ਪੰਨਾ:Sariran de vatandre.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਵੇਂ ਡਾਕਟਰ ਘਰ ਹੋਵੇ ਭਾਵੇਂ ਨਾ ਹੋਵੇ ? ਮਹਿੰਦਰ ਸਿੰਘ ਨੇ ਪੁਛਿਆ ।

ਹਾਂ ਜੀ, ਉਹ ਹਰ ਵੇਲੇ ਆ ਜਾ ਸਕਦਾ ਹੈ ।’’ ਸੇਵਾ ਸਿੰਘ ਨੇ ਉਤ੍ਰ ਦਿਤਾ|

'ਤੇਰਾ ਮਾਲਕ ਉਸਤੇ ਬੜਾ ਵਿਕਿਆ ਹੋਇਆ ਤੇ ਮਿਹਰਬਾਨ ਜਾਪਦਾ ਹੈ। ਮਹਿੰਦਰ ਸਿੰਘ ਨੇ ਕਿਹਾ।

"ਜੀ ! ਹਾਂ, ਸਾਨੂੰ ਸਾਰਿਆਂ ਨੂੰ ਹੁਕਮ ਹੈ ਕਿ ਅਸੀਂ ਉਹਦਾ ਕਹਿਣਾ ਜ਼ਰੂਰ ਹੀ ਸਵੀਕਾਰ ਕਰੀਏ ।’’ ਸੇਵਾ ਸਿੰਘ ਨੇ ਉਤ੍ਰ ਦਿਤਾ।

ਮੇਰਾ ਵਿਚਾਰ ਹੈ ਕਿ ਮੈਂ ਕਦੀ ਵੀ ਅਜ ਤਕ ਗੁਪਤ ਸਿੰਘ ਨੂੰ ਏਸ ਘਰ ਵਿਚ ਨਹੀਂ ਮਿਲਿਆ | ਮਹਿੰਦਰ ਸਿੰਘ ਨੇ ਕਿਹਾ।

"ਜੀ ! ਨਹੀਂ, ਉਹਨੇ ਕਦੇ ਵੀ ਰੋਟੀ ਜਾਂ ਚਾਹ ਆਦਿ ਏਸ ਘਰ ਵਿਚ ਨਹੀਂ ਖਾਧੀ ਅਤੇ ਅਸੀਂ ਸਾਰਿਆਂ ਨੌਕਰਾਂ ਨੇ ਉਹਨੂੰ ਡਾਕਟਰ ਨਾਲ ਇਕਠਿਆਂ ਬੈਠਿਆਂ ਵੀ ਕਦੇ ਨਹੀਂ ਵੇਖਿਆ ! ਉਹ ਸਦਾ ਘਰ ਦੇ ਪਿਛਲੇ ਬੂਹੇ ਥਾਣੀ ਹੀ ਆਉਂਦਾ ਜਾਂਦਾ ਰਹਿੰਦਾ ਹੈ ਅਤੇ ਉਹਦੀ ਚਾਬੀ ਵੀ ਸਦਾ ਉਹਦੇ ਕੋਲ ਹੀ ਰਹਿੰਦੀ ਹੈ । ਸੇਵਾ ਸਿੰਘ ਨੇ ਉਤ੍ਰ ਦਿਤਾ ।

ਡਾਕਟਰ ਦੇ ਘਰੋਂ ਨਿਕਲ ਕੇ ਰਵਾਂ ਰਵੀਂ ਪੈਦਲ, ਪਰ ਮਨ ਵਿਚ ਵਿਚਾਰਾਂ ਕਰਦਾ ਮਹਿੰਦਰ ਸਿੰਘ ਆਪਣੇ ਘਰ ਵਲ ਤੁਰਿਆਂ ਗਿਆ । ਉਹਦਾ ਵਿਚਾਰ ਸੀ ਕਿ ਡਾ: ਹੁਸ਼ਿਆਰ ਸਿੰਘ ਡਾਢਾ ਫਸਿਆਂ ਹੋਇਆ ਜਾਪਦਾ ਹੈ, ਸ਼ਾਇਦ ਇਹ ਉਹਦੇ ਜੁਆਨੀ ਦੇ ਮੰਦੇ ਕੰਮਾਂ ਦਾ ਫਲ ਉਹਨੂੰ ਮਿਲ ਰਿਹਾ ਹੈ । ਕਿਉਂਕਿ ਜਵਾਨੀ ਵਿਚ ਉਹ ਬੜਾ ਸ਼ੈਤਾਨ ਹੁੰਦਾ ਸੀ। ਹੋ ਸਕਦਾ ਹੈ ਕਿ ਗੁਪਤ ਸਿੰਘ ਉਹਦੇ ਜੁਆਨੀ ਵਿਚ ਕੀਤੇ ਪਾਪਾਂ ਦਾ ਦੰਡ ਦੇ ਰਿਹਾ ਹੋਵੇ । ਪਰ ਮਿਤ੍ਰ ਹੋਣ ਕਰਕੇ ਮੇਰਾ ਜੁਮਾਂ ਹੈ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਡਾਕਟਰ ਦੀ ਸਹਾਇਤਾ


੧੩੮