ਪੰਨਾ:Sariran de vatandre.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੁੜ ਬੁੜ ਕਰਦਾ ਗੁਪਤ ਸਿੰਘ ਕਾਹਲੀ ਕਾਹਲੀ ਬੂਹਾ ਖੋਹਲ ਕੇ ਅੰਦਰ ਵੜ ਗਿਆ ਅਤੇ ਅੰਦਰੋਂ ਬੂਹਾ ਬੰਦ ਕਰ ਲਿਆ ਅਤੇ ਮਹਿੰਦਰ ਸਿੰਘ ਬਾਹਰ ਹੀ ਖਲੋਤਾ ਰਹਿ ਗਿਆ। ਕੁਝ ਚਿਰ ਦੇ ਬਾਦ ਓਹ ਵੀ ਆਪਣੇ ਘਰ ਵਲ ਤੁਰ ਪਿਆ। ਰਾਹ ਵਿਚ ਉਹ ਆਪਣੇ ਮਨ ਵਿਚ ਇਸ ਛੋਟੇ ਜਹੇ ਮਨੁੱਖ ਦੇ ਹੁਲੀਏ ਤੇ ਦਲੇਰ ਹੋਣ ਦੇ ਬਾਰੇ ਸੋਚਦਾ ਜਾਂਦਾ ਸੀ ਕਿ ਭਾਵੇਂ ਉਹ ਕੱਦ ਦਾ ਨਾਟਾ ਹੈ। ਕੁੱਬ ਵੀ ਨਿਕਲਿਆ ਹੋਇਆ ਹੈ, ਚੇਹਰਾ ਵੀ ਪੀਲਾ ਭੁਕ ਅਤੇ ਖੁਨੀਆਂ ਵਰਗਾ ਹੈ ਅਤੇ ਦਲੇਰ ਵੀ ਬਹੁਤਾ ਹੈ | ਪਰ ਭਲਾ ਲੋਕ ਮਨੁਖੀ ਜੀਵ ਤਾਂ ਉਹ ਜਾਪਦਾ ਹੀ ਨਹੀਂ। ਅਤੇ ਜੇ ਕਿਤੇ ਇਹਨੂੰ ਪਤਾ ਲਗ ਗਿਆ ਕਿ ਹੁਸ਼ਿਆਰ ਸਿੰਘ ਦੇ ਮਰਨ ਜਾਂ ਤਿੰਨ ਮਹੀਨੇ ਗੰਮ ਰਹਿਣ ਤੇ ਏਹਨੇ ਹੀ ਉਹਦੀ ਸਾਰੀ ਜਾਇਦਾਦ ਦਾ ਮਾਲਕ ਬਣ ਜਾਣਾ ਹੈ ਤਾਂ ਉਹਨੇ ਛੇਤੀ ਹੀ ਡਾਕਟਰ ਨੂੰ ਮਾਰ ਦੇਣ ਦੇ ਯਤਨ ਅਰੰਭ ਦੇਣੇ ਹਨ । ਇਹੋ ਜਹੀਆਂ ਵਿਚਾਰਾਂ ਦੇ ਵਹਿਣਾਂ ਵਿਚ ਰੁੜਦਾ ਜਾਂਦਾ ਉਹ ਡਾ: ਹੁਸ਼ਿਆਰ ਸਿੰਘ ਦੇ ਘਰ ਵਲ ਤੁਰ ਪਿਆ। ਉਹਦਾ ਅਜੇ ਵੀ ਇਹ ਵਿਚਾਰ ਸੀ ਕਿ ਹੁਸ਼ਿਆਰ ਸਿੰਘ ਨੂੰ ਐਹੋ ਜਹੇ ਵਹਿਸ਼ੀ ਤੇ ਬੇਦਰਦ ਮਨੁਖ ਦੇ ਬਾਰੇ ਸਭ ਕੁਝ ਦਸਕੇ ਉਹਨੂੰ ਹੁਸ਼ਿਆਰ ਤੇ ਸਾਵਧਾਨ ਕਰ ਦੇਵੇ ।

ਉਹਦੇ ਘਰ ਪੁਜ ਕੇ ਉਹਦੇ ਨੌਕਰ ਸੇਵਾ ਸਿੰਘ ਤੋਂ ਪੁਛ ਕੀਤੀ ਕਿ “ਕੀ ਡਾਕਟਰ ਸਾਹਿਬ ਜੀ ਘਰ ਹੀ ਹਨ ?

"ਨਹੀਂ ਜੀ ! ਉਹ ਤਾਂ ਕੁਝ ਚਿਰ ਹੋਇਆ ਬਾਹਰ ਚਲੇ ਗਏ ਹੋਏ ਹਨ। ਸੇਵਾ ਸਿੰਘ ਨੇ ਉਤ੍ਰ ਦਿਤਾ।

"ਸੇਵਾ ਸਿੰਘ ! ਕੀ ਕੋਈ ਗੁਪਤ ਸਿੰਘ ਨਾਮ ਦਾ ਮਨੁਖ ਬਗੈਰ ਪੁਛੇ ਘਰ ਦੇ ਪਿਛਲੇ ਬੂਹੇ ਵਲੋਂ ਅੰਦਰ ਆ ਜਾ ਸਕਦਾ ਹੈ,


੧੩੭