ਪੰਨਾ:Sariran de vatandre.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪੁਰਾਣੀ ਹੱਥ ਦੀ ਸੀ ਕਿਉਂਕਿ ਛਾਪੇਖਾਨੇ ਤਾਂ ਓਦੋਂ ਹੁੰਦੇ ਹੀ ਨਹੀਂ ਸਨ । ਪਹਿਲੇ ਹੀ ਸਫੇ ਤੇ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ ਕਿ “ਜੇਹੜੀ ਵੀ ਜਾਨ ਵਾਲੀ ਚੀਜ਼ ਇਸ ਚੱਕਰ ਨੂੰ ਆਪਣੇ ਪੈਰਾਂ ਦੀ ਧਮਕ ਨਾਲ ਹਲਾ ਕੇ ਚਲਾਏਗੀ ਉਹਨੂੰ ਇਹ ਮੰਤ੍ਰ ਜੰਤ੍ਰ ਡਰਾ ਕੇ ਮਾਰ ਦੇਵੇਗਾ। ਕਿਉਂਕਿ ਏਸ ਘਰ ਦੇ ਵਸਨੀਕਾਂ ਨੇ, ਜਦੋਂ ਮੈਂ ਕਰਾਏ ਤੇ ਏਥੇ ਰਹਿੰਦਾ ਸਾਂ, ਤਾਂ ਸੁਖ ਤੇ ਚੈਨ ਨਾਲ ਨਹੀਂ ਸੀ ਰਹਿਣ ਦਿੱਤਾ, ਏਸ ਲਈ ਮੈਂ ਇਹ ਜੰਤ੍ਰ ਬਣਾਇਆ ਸੀ ਤਾਂ ਕਿ ਜਿੰਨਾ ਚਿਰ ਮੇਰਾ ਇਹ ਕਮਰਾ ਬੰਦ ਰਹੇਗਾ ਅਤੇ ਉਸ ਕੋਲ ਵਿਚ ਮੰਤ੍ਰੀਆਂ ਪਾਣੀ ਰਹੇਗਾ ਇਸ ਘਰ ਵਿਚ ਉਤਨਾ ਚਿਰ ਜਾਨ ਵਾਲੀ ਹਰ ਚੀਜ਼ ਡਰ ਕੇ ਮਰ ਜਾਇਆ ਕਰੇਗੀ, ਹਾਂ ਮਨੁਖੀ ਜੀਵ ਡਰ ਕੇ ਨੱਸ ਜਾਇਆ ਕਰਨਗੇ । , ਜਿੰਨਾ ਚਿਰ ਇਹ ਮੰਤਰ ਹੈ, ਇਸ ਘਰ ਵਿਚ ਕੋਈ ਵੀ ਸੁਖੀ ਨਹੀਂ ਵਸੇਗਾ | ਪਾਠਕ ਜੀਉ ! ਇਹ ਲਿਖਤ ਤੇ ਉਹਨਾਂ ਦੋਵਾਂ ਚਿੱਠੀਆਂ ਦੀ ਲਿਖਤ, ਜੋ ਦਰਾਜ਼ ਵਿਚੋਂ ਲਭੀਆਂ ਸਨ, ਇਕ ਹੀ ਆਦਮੀ ਦੀਆਂ ਲਿਖੀਆਂ ਜਾਪਦੀਆਂ ਸਨ।

ਸਾਨੂੰ ਉਸ ਕਮਰੇ ਵਿਚ ਹੋਰ ਕੋਈ ਚੀਜ਼ ਕੰਮ ਦੀ ਨਾ ਲਭੀ । ਅਸਾਂ ਉਸ ਕਮਰੇ ਨੂੰ ਨੀਹਾਂ ਤੋਂ ਹੀ ਪੁਟਾ ਕੇ ਸਾਫ਼ ਕਰ ਦਿਤਾ ਅਤੇ ਜਗਤ ਸਿੰਘ ਜੀ ਆਪ ਇਕ ਮਹੀਨਾ ਏਸ ਘਰ ਵਿਚ ਬਗੈਰ ਕਿਸੇ ਡਰ ਦੇ ਆ ਕੇ ਰਹੇ ਸਨ।


੩੫