ਪੰਨਾ:Sariran de vatandre.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜੇ ਦਿਨ ਪਤਾ ਲਗਾ ਕਿ ਪਰਧਾਨ ਮੰਤਰੀ ਨੇ ਉਹਨਾਂ ਨੂੰ ਝਟ ਪਟ ਦਿਲੀ ਸੱਦ ਲਿਆ ਸੀ ਤੇ ਉਹ ਦਿਲੀ ਜਾਣ ਲਈ ਰਾਤ ਦੇ ਹੀ ਤੁਰ ਗਏ ਹੋਏ ਹਨ। ਹੁਣ ਪਤਾ ਨਹੀਂ ਕਿ ਉਹ ਕਦੋਂ ਮੁੜ ਕੇ ਆਉਣ । ਅਸਲ ਵਿਚ ਮੈਂ ਚੀਫ ਮਨਿਸਟਰ ਸਾਹਿਬ ਨੂੰ ਮਿਲ ਕੇ ਪੁਛਣਾ ਚਾਹੁੰਦਾ ਸਾਂ ਕਿ ਉਹ ਜੋ ਹੋਰ ਕਿਸੇ ਤੇ ਨਹੀਂ ਤਾਂ ਆਪਣੀ ਜੁਆਨ ਪਤਨੀ ਤੇ ਦੋ ਬੱਚਿਆਂ ਤੇ ਤਾਂ ਤਰਸ ਕਰਨ ਅਤੇ ਫੇਰ ਦੁਆਈ ਖਾ ਕੇ ਆਪਣਾ ਅਸਲੀ ਸਰੀਰ ਵਾਪਸ ਅਦਲ ਬਦਲ ਕਰ ਲੈਣ । ਇਹਨਾਂ ਗਰੀਬਾਂ ਨੇ ਕੀ ਗੁਨਾਹ ਕੀਤਾ ਹੈ, ਜੋ ਉਹਨਾਂ ਨੂੰ ਐ ਸਖਤ ਦੰਡ ਦਿਤਾ ਜਾ ਰਿਹਾ ਹੈ । ਉਹਨਾਂ ਕੋਲ ਤਾਂ ਖਾਣ ਲਈ ਕੁਝ ਵੀ ਨਹੀਂ ਹੈ । ਸੋ ਜੇ ਆਪ ਜੀ ਨੂੰ ਚੀਫ ਮਨਿਸਟਰ ਹੀ ਰਹਿਣ ਦਾ ਚਾਉ ਹੈ ਤਾਂ ਉਹਨਾਂ ਦੇ ਗੁਜ਼ਾਰੇ ਲਈ ਕੋਈ ਬਦੋਬਸਤ ਹੀ ਕਰ ਦਿਉ । ਦੁਜੇ ਅਸਲੀ ਚੀਫ ਮਨਿਸਟਰ ਨੇ, ਜੋ ਹੁਣ ਪਾਗਲਖਾਨੇ ਵਿਚ ਹਨ, ਉਹਨਾਂ ਨੂੰ ਹੋਰ ਬਹੁਤੀ ਦੁਆਈ ਦੇ ਕੇ ਉਹਨਾਂ ਦੀ ਚੇਤਨ ਸ਼ਕਤੀ ਭਲਾ ਦੇਣ, ਤਾ ਕਿ ਉਹ ਘਟ ਤੋਂ ਘਟ ਪਾਗਲਖਾਨੇ ਵਚ ਤਾਂ ਬਾਹਰ ਆ ਜਾਣ । ਪਰ ਚੀਫ ਮਨਿਸਟਰ ਨਾਲ ਮੇਲ ਹੁੰਦਾ ਹੀ ਨਹੀਂ ਸੀ। ਬਾਦ ਵਿਚ ਪਤਾ ਲਗਾ ਕਿ ਉਹ ਦਿਲੀ ਪੁਜ ਕੇ ਸ਼ਖਤ ਬਿਮਾਰ ਹੋ ਗਏ ਹੋਏ ਹਨ ਅਤੇ ਸਫਦਰ ਜੰਗ ਹਸਪਤਾਲ ਵਿਚ ਭਰਤੀ ਕੀਤੇ ਗਏ ਹਨ ।

ਬੀਮਾਰੀ ਦੇ ਬਾਰੇ ਪੜਕੇ ਮੈਨੂੰ ਸੋਚ ਫੁਰੀ ਕਿ ਕਿਉਂ ਨਾ ਉਹਨਾਂ ਨੂੰ ਉਥੇ ਜਾ ਕੇ ਮਿਲਾ । ਇਹ ਸੋਚ ਕੇ ਮੈਂ ਦਿਲੀ ਨੂੰ ਰੇਲ ਗੱਡੀ ਥਾਣੀ ਤੁਰਨ ਦੀ ਸਲਾਹ ਕੀਤੀ । ਜਿਸ ਦਿਨ ਮੈਂ ਗੱਡੀ ਚੜ੍ਹਨਾ ਸੀ, ਉਸੇ ਦਿਨ ਹੀ ਤਾਰ ਰਾਹੀਂ ਖਬਰ ਪੁਜ ਗਈ ਕਿ ਚੀਫ ਮਨਿਸਟਰ ਸਾਹਿਬ ਦਿਲ ਦੇ ਚਲਣ ਦੇ ਬੰਦ ਹੋ ਜਾਣ ਨਾਲ ਅਕਾਲ ਚਲਾਣਾ ਕਰ ਗਏ ਹਨ।

ਇਹ ਸੁਣ ਕੇ ਮੈਨੂੰ ਬੜਾ ਹੀ ਦੁਖ ਹੋਇਆ ਹੈ, ਹੁਣ ਮੈਂ ਅਸਲੀ ਚੀਫ ਮਨਿਸਟਰ ਨੂੰ ਪਾਗਲਖਾਨੇ ਵਿਚੋਂ ਬਾਹਰ ਕਢਾ ਕੇ ਡਾਕਟਰ ਦੇ


੧੦੯