ਪੰਨਾ:Sevadar.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੀਲਾ ਬੋਲੀ-'ਇਹ ਤਾਂ ਸਮਝ ਗਈ ਪਰ ਤੂੰ ਕਿਉਂ ਰੋਂਦੀ ਹੈਂ ?

ਪ੍ਰਕਾਸ਼ ਨੇ ਕਿਹਾ-'ਭਾਬੀ ਜੀ ! ਤੁਹਾਡਾ ਇਹ ਦੁਖ ਹੁਣ ਵੇਖਿਆ ਨਹੀਂ ਜਾਂਦਾ । ਤੁਸੀਂ ਘਰ ਚਲੋ । ਭਰਾ ਜੀ, ਵੀ ਦਿਨ ਰਾਤ ਦੁਖੀ ਹੀ ਰਹਿੰਦੇ ਨੇ । ਤੁਹਾਡੇ ਬਗੈਰ ਉਹ ਘਰ ਸੁਨਾ ਪਿਆ ਹੈ ।

ਪ੍ਰਕਾਸ਼ ਦੀ ਗੱਲ ਸੁਣ ਕੇ ਸ਼ੀਲਾ ਦੀਆਂ ਅਖਾਂ ਵਿਚ ਵੀ ਅਥਰੂ ਭਰ ਗਏ । ਬੋਲੀ-ਨਹੀਂ ਪ੍ਰਕਾਸ਼ ! ਮੈਂ ਨਹੀਂ ਜਾ ਸਕਦੀ। ਤੂੰ ਆਪਣੇ ਭਰਾ ਦਾ ਦੂਸਰਾ ਵਿਆਹ ਕਰਾ ਦੇ ।

ਪ੍ਰਕਾਸ਼ ਬੋਲੀ -'ਭਰਾ ਜੀ ਦੂਸਰਾ ਵਿਆਹ ਨਹੀਂ ਕਰਦੇ । ਹਾਲ ਉਸ ਦਿਨ ਬਾਬੁ ਕਾਲੀ ਨਾਥ ਨੇ ਆ ਕੇ ਕਿੰਨਾ ਸਮਝਾਇਆ ਪਰ ਉਹ ਕਿਸੇ ਤਰਾਂ ਵੀ ਨਹੀਂ ਮੰਨਦੇ । ਉਹ ਕਹਿੰਦੇ ਹਨ, ਇਸਤ੍ਰੀ ਦੇ ਜੀਉ ਜੀ ਮੈਂ ਦੁਸਰਾ ਵਿਆਹ ਕਿਸਤਰਾਂ ਕਰਾਂ । ਉਨਾਂ ਨੇ ਕਾਲੀ ਨਾਥ ਨੂੰ ਸਾਫ ਉਤਰ ਦੇ ਦਿਤਾ ਕਿ ਮੈਂ ਹੁਣ ਵਿਆਹ ਨਹੀਂ ਕਰਾਂਗਾ।'

ਸ਼ੀਲਾ ਚਿੰਤਾ ਵਿਚ ਪੈ ਗਈ। ਕੁਝ ਦੇਰ ਬਾਦ ਬੋਲੀ-'ਮੈਂ ਘਰ ਤਿਆਗ ਕੇ ਵੀ ਉਨਾਂ ਨੂੰ ਸੁਖੀ ਨਹੀਂ ਕਰ ਸਕੀ। ਮੇਰਾ ਤੇ ਮਰ ਜਾਣਾ ਹੀ ਠੀਕ ਹੈ। ਇਕ ' ਮੇਰੇ ਬਦਲੇ ਉਨਾਂ ਦੀ ਬਦਨਾਮੀ ਹੋਈ। ਉਨ੍ਹਾਂ ਨੂੰ ਬਰਾਦਰੀ ਵਿਚ ਸ਼ਰਮਿੰਦਾ ਹੋਣਾ ਪਿਆ ਤੇ ਉਨਾਂ ਦਾ ਘਰ ਵੀ ਮਿਟਾ ਵਿਚ ਮਿਲ ਗਿਆ ।'

ਪ੍ਰਕਾਸ਼ ਬਚਿਆਂ ਵਾਂਗ ਬੋਲੀ-ਭਾਬੀ ਜੀ ! ਪਰ ਤੁਸੀਂ ਘਰ ਕਿਉਂ ਛਡਿਆ ? ਤੁਸਾਂ ਕੋਈ ਪਾਪ ਕੀਤਾ ਸੀ ?'

ਸ਼ੀਲਾ ਬੋਲੀ-ਹਾਂ ਭੈਣ ! ਬਿਨਾ ਪਾਪ ਕੀਤੇ ਤਾਂ ਕਦੀ ਦੰਡ ਮਿਲਦਾ ਨਹੀਂ। ਮੈਂ ਪਾਪ ਕੀਤਾ ਸੀ, ਨਹੀਂ ਤਾਂ ਛੁੱਟੜ ਕਿਓਂ ਬਣਦੀ, ਪ੍ਰਕਾਸ਼ ਨੇ ਕਿਹਾ-“ਨਹੀਂ ਨਹੀਂ, ਭਾਬੀ ! ਤੁਸੀਂ ਕੋਈ ਪਾਪ ਨਹੀ

-੧੧੬-