ਪੰਨਾ:Sariran de vatandre.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੇ ਵਿਚਾਰ ਜਿਨ੍ਹਾਂ ਵਿਚ ਮੈਂ ਨਹੀਂ ਭੁਲਦਾ ਉਹ ਆਪ ਨਹੀ, ਆਪਣੇ ਵਿਚ ਲੈ ਸਕਦਾ ਅਤੇ ਇਸਦਾ ਇਕੋ ਹੀ ਦਾਰੂ ਹੈ ਕਿ ਉਹ ਮੈਨੂੰ ਬਹੁਤੀ ਦੁਆਈ ਹੋਰ ਪਿਆਵੇ ਤੇ ਜਾਂ ਮੈਨੂੰ ਜਾਨ ਤੋਂ ਹੀ ਮਰਵਾ ਦਵੇ । ਇਹ ਅਖੀਰ ਦਾ ਕੰਮ ਉਹ ਜ਼ਰੂਰ ਕਰੋਗਾ ॥ ਕਿਉਂਕਿ ਏਦਾਂ ਕਰਨ ਨਾਲ ਮੇਰੇ ਵਿਚਾਰ ਆਪਣੇ ਆਪ ਹੀ ਉਹਦੇ ਵਿਚ ਚਲੇ ਜਾਣਗੇ ਪਰ ਇਹ ਨਹੀਂ ਹੋ ਸਕਦਾ ਹੈ ਕਿਉਕਿ ਮੇਰੇ ਵਿਚਾਰ ਮਰਨ ਦੇ ਬਾਦ ) ਮੇਰੇ ਸਰੀਰ ਵਿਚ ਹੀ ਰਹਿ ਜਾਣਗੇ ਇਹ ਸਦਾ ਹੀ ਹੁੰਦਾ ਆਇਆ ਹੈ ਅਤੇ ਏਸੇ ਹੀ ਨਿਯਮ ਤੇ ਜੰਤ੍ਰ ਮੰਤ੍ਰ ਕਰਨ ਵਾਲੇ ਆਪਣੀ ਸ਼ਕਤੀ ਦੀ ਤੋਰਾ ਤੋਰੀ ਰਖ ਸਕਦੇ ਹਨ ! ਜੇ ਸਰੀਰ ਦੇ ਵਿਚਾਰ ਸਰੀਰ ਵਿਚ ਨਾ ਰਹਿੰਦੇ ਹੁੰਦੇ ਤਾਂ ਜੰਤ੍ਰ ਮੰਤ੍ਰ ਦੀ ਸ਼ਕਤੀ ਦਾ ਕਦੇ ਦਾ ਅੰਤ ਹੋ ਗਿਆ ਹੁੰਦਾ । ਏਸ ਲਈ ਡਾਕਟਰ ਮੇਰੇ ਵਿਚਾਰ ਲੈਣ ਲਈ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਦੁਆਈ ਬਹੁਤੀ ਪਿਆਣ ਦਾ ਯਤਨ ਕਰੇਗਾ ਤਾਂ ਕਿ ਮੇਰੇ ਸਾਰੇ ਵਿਚਾਰ ਮੇਰੇ ਜਿਉਂਦਿਆਂ ਹੀ ਲੈ ਸਕੇ ।

ਏਹੋ ਜਹੀਆਂ ਸੋਚਾਂ ਵਿਚਾਰਾਂ ਆਉਣ ਦੇ ਬਾਦ ਮੈਂ ਉੱਚੀ ਉੱਚੀ ਡਾਕਟਰ ਦਾ ਨਾਮ ਲੈਕੇ ਜ਼ੋਰ ਜ਼ੋਰ ਦੀ ਤੇ ਉੱਚੀ ਉੱਚੀ ਵਾਜਾਂ ਮਾਰਨੀਆਂ ਅਰੰਭ ਕਰ ਦਿਤੀਆਂ ਅਤੇ ਜਦੋਂ ਕੋਈ ਉਤ੍ਰ ਨਾਂ ਮਿਲਿਆ ਤਾਂ ਜ਼ੋਰ ਨਾਲ ਬੂਹੇ ਖੜਕਾਉਣੇ ਅਰੰਭ ਦਿਤੇ ਜਦੋਂ ਫੇਰ ਵੀ ਕੋਈ ਉਤ੍ਰ ਨਾ ਮਿਲਿਆ ਤਾਂ ਉਚੀ ਉਚੀ ਰੌਲਾ ਪਾਇਆ ਨੌਕਰਾਂ ਤੇ ਹੋਰ ਆਉਂਦਿਆਂ ਜਾਂਦਿਆਂ ਨੂੰ ਵੇਖਕੇ ਗਾਹਲਾਂ ਦੀ ਵਾਛੜ ਕੀਤੀ । ਸਾਰਿਆਂ ਨੂੰ ਗਾਹਲਾਂ ਕਢੀਆਂ, ਦਬਕੇ ਮਾਰੇ,ਛੋਟੀਆਂ ਮੋਟੀਆਂ ਚੀਜ਼ਾਂ ਬਾਰੀ ਵਿਚੋਂ ਦੀ ਦਿਸ ਰਹੇ ਜੀਵਾਂ ਨੂੰ ਮਾਰੀਆਂ ! ਤਰਲੇ ਮਿਨਤਾਂ ਤੇ ਹਾੜੇ ਵੀ ਕੀਤੇ ਪਰ ਮੇਰੀ ਸਹਾਇਤਾ ਕਿਸੇ ਨੇ ਵੀ ਨਾ ਕੀਤੀ। ਡਾਕਟਰ ਦੀ ਧਰਮ ਪਤਨੀ ਤੇ ਬਚੇ ਵੀ ਮੇਰੇ ਕੋਲੋਂ ਦੂਰ ਖਲੋਤੇ ਹੀ ਰੋਂਦੇ ਰਹੇ । ਮੇਰੇ ਕਮਰੇ ਦੇ ਲਾਗੇ ਕੋਈ ਨਹੀਂ ਸੀ ਆਉਂਦਾ


੯੯