ਪੰਨਾ:Sariran de vatandre.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜੇ ਗੁਰਬਖ਼ਸ਼ ਸਿੰਘ ਚਿੱਠੀ ਉਤੇ ਸਹੀ ਹੋਈ ਦੇਖ ਹੀ ਰਿਹਾ। ਸੀ ਕਿ ਡਾਕਟਰ ਹੁਸ਼ਿਆਰ ਸਿੰਘ ਦਾ ਨੌਕਰ ਇਕ ਹਥੀਂ ਚਿੱਠੀ ਲੈ ਕੇ ਅੰਦਰ ਪੁਜ ਗਿਆ ।

“ਕੀ ਇਹ ਚਿੱਠੀ ਡਾ: ਹੁਸ਼ਿਆਰ ਸਿੰਘ ਹੋਰਾਂ ਵਲੋਂ ਆਈ ਹੈ ? ਗੁਰਬਖ਼ਸ਼ ਸਿੰਘ ਨੇ ਮਹਿੰਦਰ ਸਿੰਘ ਕੋਲੋਂ ਪੁਛ ਕੀਤੀ ।

‘ਜੀ ! ਹਾਂ, ਰਾਤ ਦੀ ਰੋਟੀ ਖਾਣ ਦਾ ਸੱਦਾ ਪਤ੍ਰ ਡਾ: ਹੁਸ਼ਿਆਰ ਸਿੰਘ ਨੇ ਭੇਜਿਆ ਹੈ । ਮਹਿੰਦਰ ਸਿੰਘ ਨੇ ਕਿਹਾ । “ਕੀ ਇਹ ਆਪ! ਜੀ ਵੇਖਣਾ ਚਾਹੁੰਦੇ ਹੋ ।

"ਜੀ ਹਾਂ ।"

ਗੁਰਬਖ਼ਸ਼ ਸਿੰਘ ਨੇ ਦੋਵੇਂ ਚਿੱਠੀਆਂ ਨਾਲ ਨਾਲ ਮੇਜ਼ ਤੋਂ ਰਖ ਕੇ ਕਿਹਾ ਕਿ, “ਵਕੀਲ ਸਹਿਬ ! ਐਦਾਂ ਜਾਪਦਾ ਹੈ ਕਿ ਇਹ ਦੋਵੇਂ ਚਿੱਠੀਆਂ ਇਕੋ ਹੀ ਹੱਥ ਦੀਆਂ ਲਿਖੀਆਂ ਹੋਈਆਂ ਹਨ | ਕੇਵਲ ਲਿਖਣ ਵਾਲੇ ਨੇ ਇਕ ਚਿੱਠੀ ਟੇਢੇ ਅੱਖਰਾਂ ਵਿਚ ਤੇ ਦੂਜੀ ਸਿਧੇ ਅੱਖਰਾਂ ਵਿਚ ਲਿਖੀ ਹੈ। ਹੋਰ ਕੋਈ ਫਰਕ ਨਹੀਂ ਹੈ ।

"ਬੜੇ ਹੀ ਅਸਚਰਜ ਦੀ ਗਲ ਹੈ ! ਪਰ ਯਾਦ ਰੱਖਣਾ ਇਹ ਗੱਲ ਕਿਸੇ ਹੋਰਸ ਨਾਲ ਨਾ ਕਰਨਾ ।

ਰਾਤ ਨੂੰ ਇਹ ਚਿੱਠੀ ਵੀ ਮਹਿੰਦਰ ਸਿੰਘ ਨੇ ਹੁਸ਼ਿਆਰ ਸਿੰਘ ਦੀ ਵਿਲ ਨਾਲ ਨੱਤੀ ਕਰ ਦਿਤੀ।

ਸਮਾਂ ਬੀਤਦਾ ਗਿਆ, ਸ: ਦੌਲਤ ਸਿੰਘ ਦੇ ਖੂਨੀ ਨੂੰ ਫੜਾਉਣ ਵਾਲੇ ਨੂੰ ਦਸ ਹਜ਼ਾਰ ਰੁਪਏ ਨਕਦ ਇਨਾਮ ਇਸ਼ਤਿਹਾਰਾਂ ਤੇ ਅਖ਼ਬਾਰਾਂ ਦੇ ਰਾਹੀਂ ਆਮ ਜਨਤਾ ਨੂੰ ਦਸਿਆ ਗਿਆ । ਪਰ ਖੂਨੀ ਦਾ ਪਤਾ ਹੀ ਨਹੀਂ ਸੀ ਮਿਲਦਾ । ਪੁਲੀਸ ਦੇ ਹਥੋਂ ਉਹ ਐਦਾਂ ਨਿਕਲ ਚੁਕਾ ਸੀ ਜਿਦਾਂ ਮੱਖਣ ਵਿਚੋਂ ਵਾਲ ਨਿਕਲ ਜਾਂਦਾ ਹੈ । ਐਦਾਂ ਜਾਪ ਰਿਹਾ ਸੀ ਜਿਦਾਂ ਕਿ ਗੁਪਤ ਸਿੰਘ ਏਸ ਸੰਸਾਰ ਵਿਚ ਕਦੀ ਆਇਆਂ


੧੫੦