ਪੰਨਾ:Sariran de vatandre.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈ ਜਾਣ ਤੇ ਉਹ ਜੰਤ੍ਰ ਮੰਤ੍ਰ ਦੀ ਸ਼ਕਤੀ ਨੂੰ ਪਹਿਲੇ ਜੀਵਨ ਦੀ ਤਰਾਂ ਹੀ ਵਰਤ ਸਕੇਗਾ ਅਤੇ ਉਹਨੂੰ ਨਵੇਂ ਛਿਲੇ ਆਦਿ ਕਰਕੇ ਸ਼ਕਤੀ ਪਰਾਪਤ ਕਰਨ ਦੀ ਲੋੜ ਨਹੀਂ ਪਵੇਗੀ । ਦੂਜੇ ਇਸ ਜੰਤਰ ਮੰਤਰ ਦੀ ਸ਼ਕਤੀ ਦੇ ਮਾਹਰ ਕਈ ਵਾਰ ਆਪਣੀ ਆਈ ਮੌਤੇ ਨਹੀਂ ਮਰਿਆ ਕਰਦੇ ਸਗੋਂ ਕਿਸੇ ਦੂਜੇ ਜੀਵ ਨਾਲ ਆਪਣੇ ਸਰੀਰ ਦੀ ਅਦਲਾ ਬਦਲੀ ਐਸ ਢੰਗ ਨਾਲ ਕਰ ਲਿਆ ਕਰਦੇ ਹਨ ਕਿ ਉਸ ਦੂਜੇ ਜੀਵ ਦਾ ਸਰੀਰ ਧਾਰਨ ਕਰਕੇ ਆਪਣੀਆਂ ਸ਼ਕਤੀਆਂ ਦੀ ਉਸ ਵਿਚ ਅਦਲ ਬਦਲ ਕਰ ਲਿਆ ਕਰਦੇ ਹਨ ਸੋ ਨਾ ਤਾਂ ਉਹ ਬੁਢੇ ਹੀ ਹੋਇਆ ਕਰਦੇ ਹਨ ਤੇ ਨਾ ਮਰਿਆ ਹੀ ਕਰਦੇ ਹਨ । ਠੀਕ ਇਹੋ ਜਿਹਾ ਕੰਮ ਅਜਕਲ ਡਾਕਟਰ ਦੁਆਈਆਂ ਦੀ ਸ਼ਕਤੀ ਨਾਲ ਕਰ ਕਰਾ ਰਹੇ ਹਨ ਜਿਸ ਨਾਲ ਇਕ ਜੀਵ ਦਾ ਸਰੀਰ ਅਦਲ ਬਦਲ ਹੋ ਜਾਂਦਾ ਹੈ |