ਪੰਨਾ:Sariran de vatandre.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਬੱਬ ਨਾਲ ਸਰਦਾਰ ਜਗਤ ਸਿੰਘ ਜੀ ਘਰ ਹੀ ਮਿਲ ਪਏ । ਮੈਂ ਸਾਫ਼ ਸਾਫ਼ ਉਹਨਾਂ ਨੂੰ ਕਹਿ ਦਿੱਤਾ, “ਮੈਨੂੰ ਪਤਾ ਲੱਗਾ ਹੈ ਕਿ ਤੁਹਾਡੇ ੪੨੦ ਚਾਵੜੀ ਬਾਜ਼ਾਰ ਵਾਲੇ ਘਰ ਵਿਚ ਭੂਤਾਂ ਦਾ ਵਾਸ ਹੈ, ਮੈਂ ਉਸ ਘਰ ਵਿਚ ਰਾਤ ਰਹਿ ਕੇ ਪਰਖਣਾ ਚਾਹੁੰਦਾ ਹਾਂ ਕਿ ਇਹ ਸੱਚ ਹੈ ਜਾਂ ਝੂਠ । ਏਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਇਕ ਰਾਤ ਮੈਨੂੰ ਉਸ ਘਰ ਵਿਚ ਰਹਿਣ ਦੀ ਆਗਿਆ ਦੇ ਦੇ ਦਿਉ । ਜੋ ਕਰਾਇਆ ਇਕ ਰਾਤ ਦਾ ਤੁਸੀਂ ਕਹੋਗੇ ਮੈਂ ਹੁਣੇ ਹੀ ਦੇਣ ਨੂੰ ਤਿਆਰ ਹਾਂ।

ਜਗਤ ਸਿੰਘ ਹੋਰਾਂ ਅਗੋਂ ਉੱਤਰ ਦਿੱਤਾ, “ਤੁਸੀਂ ਉਸ ਘਰ ਵਿਚ ਬਗੈਰ ਕਿਰਾਏ ਜਿੰਨਾਂ ਚਿਰ ਵੀ ਚਾਹੋ ਰਹਿ ਸਕਦੇ ਹੋ । ਮੈਂ ਆਪ ਜੀ ਦਾ ਅਤੀ' ਹੀ ਧੰਨਵਾਦੀ ਹੋਵਾਂਗਾ ਜੇ ਆਪ ਜੀ ਉਹਨਾਂ ਭੂਤਾਂ ਨੂੰ ਉਸ ਘਰ ਵਿਚੋਂ ਕੱਢਣ ਦੇ ਉਪਾਉ ਵੀ ਦਸੋਗੇ, " ਕਿਉਂ ਕਿ ਨਾ ਤਾਂ ਕੋਈ ਉਸ ਘਰ ਨੂੰ ਕਿਰਾਏ ਤੇ ਹੀ ਲੈਂਦਾ ਹੈ ਤੇ | ਨਾ ਹੀ ਕੋਈ ਨੌਕਰ ਉਹਨੂੰ ਰੋਜ਼ ਸਾਫ਼ ਕਰ ਕੇ ਬੰਦ ਕਰਨ ਲਈ ਹੀ ਲਭਦਾ ਹੈ । ਮੰਦੇ ਭਾਗਾਂ ਨੂੰ ਉਸ ਵਿਚ ਭੁਤਾਂ ਦਾ ਵਾਸ ਹੈ ਅਤੇ ਉਹ ਰਾਤ ਨੂੰ ਹੀ ਨਹੀਂ ਸਗੋਂ ਦਿਨੇ ਵੀ ਉਧੜ ਧੁੰਮੀ ਚੁਕੀ ਰਖਦੇ ਹਨ। ਕੇਵਲ ਇਕ ਗਰੀਬ ਬੁਢੀ ਨੌਕਰਾਣੀ ਹੀ ਮੈਨੂੰ ਏਸ ਘਰ ਵਿਚ ਰਹਿਣ ਵਾਲੀ ਮਿਲੀ ਸੀ, ਪਰ ਅਜ ਤਿੰਨ ਹਫ਼ਤੇ ਹੋਏ ਹਨ, ਉਹ ਉਸੇ ਘਰ ਵਿਚ ਮਰੀ ਹੋਈ ਲੱਭੀ ਹੈ। ਡਾਕਟਰਾਂ ਦੇ ਇਹ ਕਹਿਣ ਕਰਕੇ ਕਿ ਉਹਦੀ ਮੌਤ ਗਲ ਘੁੱਟਣ ਕਰਕੇ ਹੋਈ, ਹੁਣ ਹੋਰ ਕੋਈ ਏਸ ਘਰ ਵਿਚ ਰਹਿਣ ਲਈ ਨਹੀਂ ਲਭਦਾ|'

'ਏਸ ਘਰ ਵਿਚ ਭੁਤਾਂ ਨੇ ਕਦੋਂ ਤੋਂ ਰਹਿਣਾ ਅਰੰਭਿਆ ਹੈ ?' ਮੈਂ ਪੁਛਿਆ ।

“ਏਹਦੇ ਬਾਰੇ ਮੈਂ ਕੋਈ ਖਾਸ ਉੱਤਰ ਨਹੀਂ ਦੇ ਸਕਦਾ ।

੧੩