ਪੰਨਾ:Sariran de vatandre.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਚਾਲਬਾਜ਼ ਸਿੰਘ ਦੇ ਕਾਂਡ ੭ ਵਿਚ ਲਿਖੇ ਸਰੀਰਾਂ ਦਾ ਵਟਾਂਦਰਾ ਕੀਤੇ ਨੂੰ ਕਾਫੀ ਸਮਾਂ ਹੋਗਿਆ ਹੋਇਆ ਸੀ ਅਤੇ ਸਾਨੂੰ ਆਪਣੇ ਮਿਤਰਾਂ ਵਲੋਂ ਸਾਡੀ ਗਸਤੀ ਭੇਜੀ ਚਿਠੀ ਦਾ ਕੋਈ ਉਤਰ ਅਜੇ ਤਕ ਨਹੀਂ ਸੀ ਪਜਾ। ਅਸੀਂ ਅੰਦਰੋ ਅੰਦਰ ਆਪਣੇ ਆਪ ਵਿਚ ਬੜੇ ਖੁਸ਼ ਹੋ ਰਹੇ ਸਾਂ ਕਿ ਚਾਲਬਾਜ਼ ਸਿੰਘ ਦਾ ਜ਼ਰੂਰ ਹੀ ਅੰਤ ਹੋ ਗਿਆ ਜਾਪਦਾ ਹੈ ਪਰ ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਕਿ ਅੱਚਨਚੇਤ ਹੀ ਸਾਨੂੰ ਇਕ ਆਪਣੇ ਮਿਤਰ ਦੀ ਚਿਠੀ ਪੁਜੀ ਕਿ ਕੀ ਇਸ ਚਿਠੀ ਵਿਚ ਲਿਖੀ ਵਾਰਤਾ ਚਾਲਬਾਜ਼ ਸਿੰਘ ਤੇ ਘਟ ਸਕਦੀ ਹੈ ਕਿ ਨਹੀਂ ਅਸੀਂ ਟੀਕਾ ਟਿਪਨੀ ਕਰਨ ਅਤੇ ਆਪਣੀ ਨਿਜੀ ਰਏ ਦੇਣ ਤੋਂ ਪਹਿਲੋਂ ਉਹ ਚਿਠੀ ਪਾਠਕਾਂ ਦੀ ਰਾਏ ਲਈ ਪ੍ਰਕਾਸ਼ਤ ਕਰ ਦੇਂਦੇ ਹਾਂ ਅਤੇ ਆਪਣੀ ਰਾਏ ਫੇਰ ਦੱਸਾਂਗੇ | ਚਿਠੀ ਏਦਾਂ ਅਰੰਭ ਹੁੰਦੀ ਹੈ:-

ਬੜਾ ਬਾਜ਼ਾਰ

ਕਲਕਤਾ

ਪ੍ਰ੍ਮ ਕ੍ਰਿਪਾਲੁ ਮੇਜਰ ਮਾਨ ਸਾਹਿਬ ਜੀਉ|

ਸਤਿ ਸ੍ਰੀ ਅਕਾਲ !

ਆਪਜੀ ਦੀ ਗਸ਼ਤੀ ਚਿਠੀ ਮਿਲੀ ਨੂੰ ਬਹੁਤ ਸਮਾਂ ਹੋ ਚੁੱਕਾ ਹੈ । ਪਿਛੇ ਜਹੇ ਹੇਠ ਲਿਖੀ ਘਟਨਾ ਕਲਕਤੇ ਵਿਚ ਹੋ ਚੁਕੀ ਹੈ । ਸਾਨੂੰ ਅਜੇ ਸਮਝ ਨਹੀਂ ਆਈ ਕਿ ਕੀ ਇਹ ਵੀ ਘਟਨਾ, ਚਾਲਬਾਜ਼ ਸਿੰਘ


੧੧੭