ਪੰਨਾ:Sariran de vatandre.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਉਹ ਕਿਥੇ ਟਕਰ ਪਵੇ ਅਤੇ ਜੇ ਉਹ ਰਬ ਸਬੱਬੀ ਕਿਤੇ ਟਕਰ ਵੀ ਪਵੇ ਤਾਂ ਇਹ ਕਹਿਣਾ ਕਿ ਉਹ ਰਬ ਦੇ ਹੁਕਮ ਤੋਂ ਬਾਹਰ ਹੈ, ਗਲਤ ਹੈ । ਸਗੋਂ ਭਗਵਾਨ ਨੇ ਸਾਨੂੰ ਅਕਲ, ਬਲ, ਬੁਧੀ ਤੇ ਹਥਿਆਰ ਦਿਤੇ ਹਨ ਤਾਕਿ ਅਸੀ ਸ਼ੇਰ ਨੂੰ ਡਰਾ ਕੇ ਭਜਾ ਦਈਏ ਜਾਂ ਉਹਦਾ ਟਾਕਰਾ ਕਰ ਕੇ ਉਹਨੂੰ ਮਾਰ ਦੇਈਏ | ਇਹੋ ਜਹੀਆਂ ਵਿਚਾਰਾਂ ਹੋਣ ਕਰਕੇ ਮੇਰਾ ਹੌਸਲਾ ਵਧਿਆ ਹੋਇਆ ਸੀ।

ਹੁਣ ਅਸੀਂ ਪਾਠਕਾਂ ਦੇ ਸਾਹਮਣੇ ਇਕ ਹੋਰ ਦਲੀਲ ਰਖਦੇ ਹਾਂ । ਅਜ ਤਕ ਮੈਂ ਇਸ ਸੰਸਾਰ ਵਿਚ ਭੂਤਾਂ, ਜਾਂ ਉਹਨਾਂ ਦੀ ਸ਼ਕਤੀ ਦੇ ਬਾਰੇ ਲਿਖਿਆ ਹੋਇਆ, ਪੜਿਆ, ਸੁਣਿਆਂ, ਜਾਂ ਵੇਖ ਕੇ ਨਿਸ਼ਚੇ ਕੀਤਾ ਜੋ ਕੁਝ ਸਵੀਕਾਰ ਕੀਤਾ ਹੈ ਭਾਵੇਂ ਉਹ ਇਸ ਕਹੇ ਜਾ ਰਹੇ ਭੂਤਾਂ ਦੇ ਵਾਸ ਵਾਲੇ ਘਰ ਜਾਂ ਹੋਰ ਕਿਤੇ ਸੀ, ਉਸ ਦੇ ਹੋਣ ਜਾਂ ਕਰਨ ਲਈ ਪੰਜ ਭੂਤਕ ਮਨੁਖੀ ਜੀਵ ਦੇ ਸਰੀਰ ਦਾ ਹੋਣਾ ਅਤੀ ਜ਼ਰੂਰੀ ਹੁੰਦਾ ਹੈ। ਸਾਡੇ ਭਾਰਤ ਦੇਸ ਵਿਚ ਅਜੇ ਵੀ ਇਸ ਜਾਗਰਤ ਦੇ ਸਮੇਂ ਇਹੋ ਜਹੇ ਕਈ ਮਨੁਖੀ ਜੀਵ ਹਨ। ਜੋ ਦਾਹਵੇ ਨਾਲ ਕਹਿੰਦੇ ਹਨ ਕਿ ਉਹ ਭੂਤਾਂ ਨੂੰ ਵਸ ਕਰ ਕੇ ਜਿਸ ਸਮੇਂ ਵੀ ਚਾਹੁਣ ਉਹਨਾਂ ਨੂੰ ਬੁਲਾ ਸਕਦੇ ਹਨ । ਹੁਣ ਪਾਠਕ ਜੀ, ਇਕ ਮਿੰਟ ਲਈ ਇਹ ਸਚ ਹੀ ਸਵੀਕਾਰ ਕਰ ਲੋ ਤਾਂ ਵੀ ਤਾਂ ਭੂਤਾਂ ਨੂੰ ਬੁਲਾਉਣ ਲਈ ਮਨੁਖੀ ਜੀਵ ਦੇ ਸਰੀਰ ਦੀ ਲੋੜ ਜ਼ਰੂਰੀ ਹੁੰਦੀ ਹੈ । ਬਗ਼ੈਰ ਮਨੁਖੀ ਜੀਵ ਦੇ ਭੂਤਾਂ ਦੀ ਹੋਂਦ ਜਾਂ ਉਹਨਾਂ ਦੀ ਸ਼ਕਤੀ ਨੂੰ ਸਿਧ ਜਾਂ ਪਰਗਟ ਕਰਨਾ ਅਸੰਭਵ ਹੈ | ਠੀਕ ਏਸੇ ਤਰਾਂ ਹੀ ਅਸੀਂ ਭਗਵਾਨ ਦੀਆਂ ਕਈ ਹੋਰ ਗੁਪਤ ਸ਼ਕਤੀਆਂ ਵੀ ਏਦਾਂ ਹੀ ਸਿਧ ਅਥਵਾ ਪਰਗਟ ਕਰ ਸਕਦੇ ਹਾਂ ਜਿਦਾਂ ਪਹਿਲੇ ਸੰਸਾਰੀ ਮਹਾਂ ਯੁਧ ਵਿਚ ਜੀਵ ਕੇਵਲ ਉਡਣ ਵਾਲੇ ਹਵਾਈ ਜਹਾਜ ਵੇਖ ਕੇ ਹੀ ਅਚੰਭਾ

੩੪