ਪੰਨਾ:Sariran de vatandre.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਕਿਉਂਕਿ ਉਹਨਾਂ ਸਾਰਿਆਂ ਨੂੰ ਨਿਸਚੇ ਹੋ ਚੁਕਾ ਹੋਇਆ ਸੀ ਕਿ ਮੈਂ ਠੀਕ ਹੀ ਪਾਗਲ ਹਾਂ ਤਾਹੀਂ ਤਾਂ ਰੌਲਾ ਪਾਉਂਦਾ, ਗਾਹਲਾਂ ਕਢਦਾ ਤੇ ਜੋ ਜੀਅ ਵਿਚ ਆਉਂਦਾ ਹੈ ਬਕਦਾ ਹਾਂ । ਪਰ ਅਸਲ ਵਿਚ ਮੈਂ ਇਹ ਸਭ ਕੁਝ ਖਿਝਿਆ ਹੋਇਆ ਕਰ ਰਿਹਾ ਸਾਂ। ਹੁਣ ਜਿਉਂ ਜਿਉਂ ਮੈਂ ਸਾਰਿਆਂ ਨੂੰ ਆਪਣੇ ਬਾਰੇ ਪਾਗਲ ਨਾ ਹੋਣ ਦਾ ਭਰੋਸਾ ਕਰਾਉਣ ਦੇ ਯਤਨ ਕਰਦਾ ਜਾਂ ਤਿਉਂ ਤਿਉਂ ਹੀ ਸਾਰੇ ਨਿਸਚੇ ਕਰਦੇ ਜਾਂਦੇ ਸਨ ਕਿ ਮੈਂ ਸਚ ਮੁਚ ਹੀ ਪਾਗਲ ਹਾਂ । ਐਥੋਂ ਤਕ ਕਿ ਆਪ ਜੀ ਵੀ ਰਾਤ ਨੂੰ ਆਏ ਤੇ ਮੈਨੂੰ ਝਾੜ ਪਾ ਕੇ ਚਲੇ ਗਏ | ਕਮਜ਼ ਕਮ ਆਪ ਜੀ ਨੂੰ ਤਾਂ ਇਹ ਸਮਝਣਾ ਚਾਹੀਦਾ ਸੀ ਕਿ ਜਦੋਂ ਮੈਂ ਆਪ ਜੀ ਨੂੰ ਲਾਲਚ ਦੇ ਰਿਹਾ ਸਾਂ ਤਾਂ ਮੈਂ ਪਾਗਲ ਪੂਰਾ ਨਹੀਂ ਸੀ ਹੋ ਸਕਦਾ, ਹਾਂ ਸਿਰ ਫਿਰਿਆ ਜ਼ਰੂਰ ਸਾਂ ਪਰ ਆਪ ਜੀ ਨੇ ਕੋਈ ਧਿਆਨ ਕਰਨ ਦੇ ਯਤਨ ਹੀ ਨਾ ਕੀਤੇ ਅਗਲੇ ਦਿਨ ਮੈਂ ਆਪ ਜੀ ਨੂੰ ਨਹੀਂ ਸੀ ਵੇਖਿਆ ਏਸ ਲਈ ਮੈਂ ਸੋਚਿਆ ਸੀ ਕਿ ਆਪ ਜੀ ਮੈਨੂੰ ਪਾਗਲ ਜਾਣ ਕੇ ਆਪਣਾ ਸਮਾਂ ਅਵਾਈਂ ਨਹੀਂ ਗਵਆਉਣਾ ਚਾਹੁੰਦੇ। ਮੈਂ ਉਤਾਵਲਾ ਸਾਂ ਕਿ ਆਪ ਅਤੇ ਜੀ ਨੂੰ ਮੈਂ ਇਹ ਸਭ ਕੁਝ ਦਸਾਂ, ਪਰ ਅੰਦਰ ਹਨੇਰਾ ਸੀ ਆਪ ਮੇਰੇ ਸਰੀਰ ਨੂੰ ਵੇਖ ਹੀ ਨਹੀਂ ਸੀ ਸਕਦੇ । ਦੂਜੇ ਆਪ ਜੀ ਨੂੰ ਸ਼ਾਇਦ ਡਰ ਸੀ ਕਿ ਮੈਂ ਆਪ ਜੀ ਨੂੰ ਗੱਲੀਂ ਲਾ ਕੇ ਬਾਰੀ ਵਿਚੋਂ ਫੜ ਕੇ ਅਕਾਲੀਆਂ ਵਾਲਾ ਚਾਹਟਾ ਹੀ ਨਾ ਛਕਾ ਦੇਵਾਂ । ਪਰ ਮੈਂ ਤਾਂ ਕਿਸੇ ਨੂੰ ਆਪਣੇ ਬਾਰੇ ਅਸਲੀ ਗਲ ਦਸਣ ਦੇ ਯਤਨ ਕਰ ਰਿਹਾ ਸਾਂ ।

ਅੱਕ ਥੱਕ ਕੇ ਮੈਂ ਬੂਹੇ ਅੰਦਰੋਂ ਬੰਦ ਕਰਕੇ ਸੌਂ ਗਿਆ ਅਤੇ ਚੰਗੇ ਦਿਨ ਚੜੇ ਤਕ ਕ ਹੀ ਸੁਤਾ ਰਿਹਾ। ਜਦੋਂ ਮੈਂ ਸੌਂ ਕੇ ਉਠਿਆ ਸਾਂ ਤਾਂ ਦਿਨ ਢਲਨ ਵਾਲਾ ਸੀ । ਮੇਰੇ ਸੁਤਿਆਂ ਹੋਇਆਂ ਹੀ ਕਿਸੇ ਨੇ ਬਾਰੀ ਥਾਣੀ ਰੋਟੀ ਦੁਧ ਤੇ ਪਾਣੀ ਅੰਦਰ


oo