ਪੰਨਾ:Sariran de vatandre.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਸ ਵਿਚ ਆਯੂ ਦਾ ਫਰਕ ਸੀ । ਅਤੇ ਇਹ ਫਰਕ ਕੋਈ ੨੦-੩੦ ਵਰੇ ਦਾ ਅਟਾ ਸਟਾ ਜਾਪਦਾ ਸੀ । ਪਰ ਜਦੋਂ ਮੈਂ ਏਸ ਤਸਵੀਰ ਤੇ ਲਿਖੀ ਤਾਰੀਖ ਵੇਖੀ ਤਾਂ ਉਸੇ ਉਤੇ ੩੦੦ ਸਾਲ ਪਹਿਲੋਂ ਦੀ ਤਾਰੀਖ ਸੀ| ਮੈਂ ਏਸ ਤਸਵੀਰ ਨੂੰ ਗੌਹ ਨਾਲ ਵੇਖ ਹੀ ਰਿਹਾ ਸਾਂ ਕਿ ਜਗਤ ਸਿੰਘ ਜੀ ਹੋਰਾਂ ਪੁਛ ਕੀਤੀ ਕਿ “ਏਸ ਆਦਮੀ ਨੂੰ ਜਿਸ ਦੀ ਇਹ ਤਸਵੀਰ ਹੈ ਮੈਂ ਚੰਗੀ ਤਰਾਂ ਜਾਣਦਾ ਹਾਂ ।

ਇਹ ਕੌਣ ਹਨ ਤੇ ਆਪ ਜੀ ਕਿਦਾਂ ਤੇ ਕਦੋਂ ਤੋਂ ਜਾਣਦੇ ਹੋ । ਮੈਂ ਪੁਛ ਕੀਤੀ ।

"ਇਹ ਆਦਮੀ ਪੂਨੇ ਦੇ ਹਿੰਦੂ ਰਾਜੇ ਦਾ ਦੀਵਾਨ ਸੀ। ਪਰ ਉਸ ਦੇ ਰਾਜ ਵਿਚ ਰਾਜ ਰੌਲਾ ਪੈ ਜਾਣ ਕਰਕੇ ਇਹ ਉਦੋਂ ਕੋਈ ਦਸ ਪੰਦਰਾਂ ਵਰੇ ਹੋਏ ਹਨ ਕਿਧਰੇ ਭੱਜ ਕੇ ਚਲਾ ਗਿਆ ਹੋਇਆ ਹੈ। ਪਰ ਅਚੰਭਾ ਤਾਂ ਇਹ ਹੈ ਕਿ ਇਹ ਤਸਵੀਰ ਜੋ ਉਹਦੀ ਸੁਰਤ ਨਾਲ ਹੂ-ਬਹੂ ਮਿਲਦੀ ਹੋ | ਤਿੰਨ ਸੌ ਸਾਲ ਦੀ ਬਣੀ ਕਿਦਾਂ ਹੋ ਸਕਦੀ ਹੈ । ਜਗਤ ਸਿੰਘ ਨੇ ਕਿਹਾ।

ਅਸਾਂ ਤਸਵੀਰ ਦਾ ਪਿਛਲਾ ਪਾਸਾ ਖੋਲਕੇ ਵੇਖਿਆ ਤਾਂ ਉਸ ਪਾਸ ਲਿਖਿਆ ਹੋਇਆ ਸੀ। ਮੈਂ ਇਹ ਤਸਵੀਰ ਨੂੰ ਆਪਣੀ ਪਿਆਰੀ ਭੈਣ ਜਿਸ ਨੂੰ ਮੈਂ ਹਰ ਇਕ ਯਤਨ ਨਾਲ ਆਪਣੀ ਪਤਨੀ ਬਨਾਉਣਾ ਚਾਹਿਆ ਸੀ ਪਰ ਓਹਨੇ ਸਵੀਕਾਰ ਨਹੀਂ ਸੀ ਕੀਤਾ, ਪ੍ਰੇਮ ਭੇਟਾ ਕਰਦਾ ਹਾਂ । ਏਹ ਤਸਵੀਰ ਜ਼ਿੰਨਾਂ ਚਿਰ ਟੁੱਟ ਨਹੀਂ ਜਾਂਦੀ ਮੇਰਾ ਪਰੇਮ ਅਟਲ ਰਹੇਗਾ ਅਤੇ ਉਹ ਕਿਸੇ ਨਾਲ ਸ਼ਾਦੀ ਕਰਕੇ ਸੁਖ ਨਹੀਂ ਮਾਣੇਗੀ।

ਉਸ ਵੇਲੇ ਮੈਨੂੰ ਵਿਚਾਰ ਆਈ ਕਿ ਜੰਤ੍ਰ ਮੰਤ੍ਰ ਕਰਨ ਵਾਲੇ ਅਸਲੀ ਮੌਤ ਕਦੇ ਨਹੀਂ ਮਰਿਆ ਕਰਦੇ ਸਗੋਂ ਜਦੋਂ ਬੁਢੇ ਹੁੰਦੇ ਹਨ ਤੇ ਓਹ ਕਿਸੇ ਜੁਆਨ ਗਭਰੂ ਜਾਂ ਧਨਾਡ ਨਾਲ ਆਪਣਾ ਸਰੀਰ ਸੋਚ


੬੩