ ਤੋਂ ਬੰਦ ਪਿਆ ਹੋਇਆ ਹੈ, ਇਸ ਲਈ ਦਾ ਖੁਲੇ ਤੇ ਹਵਾਦਾਰ ਕਮਰੇ ਤਿਆਰ ਕਰੀਂ। ਨਾਲੇ ਦੋ ਚਾਰ ਮੋਮ ਬੱਤੀਆਂ ਤੇ ਅੱਗ ਬਾਲਣ ਵਾਲੀਆਂ ਤੀਲਾ ਦੀਆਂ ਇਕ ਦੋ ਡੱਬੀ ਵੀ ਲੈਂਦਾ ਜਾਵੀਂ, ਮੇਰਾ ਪਿਸਤੌਲ ਤੇ ਪਿਸ਼ੋਰੀ ਛੁਰਾ ਆਦਿ ਨੂੰ ਲੈ ਜਾਣਾ ਨਾ ਭੁਲੀਂ । ਜੇ ਅਸੀਂ ਅੱਜ ਰਾਤ ਦਸ ਬਾਰਾਂ ਭੂਤਾਂ ਦਾ ਟਾਕਰਾ ਕਰਕੇ ਉਹਨਾਂ ਨੂੰ ਭਜਾ ਨਾ ਦਿਤਾ ਤਾਂ ਸਿਖਾਂ ਰਾਜਪੂਤਾਂ ਦੇ ਨਾਮ ਨੂੰ ਦਾਗ ਲੱਗ ਜਾਵੇਗਾ । 'ਮੈਂ ਹੱਸ ਕੇ ਕਿਹਾ

੧੬