ਪੰਨਾ:Sariran de vatandre.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਾਂ । ਪਰ ਕੀ ਉਹ ਵੀ ਮੇਰੀ ਸਹਾਇਤਾ ਸਵੀਕਾਰ ਕਰੇਗਾ, ਕਿਉਂਕਿ - ਮੈਨੂੰ ਤਾਂ ਉਹ ਡਾਢਾ ਫਸਿਆ, ਪਰ ਬੇ-ਫਿਕਰ ਜਿਹਾ ਜਾਪ ਰਿਹਾ ਹੈ । ਵੇਖੀ ਜਾਵੇਗੀ । ਆਪਣਾ ਮਿਤ੍ਰਤਾਈ ਦਾ ਫਰਜ਼ ਜ਼ਰੂਰ ਪੂਰਾ ਕਰਨਾ ਚਾਹੀਦਾ ਹੈ ।

ਏਸ ਉਪਰ ਲਿਖੀ ਮੁਲਾਕਾਤ ਤੋਂ ਕੋਈ ੧੫ ਦਿਨਾਂ ਦੇ ਪਿਛੋਂ ਡਾ: ਹੁਸ਼ਿਆਰ ਸਿੰਘ ਨੇ ਸ਼ਹਿਰ ਦੇ ਪਤਵੰਤੇ ਮਿਤ੍ਰਾ ਨੂੰ ਪਰੀਤੀ ਦੋਜਨ ਦਿਤਾ, ਜਿਸ ਵਿਚ ਮਹਿੰਦਰ ਸਿੰਘ ਵੀ ਪੁਜਾ ਹੋਇਆ ਸੀ, ਜਦੋਂ ਸਾਰੇ ਪ੍ਰਾਹੁਣੇ ਰੋਟੀ ਖਾ ਕੇ ਵਿਦਾ ਹੋ ਗਏ ਤਾਂ ਮਹਿੰਦਰ ਸਿੰਘ ਜਾਣ ਬੁਝ ਕੇ ਪਿਛੇ ਬੈਠਾ ਰਿਹਾ | ਕੁਝ ਚਿਰ ਬੈਠਣ ਦੇ ਪਿਛੋਂ ਮਹਿੰਦਰ ਸਿੰਘ ਨੇ ਡਾ: ਹੁਸ਼ਿਆਰ ਸਿੰਘ ਨੂੰ ਕਿਹਾ ਕਿ ਜੇ ਆਪ ਜੀ ਬੁਰਾ ਨਾ ਮਨਾਵੋ ਤਾਂ ਮੈਂ ਆਪ ਜੀ ਦੀ ਲਿਖੀ ਵਿਲ ਦੇ ਬਾਰੇ ਕੁਝ ਪੁਛ ਗਿਛ ਕਰਾਂ ?

"ਸ: ਮਹਿੰਦਰ ਸਿੰਘ ਜੀ ! ਆਪ ਜੀ ਸਦਾ ਮੇਰੀ ਵਿਲ ਦੇ ਬਾਰੇ ਬੜੇ ਉਤਾਵਲੇ ਜਹੇ ਹੀ ਰਹਿੰਦੇ ਹੋ | ਸ਼ਾਇਦ ਡਾਕਟਰ ਧਰਮ ਸਿੰਘ, ਜਿਸ ਨੂੰ ਮੈਂ ਭਰਾਵਾਂ ਦੇ ਵਾਂਗ ਬੜਾ ਪਿਆਰ ਕਰਦਾ ਸਾਂ, ਉਹਨੇ ਮੇਰੀ ਪ੍ਰੈਕਟਿਸ ਵਧ ਹੋ ਜਾਣ ਦੇ ਸਾੜੇ ਕਰਕੇ ਆਪ ਜੀ ਨੂੰ ਕੋਈ ਗਲਤ ਫਹਿਮੀ ਵਿਚ ਪਾ ਕੇ ਮੇਰੇ ਉਲਟ ਭੜਕਾਇਆ ਹੈ। ਪਰ ਮੈਂ ਆਪ ਜੀ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੇਰੀ ਵਿਲ ਠੀਕ ਹੈ । ਡਾ: ਹੁਸ਼ਿਆਰ ਸਿੰਘ ਨੇ ਕਿਹਾ |

“ਮੈਂ ਕਈ ਗੱਲਾਂ ਆਪ ਜੀ ਦੇ ਮਿੱਤਰ ਗੁਪਤ ਸਿੰਘ ਦੇ ਬਾਰੇ ਸੁਣ ਰਿਹਾ ਹਾਂ । ਮਹਿੰਦਰ ਸਿੰਘ ਨੇ ਕਿਹਾ।

ਡਾਕਟਰ ਦੇ ਚੇਹਰੇ ਦਾ ਰੰਗ ਉਡ ਗਿਆ ਪਰ ਉਹ ਸੰਭਲ ਕੇ ਬੋਲਿਆ ਕਿ ਮੈਨੂੰ ਕੋਈ ਪਰਵਾਹ ਨਹੀਂ ਹੈ ਅਤੇ ਮੈਂ ਹੋਰ ਕੁਝ ਨਹੀਂ ਸੁਣਨਾ ਚਾਹੁੰਦਾ। ਮੈਂ ਅਗੇ ਵੀ ਕਹਿ ਚੁੱਕਾ ਹਾਂ ਤੇ ਹੁਣ ਫੇਰ


੧੩੯