ਪੰਨਾ:Sariran de vatandre.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਹੇ ਝਮੇਲਿਆਂ ਨੂੰ ਰੋਕਣ ਲਈ ਮੈਂ ਫੇਰ ਆਪਣੇ ਦਸਤਖਤਾਂ ਨਾਲ ਗੁਪਤ ਸਿੰਘ ਦਾ ਹਿਸਾਬ ਖੋਲ ਦਿਤਾ ਸੀ। ਏਦਾਂ ਕਰਨ ਨਾਲ ਮੇਰੇ ਫੜੇ ਜਾਣ ਜਾਂ ਬਦਨਾਮ ਹੋਣ ਦਾ ਉੱਕਾ ਹੀ ਡਰ ਨਹੀਂ ਸੀ ਰਹਿ ਗਿਆ।

ਸ: ਦੌਲਤ ਸਿੰਘ ਦੇ ਖੂਨ ਹੋਣ ਤੋਂ ਕੋਈ ਦੋ ਮਹੀਨੇ ਪਹਿਲੋਂ | ਇਕ ਦਿਨ ਮੈਂ ਗੁਪਤ ਸਿੰਘ ਦੇ ਰੂਪ ਵਿਚ ਜਦੋਂ ਸਾਰਾ ਦਿਨ ਮੌਜਾਂ ਬਹਾਰਾਂ ਕਰਕੇ ਅੱਧੀ ਕੁ ਰਾਤ ਤੋਂ ਆਪਣੇ ਘਰ ਆਕੇ ਦੁਆਈ ਪੀ ਕੇ ਡਾਕਟਰ ਹੁਸ਼ਿਆਰ ਸਿੰਘ ਦਾ ਰੂਪ ਧਾਰਨ ਕਰਕੇ ਸੌਂ ਗਿਆ ਸੀ ਪਰ | ਜਦੋਂ ਅਗਲੀ ਸਵੇਰ ਸੁੱਤਾ ਉਠਿਆ ਸਾਂ ਤਾਂ ਮੈਂ ਆਪਣੇ ਆਪ ਬਗੈਰ ਦੇ ਦੁਆਈ ਪੀਤਿਆਂ ਹੀ ਗੁਪਤ ਸਿੰਘ ਦਿਸ ਰਿਹਾ ਸਾਂ । ਮੈਂ ਅਸਚਰਜ ਹੋ ਕੇ ਇਸ ਤੇ ਵਿਚਾਰ ਕੀਤੀ ਕਿ ਅਗੇ ਤਾਂ ਮੈਂ ਦੁਆਈ ਪੀ ਕੇ ਗੁਪਤ ਸਿੰਘ ਰੂਪ ਧਾਰਨ ਕਰਿਆ ਕਰਦਾ ਸਾਂ ਅਤੇ ਗੁਪਤ ਸਿੰਘ ਕੇਵਲ ਹਾਜੀ ਬਿਲਡਿੰਗ ਵਾਲੇ ਘਰ ਹੀ ਸੌਂਦਾ ਤੇ ਰਹਿੰਦਾ ਹੁੰਦਾ ਸੀ, ਪਰ ਅਜ ਕੀ ਹੈ ਤੇ ਕਿੱਦਾਂ ਹੋ ਗਿਆ। ਹੁਣ ਦਿਨ ਚੰਗਾ ਚੜਿਆ ਹੋਇਆ ਸੀ ਅਤੇ ਨੌਕਰ ਚਾਕਰ ਏਧਰ ਓਧਰ ਆਪੋ ਆਪਣੇ ਕੰਮ ਕਾਰ ਕਰ ਰਹੇ ਸਨ । ਮੇਰੀ ਲਾਬਾਇਰੇਟਰੀ ਮੇਰੇ ਸੌਣ ਵਾਲੇ ਕਮਰੇ ਕੋਲੋਂ ਦੂਰ ਸੀ ਰਾਹ ਵਿਚ ਪੌੜੀਆਂ ਉਤਰ ਕੇ ਬਰਾਂਡੇ ਵਿਚੋਂ ਦੀ ਜਾਣਾ ਪੈਂਦਾ ਸੀ । ਹੋ ਸਕਦਾ ਸੀ ਕਿ ਮੈਂ ਮੂੰਹ ਕੱਜ ਕੇ ਲੰਘ ਜਾਂਦਾ ਪਰ ਮੇਰਾ ਕੱਦ ਛੋਟਾ | ਹੋਇਆ ਹੋਇਆ ਸੀ ਅਤੇ ਨਾਲੇ ਮੇਰਾ ਕੂਬ ਨਿਕਲਿਆ ਹੋਣ ਕਰਕੇ ਕੱਦ ਛੋਟਾ ਜਾਪਦਾ ਸੀ। ਪਰ ਫੇਰ ਵਿਚਾਰ ਫੁਰੀ ਕਿ ਨੌਕਰ ਸਦਾ ਗੁਪਤ ਸਿੰਘ ਨੂੰ ਘਰ ਵਿਚ ਆਉਂਦਾ ਜਾਂਦਾ ਵੇਖਦੇ ਹੀ ਰਹਿੰਦੇ ਹਨ ਏਸ ਲਈ ਡਰਨ ਦੀ ਕੋਈ ਲੋੜ ਨਹੀਂ ਜਾਪਦੀ। ਏਸ ਲਈ ਡਾਕਟਰ ਹੁਸ਼ਿਆਰ ਸਿੰਘ ਵਾਲੇ ਰੂਪ ਦੇ ਕਪੜੇ ਪਾ ਕੇ ਨਿਧੜਕ ਹੋ ਕੇ ਲਾਇਬਾਰੇਟਰੀ ਵਲ ਤੁਰ ਪਿਆ । ਰਾਹ ਵਿਚ ਕਈ ਨੌਕਰਾਂ ਨੇ ਮੈਨੂੰ ਗੁਪਤ


੧੯੭