ਪੰਨਾ:Sariran de vatandre.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਰਖ ਦਿਤਾ ਹੋਇਆ ਸੀ । ਮੈਂ ਉਠ ਕੇ ਉਹ ਖਾ ਕੇ ਭੁਖ ਹਟਾਈ ਅਤੇ ਫੇਰ ਬਾਹਰ ਖਲੋਤੇ ਆਦਮੀਆਂ ਨੂੰ ਵੇਖ ਵੇਖ ਕੇ ਵਾਜਾਂ ਮਾਰਨੀਆਂ ਅਰੰਭ ਦਿਤੀਆਂ। ਪਰ ਕੋਈ ਮੇਰੀ ਵਲ ਗੌਹ ਕਰਕੇ ਵੇਖਦਾ ਹੀ ਨਹੀਂ ਸੀ । ਖੈਰ ਫੇਰ ਜਦੋਂ ਰਾਤ ਪੈ ਗਈ ਤਾਂ ਮੈਂ ਅੰਦਰੋਂ ਬੂਹੇ ਬਾਰੀਆਂ ਚੰਗੀ ਤਰਾਂ ਬੰਦ ਕਰਕੇ ਆਪ ਜੀ ਵਲ ਇਹ ਚਿਠੀ ਲਿਖਣ ਬੈਠ ਗਿਆ । ਮੇਰਾ ਵਿਚਾਰ ਸੀ ਕਿ ਆਪ ਜੀ ਹੀ ਕੇਵਲ ਮੈਨੂੰ ਏਸ ਜੇਹਲ ਵਿਚੋਂ ਕੱਢ ਸਕਦੇ ਹੋ ਅਤੇ ਹੋਰ ਕਿਸੇ ਦੀ ਦਲੀਲ ਘਰ ਵਾਲਿਆਂ ਸਵੀਕਾਰ ਹੀ ਨਹੀਂ ਕਰਨੀ , ਚਿਠੀ ਅਜੇ ਮੁਕੀ ਹੀ ਨਹੀਂ ਸੀ ਕਿ ਮੈਂ ਲਿਖਦਾ ਲਿਖਦਾ ਹੀ ਸੌਂ ਗਿਆ ਅਤੇ ਬਾਹਰ ਜਦੋਂ ਬਹੁਤਾ ਰੌਲਾ ਪੈਣ ਤੇ ਮੇਰੀ ਜਾਗ ਖੁਲੀ ਤਾਂ ਦਿਨ ਦੀ ਦੁਪਹਿਰ ਦਾ ਵੇਲਾ ਹੋਇਆ ਹੋਇਆ ਸੀ ! ਕਮਰੇ ਦੇ ਬਾਹਰ ਪਾਗਲਾਂ ਦੇ ਹਸਪਤਾਲ ਦੀ ਐਂਬੂਲੈਂਸ ਖਲੋਤੀ ਹੋਈ ਸੀ । ਹੁਣ ਮੈਨੂੰ ਸਮਝ ਆਈ ਕਿ ਮੈਨੂੰ ਜਗਾਉਣ ਵਾਲਾ ਰੌਲਾ ਕਿਉਂ ਪਿਆ ਹੋਇਆ ਸੀ । ਡਾਕਟਰ ਤੇ , ਅਰਦਲੀ ਬੂਹੇ ਬਾਰੀਆਂ ਖੜਕਾ ਖੜਕਾ ਕੇ ਉੱਚੀ ਉੱਚੀ ਮੇਰੀਆਂ , ਮਿਨਤਾਂ ਕਰ ਰਹੇ ਸਨ ਕਿ ਮੈਂ ਬੂਹਾ ਅੰਦਰੋਂ ਖੋਹਲ ਦੇਵਾਂ । ਹੁਣ ਉਹਨਾਂ ਨੂੰ ਸਮਝ ਆਈ ਕਿ ਜੇ ਉਹ ਮੈਨੂੰ ਬਾਹਰ ਨਹੀਂ ਸੀ , ਜਾਣ ਦੇਂਦੇ ਤਾਂ ਮੈਂ ਵੀ ਕਿਸੇ ਨੂੰ ਅੰਦਰ ਨਹੀਂ ਆਉਣ ਦੇਂਦਾ ।

ਮੈਂ ਰਾਤ ਦੀ ਅਧੂਰੀ ਛੱਡੀ ਚਿੱਠੀ ਫੇਰ ਲਿਖਣ ਲੱਗ ਪਿਆ ਅਜੇ ਉਹ ਪੂਰੀ ਨਹੀਂ ਸੀ ਹੋਈ ਕਿ ਅਰਦਲੀਆਂ ਤੇ ਡਾਕਟਰਾਂ ਨੇ ਜ਼ੋਰ ਜ਼ੋਰ ਦੀ ਵਾਜਾਂ ਮਾਰਨੀਆਂ ਤੇ ਬੂਹੇ ਖੜਕਾਉਣੇ ਅਰੰਭ ਦਿਤੇ । ਪਹਿਲੋਂ ਏਦਾਂ ਮੈਂ ਖੜਕਾ ਰਿਹਾ ਸਾਂ, ਸ਼ਾਇਦ ਹੁਣ ਅੰਦਰੋਂ ਬੂਹੇ ਬੰਦ ਵੇਖ ਕੇ ਸਾਰਿਆਂ ਨੂੰ ਸ਼ੰਕਾ ਹੋ ਗਿਆ ਹੋਇਆ ਸੀ ਕਿ ਮੈਂ ਕਿਤੇ ਆਤਮਘਾਤ ਹੀ ਨਾ ਕਰ ਲਵਾਂ।' ਪਰ ਉਹ ਭੋਲੇ ਇਹ ਨਹੀਂ


੧੦੧