ਪੰਨਾ:Sevadar.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮.

ਉਧਰ ਚੱਕ ਵਿਚ ਇਹ ਹਾਲਤ ਸੀ ਕਿ ਹੁਣ ਉਹ ਮਨੁਖ ਭੀ ਬਾਹਰੋਂ ਵਾਪਸ ਆ ਰਹੇ ਸਨ ਜੋ ਪਲੇਗ ਤੋਂ ਡਰਦੇ ਪਿੰਡ ਛੱਡ ਕੇ ਬਾਹਰ ਚਲੇ ਗਏ ਸਨ । ਪਿੰਡ ਵਿਚ ਹੌਲੀ ਹੌਲੀ ਪਹਿਲਾਂ ਵਾਂਗ ਰੌਣਕ ਲੱਗਦੀ ਜਾਂਦੀ ਸੀ। ਉਸ ਵੇਲੇ ਵਰਿਆਮ ਸਿੰਘ ਦੀ ਲੜਕੀ ਨੂੰ ਪਲੇਗ ਹੋ ਜਾਣ। ਕਰ ਕੇ ਸਾਰੇ ਡਰ ਗਏ । ਸੇਵਾ ਸਿੰਘ ਨੇ ਵੀ ਜਾ ਕੇ ਵੇਖਿਆ । ਪਹਿਲੇ ਦਿਨ ਹੀ ਉਸ ਦੀ ਹਾਲਤ ਖਰਾਬ ਹੋ ਗਈ ਸੀ।

ਵਰਿਆਮ ਸਿੰਘ ਦੀ ਇਹ ਇਕੋ ਇਕ ਸੁੱਖਾਂ ਲੱਧੀ ਧੀ ਸੀ। ਉਹ ਕੁਝ ਹੋਰ ਹੀ ਤਰਾਂ ਦਾ ਮਨੁਖ ਸੀ । ਉਹ ਇਸਤ੍ਰੀ-ਵਿਦਿਆ ਦਾ ਬੜਾ ਹਾਮੀ ਸੀ ਪਰ ਉਹ ਵਿਦਿਆ ਦਾ ਮਤਲਬ ਕੁੜੀਆਂ ਨੂੰ ਮੇਮਾਂ ਬਣਾਉਣਾ ਨਹੀਂ ਸੀ ਸਮਝਦਾ, ਨਾ ਹੀ ਉਹ , ਨਿਰੀ ਅੰਗਰੇਜ਼ੀ ਨੂੰ ਵਿਦਿਆ ਮੰਨਦਾ ਸੀ। ਉਸ ਨੇ ਉਚੇਚੇ ਯਤਨਾਂ ਨਾਲ ਆਪਣੀ ਲੜਕੀ ਅੰਮ੍ਰਿਤ ਨੂੰ ਹੋਰ ਵਿਦਿਆ ਦੇ ਨਾਲ ਨਾਲ ਪੰਜਾਬੀ ਤੇ ਧਰਮ ਦੀ ਵਿਦਿਆ ਭੀ ਦਿੱਤੀ ਸੀ। ਅੰਮ੍ਰਿਤ , ਆਪਣੇ ਪਿਤਾ ਦੀ ਨਿਗਰਾਨੀ ਵਿਚ ਬੜੀ ਦਾਨੀ ਤੇ ਗੰਭੀਰ ਲੜਕੀ ਬਣ ਗਈ ਸੀ। ਪਿੰਡ ਦੇ ਖੁਲੇ ਡੁਲ੍ਹੇ ਪੌਣ ਪਾਣੀ ਨੇ ਤੇ ਉਸ ਦੇ ਸਰਲ ਸਭਾ ਨੇ ਉਸ ਦੇ ਰੂਪ ਨੂੰ ਹੋਰ ਵੀ ਚਮਕਾ ਦਿਤਾ ਸੀ । ਉਸ ਦੇਵੀ ਦੇ ਬੀਮਾਰ ਹੋਣ ਤੇ ਵਰਿਆਮ ਸਿੰਘ ਘਬਰਾ ਗਿਆ । ਉਸ ਨੇ ਸੇਵਾ ਸਿੰਘ ਨੂੰ ਸੱਦ ਕੇ ਉਸ ਕੁੜੀ ਦਾ ਹਾਲ ਦੱਸਿਆ । ਭਾਵੇਂ

-੪੧-