ਪੰਨਾ:Sariran de vatandre.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਚੀ ਕਿਸ ਨਾਲ ਗਲਾਂ ਪੈ ਕਰੀ ਜਾਂਦੇ ਹੋ| ਆਪ ਜੀ ਦੇ ਲਾਗੇ ਲਾਗੇ ਤਾਂ ਕੋਈ ਹੋਰ ਜੀਵ ਦਿਸ ਹੀ ਨਹੀਂ ਰਿਹਾ ।

ਸਚੀ ਮੁਚੀ ਜਦੋਂ ਮੈਂ ਅੱਬੜਵਾਹੇ ਜਹੇ ਉੱਠ ਕੇ ਆਪਣੇ ਚਾਰ ਚੁਫਟੇ ਤਕਿਆ ਤਾਂ ਪਤਾ ਲਗਾ ਕਿ ਮੈਂ ਇਕੱਲਾ ਹੀ ਬੈਠਾ ਹੋਇਆ ਸਾਂ। ਆਪਣੇ ਮਿਤ੍ਰ ਤੋਂ ਜਦੋਂ ਮੈਂ ਚਾਲਬਾਜ਼ ਸਿੰਘ ਦੇ ਬਾਰੇ ਪੁਛਿਆ ਤਾਂ ਉਹਨੇ ਦਸਿਆ ਕਿ ਉਹ ਤਾਂ ਕਦੇ ਦਾ ਏਥੋਂ ਆਪਣੇ ਹੋਟਲ ਵਲ ਤੁਰ ਗਿਆ ਹੋਇਆ ਹੈ ।

ਆਪਣੇ ਉਸੇ ਮਿਤ੍ਰ ਨੂੰ ਆਪਣੇ ਨਾਲ ਲੈ ਕੇ ਮੈਂ, ਜਿਸ ਹੋਟਲ ਵਿਚ ਚਾਲਬਾਜ਼ ਸਿੰਘ ਰਹਿ ਰਿਹਾ ਸੀ, ਉਥੇ ਪੁੱਜਾ ਤਾਂ ਅਗੋਂ ਪਤਾ ਲਗਾ ਕਿ ਉਹ ਕੋਈ ਵੀਹ ਕੁ ਮਿੰਟ ਹੋ ਗਏ ਹੋਏ ਹਨ ਆਪਣਾ ਮਾਲ ਅਸਬਾਬ ਆਪਣੇ ਨਿਜੀ ਨੌਕਰ ਦੇ ਹਵਾਲੇ ਕਰਕੇ ਕਿਧਰੇ ਚਲਾ ਗਿਆ ਹੋਇਆ ਹੈ । ਜਾਂਦਾ ਹੋਇਆ ਆਪਣੇ ਨੌਕਰ ਨੂੰ ਪੱਕੀ ਕਰ ਗਿਆ ਸੀ ਕਿ ਉਹ ਅਸਬਾਬ ਲੈ ਕੇ ਬੰਬਈ ਪੁਜ ਜਾਵੇ ਅਤੇ ਪਹਿਲੇ ਹੀ ਜਹਾਜ਼ ਵਿਚ ਦਮਸ਼ਕ ਨੂੰ ਚਲਾ ਜਾਵੇ। ਮੈਂ ਜ਼ਰੂਰ ਹੀ ਪਹਿਲੇ ਜਹਾਜ਼ ਤੇ ਅੱਪੜ ਪਵਾਂਗਾ ਪਰ ਜੇ ਮੈਂ ਨਾ ਵੀ ਵੇਲੇ ਸਿਰ ਪੁਜ ਸਕਿਆ ਤਾਂ ਉਹ ਉਡੀਕ ਨਾ ਕਰੇ ਸਗੋਂ ਇਕੱਲਾ ਹੀ ਚਲਾ ਜਾਵੇ ।

ਐਨੇ ਨੂੰ ਹੋਟਲ ਦੇ ਮੈਨੇਜਰ ਨੇ ਮੇਰਾ ਨਾਮ ਤੇ ਪਤਾ ਪੁਛ ਕੇ ਮੈਨੂੰ ਇਕ ਚਿਠੀ ਫੜਾਈ ਅਤੇ ਨਾਲ ਹੀ ਕਿਹਾ ਕਿ ਚਾਲਬਾਜ਼ ਸਿੰਘ ਜੀ ਇਹ ਚਿਠੀ ਮੇਰੇ ਕੋਲ ਛਡ ਗਏ ਸਨ ਅਤੇ ਪਕੀ ਕਰ ਗਏ ਬਨ ਕਿ ਏਸ ਚਿਠੀ ਉਤੇ ਲਿਖੇ ਹੋਏ ਨਾਮ ਤੇ ਪਤੇ ਵਾਲਾ ਆਦਮੀ ਛੇਤੀ ਹੀ ਏਥੇ ਪੁਜੇਗਾ ਉਹਨੂੰ ਇਹ ਦੇ ਦੇਣੀ ਪਰ ਜੇ ਉਹ ਨਾ ਪੁਜਾਂ ਤਾਂ ਮੈਂ ਆਪ ਜਾ ਕੇ ਹਥੀਂ ਆਪ ਜੀ ਨੂੰ ਦੇਵਾਂ ਅਤੇ ਏਦਾਂ ਕਰਨ ਦਾ ਸਾਰਾ ਖਰਚਾ ਉਹ ਆਪ ਦੇਵੇਗਾ | ਹੁਣ ਏਹ ਚੰਗਾ ਹੀ ਹੋਇਆ


੭੬