ਪੰਨਾ:Sevadar.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧.

ਇਕ ਫੁਟਦੀ ਕਰੂੰਬਲ ਨੂੰ ਇਕ ਬੁੱਢੇ ਖੁੰਗ ਦੇ ਫੰਧੇ ਵਿਚ ਧਨ ਦੇ ਬਦਲੇ ਫਸਦਾ ਵੇਖ ਕੇ, ਸੇਵਾ ਸਿੰਘ ਦਾ ਹਿਰਦਾ ਵਿਆਕੁਲ ਹੋ ਉਠਿਆ |ਬਹੁਤ ਕੁਝ ਸੋਚ ਵਿਚਾਰ ਦੇ ਬਾਦ ਉਸ ਨੇ ਇਸ ਬਾਬਤ ਆਪਣੇ ਮਿਤਰਾਂ ਦੀ ਰਾਹੀਂ ਹੀ ਬਾਬੂ ਮੋਹਨ ਲਾਲ ਨੂੰ ਸਮਝਾਉਣ ਦਾ ਵਿਚਾਰ ਕੀਤਾ ਤੇ ਇਕ ਦਿਨ ਮੌਕਾ ਪਾ ਕੇ ਸੇਵਾ ਸਿੰਘ ਨੇ ਆਪਣੇ ਪਿਤਾ ਨੂੰ ਕਿਹਾ-"ਪਿਤਾ ਜੀ ! ਮੈਂ ਸੁਣਿਆ ਏ ਬਾਬੂ ਮੋਹਨ ਲਾਲ ਫੇਰ ਵਿਆਹ ਕਰਨ ਵਾਲੇ ਹਨ । ਇਹ ਉਨ੍ਹਾਂ ਦਾ ਤੀਸਰਾ ਵਿਆਹ ਹੈ। ਉਮਰ ਵੀ ਇਨ੍ਹਾਂ ਦੀ ਹੁਣ ਵੀਤ ਚੁਕੀਏ। ਸਾਹਮਣੇ ਦੋ ਦੋ ਪੁਤਰ ਜੀਉਂਦੇ ਨੇ ਇਸ ਉਮਰ ਵਿਚ ਇਕ ਗਰੀਬ ਕੁੜੀ ਦਾ ਉਨ੍ਹਾਂ ਨਾਲ ਵਿਆਹ ਕਰਨ ਨਾਲੋਂ ਕੁੜੀ ਨੂੰ ਫਾਹੇ ਲਾ ਦੇਣਾ ਚੰਗਾ ਨਹੀਂ ? ਤੁਹਾਡੇ ਉਹ ਦੋਸਤ ਨੇ । ਤੁਸੀਂ ਉਨ੍ਹਾਂ ਨੂੰ ਸਮਝਾਓ ਕਿ ਉਨ੍ਹਾਂ ਦਾ ਇਸਤਰਾਂ ਕਰਨਾ ਠੀਕ ਨਹੀਂ ਤੇ ਇਸਤਰਾਂ ਸਾਡੀ, ਤੁਹਾਡੀ ਤੇ ਸ਼ਹਿਰ ਵਾਸੀਆਂ ਦੀ ਬਦਨਾਮੀ ਹੁੰਦੀ ਏ । ਨਾਲ ਈ ਸਾਡਾ ਫਰਜ਼ ਏ ਕਿ ਸੁਸ਼ੀਲਾ ਦੇ ਗਰੀਬ ਪਿਉ ਨੂੰ ਸਹਾਇਤਾ ਦੇ ਕੇ, ਉਸ ਦਾ ਵਿਆਹ ਕਿਸੇ ਹੋਰ ਪੜ੍ਹੇ ਲਿਖੇ ਨੌਜਵਾਨ ਨਾਲ ਕਰਾ ਦੇਵੀਏ ।'

ਸ੍ਰ:ਸਰਦਾਰ ਸਿੰਘ ਨੇ ਬੜੀ ਖਰਵੀ ਤੇ ਗੁੱਸੇ ਭਰੀ ਨਜ਼ਰ ਨਾਲ ਆਪਣੇ ਪੁੱਤਰ ਦੇ ਮੂੰਹ ਵਲ ਵੇਖਿਆ ਤੇ ਕੁਝ ਗੰਭੀਰ ਸੁਰ ਵਿਚ ਬੋਲਿਆ- 'ਤੈਨੂੰ ਇਨ੍ਹਾਂ ਝਮੇਲਿਆਂ ਵਿਚ ਪੈਣ ਦੀ ਕੀ ਲੋੜ ਏ ? ਮੋਹਨ ਲਾਲ ਜਾਣੇ ਤੇ ਸ਼ੀਲਾ ਦਾ ਪਿਉ ਜਾਣੇ । ਮੰਨਿਆਂ ਕਾਕਾ ਕਿ ਤੂੰ

-੫-