ਪੰਨਾ:Sevadar.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਥੇ ਰੌਲਾ ਜਿਹਾ ਪੈ ਗਿਆ । ਸਾਰੇ ਆਪੋ ਵਿਚ ਘੁਸਰ ਮੁਸਰ ਕਰਨ ਲਗ ਪਏ । ਕੋਈ ਮੋਹਨ ਲਾਲ ਨੂੰ ਦੋਸ਼ ਦਿੰਦਾ ਤੇ ਕੋਈ ਸੇਵਾ ਸਿੰਘ ਨੂੰ ।

ਏਨੇ ਵਿਚ ਜਾਨਕੀ ਦਾਸ ਨੇ ਕਿਹਾ-'ਹੁਣ ਸਾਨੂੰ ਕੀ ਆਗ੍ਯਾ ਹੈ ? ਅਜ ਦਾ ਇਹ ਕਾਰਜ ਤਾਂ ਹੋ ਗਿਆ ਹੈ, ਪਰ ਸਰਦਾਰ ਸਿੰਘ ਜੀ ! ਮੇਰੀ ਬੇਨਤੀ ਹੈ ਕਿ ਸੇਵਾ ਸਿੰਘ ਜੀ ਹਾਲੇ ਤਕ ਅਣਵਿਆਹੇ ਹੀ ਹਨ । ਕਿਰਪਾ ਕਰ ਕੇ ਸ਼ੀਲਾ ਨੂੰ ਤੁਸੀਂ ਹੀ ਆਪਣੇ ਘਰ ਦੀ ਦਾਸੀ ਬਣਾਓ...........ਤੇ'

ਸਰਦਾਰ ਸਿੰਘ ਵਿਚੋਂ ਹੀ ਬੋਲ ਪਿਆ- 'ਮੈਨੂੰ ਅਗੇ ਹੀ ਪਤਾ ਸੀ, ਇਹ ਸਭ ਚਲਾਕੀਆਂ ਨੇ । ਸੇਵਾ ਸਿੰਘ ਜਾਣੇ ਤੇ ਤੁਸੀ ਜਾਣੋ ! ਮੈਂ ਜਾਣਦਾ ਹਾਂ ਕਿ ਸੇਵਾ ਸਿੰਘ ਅਜ ਕਲ ਬੜਾ ਮੁੰਹ ਜ਼ੋਰ ਹੋ ਗਿਆ ਹੈ।'

ਇਸ ਸੰਸਾਰ ਵਿਚ ਕਿੰਨੇ ਹੀ ਕਿਸਮ ਦੇ ਮਨੁਖ ਹੁੰਦੇ ਹਨ । ਇਨ੍ਹਾਂ ਵਿਚ ਹੀ ਇਕ ਉਹ ਵੀ ਹਨ, ਜੋ ਐਵੇਂ ਹੀ ਠੀਕ ਰਸਤਾ ਛਡ ਕੇ ਔਝੜ ਪੈ ਜਾਂਦੇ ਹਨ । ਉਨ੍ਹਾਂ ਦੇ ਮਨ ਵਿਚ ਸਿੱਧੀਆਂ ਗੱਲਾਂ ਬਹਿੰਦੀਆਂ ਹੀ ਨਹੀਂ ਤੇ ਇਕ ਵਾਰੀ ਜੋ ਖਿਆਲ ਬਣ ਜਾਵੇ, ਉਸ ਦਾ ਉਨ੍ਹਾਂ ਦੇ ਦਿਮਾਗ ਵਿਚੋਂ ਕਢ ਦੇਣਾ ਔਖਾ ਹੀ ਨਹੀਂ ਸਗੋਂ , ਅਨਹੋਣਾ ਹੋ ਜਾਂਦਾ ਹੈ ।

ਸੇਵਾ ਸਿੰਘ ਦੇ ਪਿਤਾ ਦੀ ਵੀ ਠੀਕ ਇਹੋ ਹਾਲਤ ਸੀ । ਉਨ੍ਹਾਂ ਦੇ ਦਿਲ ਵਿਚ ਇਕ ਵਾਰੀ ਜੋ ਗੱਲ ਜੰਮ ਜਾਂਦੀ ਸੀ, ਲਖ ਯਤਨ ਕਰਨ ਤੇ ਵੀ ਕੋਈ ਉਸ ਨੂੰ ਕੱਢ ਨਹੀਂ ਸੀ ਸਕਦਾ । ਮੋਹਨ ਲਾਲ ਦੇ ਵਿਆਹ ਨੂੰ ਰੋਕਣ ਵਾਲਿਆਂ ਦਾ ਸੇਵਾ ਸਿੰਘ ਨੂੰ ਲੀਡਰ ਬਣਿਆਂ ਵੇਖ ਕੇ ਸਰਦਾਰ ਸਿੰਘ ਨੂੰ ਯਕੀਨ ਹੋ ਗਿਆ ਕਿ ਸੇਵਾ ਸਿੰਘ ਦੀ ਨਜ਼ਰ ਸ਼ੀਲਾ ਉਤੇ ਹੈ।

ਸਰਦਾਰ ਸਿੰਘ ਦਾ ਇਹ ਉੱਤਰ ਸੁਣ ਕੇ ਸੇਵਾ ਸਿੰਘ ਨੇ ਕਿਹਾ-

-੧੩ -