ਪੰਨਾ:Sariran de vatandre.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਮੇਰੀ ਸ਼ਕਲ ਸੂਰਤ ਤੇ ਵਿਚਾਰ ਸ਼ਕਤੀ ਪਹਿਲੇ ਹੀ ਸਰੀਰ, ਜੋ ਕਿ ੩00 ਸਾਲ ਵਿਚ ਸੀ, ਠੀਕ ਉਹੋ ਹੀ ਜਹੀ ਰਹੀ ਹੈ । ਇਹ ਵਖ ਹੈ ਕਿ ਮੈਂ ਆਸ ਪਾਸ ਦੇ ਭਾਈਚਾਰੇ ਵਿਚੋਂ ਬਹੁਤ ਕੁਝ ਸਿਖ ਕੇ ਉਸ ਵਿਚ ਵਾਧਾ ਕਰ ਲਿਆ ਹੋਇਆ ਹੈ । ਨਹੀਂ ਤਾਂ ਕੁਝ ਫਰਕ ਹੀ ਨਹੀਂ ਪਿਆ । ਮੇਰੀ ੩੦0 ਸਾਲ ਦੀ ਤਸਵੀਰ ਤੇ ਹੁਣ ਅਸਲੀ ਸ਼ਕਲ ਵੇਖ ਲਓ ਇਸ ਵਿਚ ਕਿਨਾਂ ਕੁ ਫਰਕ ਪਿਆ ਦਿਸ ਰਿਹਾ ਹੈ ।

ਇਹ ਸਰੀਰਾਂ ਦਾ ਵਟਾਂਦਰਾ ਜੰਤ੍ਰ ਮੰਤ੍ਰ ਜਾਂ ਗੁਪਤ ਸ਼ਕਤੀਆਂ ਨਾਲ ਕਰਨ ਲਈ ਠੀਕ ਭਗਵਾਨ ਨੂੰ ਪਰਾਪਤ ਕਰਨ ਵਾਂਗ ਕਠਨ ਜ਼ਿਲੇ ਜਾਂ ਤਪ ਆਦਿ ਦੇ ਸਾਧਨ ਕਰਨੇ ਪੈਂਦੇ ਹਨ । ਉਸੇ ਤਰ੍ਹਾਂ ਹੀ ਮਨ ਦੀਆਂ ਬਿਰਤੀਆਂ ਇਕਾਗਰ ਕਰਕੇ ਅੰਤਰ ਧਿਆਨ ਹੋਣਾ ਪੈਂਦਾ ਹੈ ਅਤੇ ਜਦੋਂ ਮਨ ਇਕਾਗਰ ਹੋਣ ਲਗ ਪਵੇ ਤਾਂ ਸੁਆਸ ਦਸਵੇਂ ਦੁਆਰ ਆਪਣੇ ਆਪ ਹੀ ਚੜ੍ਹ ਜਾਇਆ ਕਰਦੇ ਹਨ ਅਤੇ ਜਦੋਂ ਏਸ ਸਟੇਜ ਤੇ ਜੀਵ ਪੁਜ ਜਾਵੇ ਤਾਂ ਅਨਹਦ ਸ਼ਬਦਾਂ ਦੀ ਸਣਾਈ ਹੋਣ ਲਗ ਪੈਂਦੀ ਹੈ ਅਤੇ ਏਸ ਹੀ ਹਾਲਤ ਨੂੰ ਭਗਵਾਨ ਦੀ ਪਰਾਪਤੀ ਹੋਣਾ ਕਿਹਾ ਜਾਂਦਾ ਹੈ । ਏਸ ਹਾਲਤ ਵਿਚ ਪੁਜ ਕੇ ਜੀਵ ਨੂੰ ਸੰਸਾਰੀ ਪਦਾਰਥਾਂ ਜਾਂ ਲੱਥੀ ਚੜੀ ਦੀ ਕੋਈ ਪਰਵਾਹ ਹੀ ਨਹੀਂ ਰਹਿੰਦੀ। ਮੰਤ੍ਰ ਜੰਤ੍ਰ ਵਾਲੇ ਵੀ ਜਦੋਂ ਆਪਣੇ ਮਨ ਤੇ ਕਾਬੂ ਪਾ ਲੈਂਦੇ ਹਨ ਤਾਂ ਫੇਰ ਭਾਵੇਂ ਉਹਨਾਂ ਦੀ ਮਿਰਤੁ ਵੀ ਹੋ ਜਾਵੇ ਤਾਂ ਵੀ ਉਹ ਗਹਿਰ ਗੰਭੀਰ ਹੀ ਰਿਹਾ ਕਰਦੇ ਹਨ !

ਮੈਨੂੰ ਐਦਾਂ ਜਾਪ ਰਿਹਾ ਸੀ ਜਿਦਾਂ ਕਿ ਚਾਲਬਾਜ਼ ਸਿੰਘ ਮੇਰੇ ਲਾਗੇ ਖਲੋਤਾ ਹੋਇਆ ਮੇਰੇ ਸੁਆਲਾਂ ਦੇ ਉੱਤਰ ਦੇ ਰਿਹਾ ਹੁੰਦਾ ਹੈ । ਮੈਂ ਵੀ ਆਪਣੇ ਆਪ ਵਿਚ ਗਦ ਗਦ ਹੋ ਰਿਹਾ ਸਾਂ ਕਿ ਉਹ ਮੇਰੇ ਵਿਚਾਰਾਂ ਨਾਲ ਸਹਿਮਤ ਹੈ ਅਤੇ ਇਹੋ ਜਹੀਆਂ ਸੋਚਾਂ ਦੇ ਵਹਿਣਾਂ ਵਿਚ ਰੁੜਦਾ ਜਾ ਰਿਹਾ ਸਾਂ ਕਿ ਮੇਰੇ ਮਿਤ੍ਰ ਨੇ ਮੈਨੂੰ ਬਾਂਹ ਤੋਂ ਫੜ ਕੇ ਹਲੂਣਾ ਮਾਰ ਕੇ ਉੱਚੀ ਜਹੀ ਕਿ “ਸਰਦਾਰ ਜੀ ! ਏਥੇ ਇਕੱਲੇ ਹੀ ਬੈਠੇ ਉੱਚੀ


੭੫