ਪੰਨਾ:Sevadar.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਪ ਬਹਿ ਰਹੀਏ ?'

ਡਾਕਟਰ ਜੀ ਸੋਚਾਂ ਵਿਚ ਪੈ ਗਏ ਅਤੇ ਬੋਲੇ-'ਤੁਸੀਂ ਕਿਸੇ ਦੂਜੇ ਡਾਕਟਰ' ਨੂੰ ਲੈ ਜਾਓ ।'

ਸੇਵਾ ਸਿੰਘ ਨੇ ਕਿਹਾ- 'ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਜੇ ਤੁਸੀਂ ਹੀ ਨਾ ਜਾਓਗੇ ਤਾਂ ਦੂਜੇ ਭਲਾ ਕਿੱਦਾਂ ਜਾਣਗੇ ? ਤੁਹਾਡੇ ਦਿਲ ਵਿਚ ਸੇਵਾ ਭਾਵ ਤੇ ਫਰਜ਼ ਦਾ ਗਿਆਨ ਹੈ, ਤੁਸੀਂ ਨਹੀਂ ਜਾਂਦੇ ਤਾਂ ਹੋਰ ਕੇਹੜਾ ਤੁਰੇਗਾ ?'

ਡਾਕਟਰ ਜੀ ਬੜੀ ਦੁਚਿਤੀ ਵਿਚ ਫਸ ਗਏ । ਸਜੀ ਸਜਾਈ ਸਟੇਜ ਉਤੇ ਹਜ਼ਾਰਾਂ ਮਨੁੱਖਾਂ ਦੇ ਸਾਹਮਣੇ ਬੜਾ ਸਵਾਦਲਾ ਤੇ ਪੁਰ ਅਸਰ ਲੈਕਚਰ ਦੇ ਦੇਣਾ ਓਨਾ ਔਖਾ ਨਹੀਂ ਜਿੰਨਾ ਆਪਣੇ ਹੀ ਮੁੰਹੋਂ ਨਿਕਲਦੀਆਂ ਹੋਈਆਂ ਗੱਲਾਂ ਉਤੇ ਅਮਲ ਕਰ ਕੇ ਵਿਖਾਉਣਾ । ਪੈਸੇ ਵਾਲੇ ਹੋਣ ਦੇ ਕਾਰਣ ਓਹ ਕਿੰਨੀਆਂ ਹੀ ਸਭਾ ਸੋਸਾਇਟੀਆਂ ਵਿਚ ਪ੍ਰਧਾਨ ਚੁਣੇ ਜਾਂਦੇ ਸਨ । ਉਨ੍ਹਾਂ ਨੂੰ ਲੈਕਚਰ ਦੇਣ ਦੀ ਚੰਗੀ ਮਸ਼ਕ ਹੋ ਚੁੱਕੀ ਸੀ, ਸੋ ਉਨਾਂ ਦੇ ਲੈਕਚਰ ਬੜੇ ਹੀ ਸਵਾਦਲੇ ਸ਼ਬਦਾਂ ਨਾਲ ਭਰੇ ਹੋਏ ਤੇ ਮਿੱਠੇ ਮਿੱਠੇ ਹੁੰਦੇ ਸਨ । ਅਜ ਤਕ ਕਹੀਆਂ ਤੇ ਪ੍ਰਚਾਰੀਆਂ ਗੱਲਾਂ ਤੇ ਅਮਲ ਕਰ ਕੇ ਵਿਖਾਉਣ ਦਾ ਸਮਾਂ ਉਨ੍ਹਾਂ ਉਤੇ ਕਦੇ ਨਹੀਂ ਸੀ ਆਇਆ, ਇਸ ਦੇ ਦੋ ਕਾਰਨ ਸਨ । ਇਕ ਤਾਂ ਇਹ ਕਿ ਸਾਰੇ ਜਾਣਦੇ ਸਨ ਕਿ ਉਨਾਂ ਨੂੰ ਵਕਤ ਬੜਾ ਘਟ ਮਿਲਦਾ ਹੈ, ਇਸ ਕਰ ਕੇ ਕੋਈ ਉਨਾਂ ਨੂੰ ਥੋੜੇ ਕੀਤੇ ਕਹਿੰਦਾ ਹੀ ਨਹੀਂ ਸੀ। ਦੂਜਾ ਇਹ ਕਿ ਲਾਇਲਪੁਰ ਦੇ ਨੌਜਵਾਨ ਖੁਦ ਹੀ ਵਿਚਾਰ ਕਰ ਕੇ ਕੰਮ ਚਲਾ ਲੈਂਦੇ ਸਨ । ਅਜ ਸੇਵਾ ਸਿੰਘ ਨੇ ਉਨ੍ਹਾਂ ਨੂੰ ਜਾ ਘੇਰਿਆਂ। ਇਸ ਵਾਰ ਦਾ ਕੰਮ ਵੀ ਉਨਾਂ ਗੋਚਰਾ ਹੀ ਸੀ। ਚੱਕ ਵਿਚ ਪਲੇਗ, ਬੜਾ ਡਰਾਉਣਾ ਰੂਪ ਧਾਰ ਚੁਕੀ ਸੀ। ਸੈਂਕੜੇ ਮਨੁੱਖ ਮੌਤ ਦੀ ਗੋਦ ਜਾ ਸੁੱਤੇ ਸਨ । ਛੂਤ ਦੀ ਬੀਮਾਰੀ ਹੋਣ ਕਰ ਕੇ ਲੋਕ ਪਿੰਡ ਛੱਡ ਕੇ ਭਜਦੇ ਜਾਂਦੇ ਸਨ, ਇਸ ਤਰਾਂ ਦੀ

-੧੯-