ਪੰਨਾ:Sevadar.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਈ ਹੈ । ਕਿਥੇ ਗਈ, ਕੁਝ ਪਤਾ ਨਹੀਂ। ਨਾਲ ਮੇਰੇ ਬਹੁਤ ਸਾਰੇ ਹੀਰੇ ਤੇ ਜਵਾਹਰਾਤ ਵੀ ਲੈ ਗਈ ਹੈ । ਜੇਕਰ ਤੁਹਾਡੇ ਕੋਲ ਆਏ ਤਾਂ ਸਾਵਧਾਨ ਰਹਿਣਾ ਤੇ ਮੈਨੂੰ ਇਕ ਦਮ ਖਬਰ ਕਰਨੀ ।'

ਮਿ: ਦਾਸ ਖਤ ਪੜਕੇ ਲਕੜ ਹੋ ਗਿਆ । ਕਟੋ ਤਾਂ ਖੂਨ ਦੀ ਰੱਤੀ ਨਹੀਂ ਸੀ । ਉਸ ਨੂੰ ਬਿਲਕਲ ਯਕੀਨ ਨਾ ਹੋਇਆ ਕਿ ਮਿਸਿਜ਼ ਵਾਦਨ ਉਸ ਨੂੰ ਇਸ ਤਰਾਂ ਧੋਖਾ ਦੇਵੇਗੀ ਤੇ ਉਸ ਦੀ ਸੰਗਤ ਦਾ ਇਹ ਨਤੀਜਾ ਹੋਏਗਾ ।







੨੧.


ਸ਼ੀਲਾ ਦੀ ਸੇਵਾ, ਸੇਵਾ ਸਿੰਘ ਦੇ ਉਦਮ ਤੇ ਮੋਹਨ ਲਾਲ ਦੇ ਰੁਪੈ ਨੇ ਰਲਕੇ ਵਿਧਵਾ ਆਸ਼ਰਮ ਨੂੰ ਝਬਦੇ ਹੀ ਕਾਮਯਾਬ ਕਰ ਦਿਤਾ ਸ਼ਹਿਰ ਦੇ ਕਿੰਨੇ ਹੀ ਅਮੀਰ ਤੇ ਦੂਸਰੇ ਮਨੁਖ ਜੇਹੜੇ ਇਸ ਕੰਮ ਨੂੰ ਪਹਿਲਾਂ ਮੁਡਿਆਂ ਦੀ ਖੇਡ ਸਮਝਦੇ ਸਨ, ਹੁਣ ਮੰਨ ਗਏ ਕਿ ਇਸ ਵਿਧਵਾ ਆਸ਼ਰਮ ਦੇ ਰਾਹੀਂ ਲਾਇਲਪਰ ਦੇ ਇਸ ਭਲਾ ਹੋ ਰਿਹਾ ਹੈ, ਤੇ ਉਹ ਲੋਕ ਵੀ ਇਸ ਵਿਚ ਸਹਾਇਤਾ ਦੇਣ ਲਗੇ। ਏਧਰ ਸ਼ੀਲਾ ਵੀ ਤਨ ਮਨ ਨਾਲ ਉਨਾਂ ਵਿਧਵਾਵਾਂ ਦੀ ਸੇਵਾ ਵਿਚ ਲੀਨ ਰਹਿੰਦੀ, ਉਨਾਂ ਨੂੰ ਆਪਣੇ ਸਰੀਰ ਤੋਂ ਵੀ ਵੱਧ ਸਮਜਕੇ

-੧੧੪-