ਪੰਨਾ:Sevadar.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂਦੀ ਸੀ। ਇਨ੍ਹਾਂ ਦਿਨਾਂ ਵਿਚ ਇਥੋਂ ਤਕ ਹਾਲਤ ਆ ਪਹੁੰਚੀ ਕਿ ਜਿਸ ਵੇਲੇ ਸੇਵਾ ਸਿੰਘ ਉਥੇ ਨਾ ਰਹਿੰਦਾ, ਅੰਮ੍ਰਿਤ ਬੜੀ ਉਦਾਸ ਹੋ ਜਾਂਦੀ । ਲੋਕੀ ਸਮਝਦੇ ਉਹ ਬੀਮਾਰੀ ਕਰ ਕੇ ਮੁਰਝਾ ਜਾਂਦੀ ਹੈ । ਉਨ੍ਹਾਂ ਨੂੰ ਕੀ ਪਤਾ ਸੀ ਕਿ ਸਰੀਰ ਦੀ ਇਕ ਬੀਮਾਰੀ ਹਟਾਉਂਦਿਆਂ ਅੰਮ੍ਰਿਤ ਨੇ ਦਿਲ ਦੀ ਇਕ ਬੀਮਾਰੀ ਸਹੇੜ ਲਈ ਹੈ।

ਜਿਉਂ ਜਿਉਂ ਅੰਮ੍ਰਿਤ ਰਾਜ਼ੀ ਹੁੰਦੀ ਜਾਂਦੀ ਸੀ, ਤਿਉਂ ਤਿਉਂ ਸੇਵਾ ਸਿੰਘ ਉਸ ਦੇ ਕੋਲ ਬੈਠਣਾ ਘਟਾਉਂਦਾ ਜਾਂਦਾ ਸੀ । ਉਸ ਦਾ ਮਨ ਤਾਂ ਉਥੇ ਬਹਿਣ ਨੂੰ ਚਾਹੁੰਦਾ ਸੀ ਪਰ ਉਹ ਉਨਾਂ ਪੜੇ ਲਿਖੇ ਲੋਕਾਂ ਵਿਚੋਂ ਸੀ ਜੋ ਮਨ ਦੀਆਂ ਵਾਗਾਂ ਦਿਮਾਗ ਦੇ ਹੱਥ ਦੇਂਦੇ ਹਨ ਤੇ ਆਪ ਸਦਾ ਦਿਮਾਗ ਦੇ ਮਗਰ ਲੱਗ ਕੇ ਚਲਦੇ ਹਨ । ਉਸ ਦਾ ਦਿਮਾਗ ਇਸੇ ਸੋਚ ਵਿਚ ਸੀ ਕਿ ਉਥੋਂ ਲਾਇਲ ਪੁਰ ਚਲਾ ਜਾਵੇ । ਇਕ ਦਿਨ ਵਰਿਆਮ ਸਿੰਘ ਨੇ ਆਪਣੇ ਕੋਲ ਇਸ ਨੂੰ ਬਿਠਾ ਕੇ ਬਹੁਤ ਤਰਾਂ ਦੀਆਂ ਗੱਲਾਂ ਕੀਤੀਆਂ ਤੇ ਕਈ ਤਰਾਂ ਨਾਲ ਧੰਨਵਾਦ ਕਰਦਿਆਂ ਕਿਹਾ 'ਤੁਹਾਡੀ ਕਿਰਪਾ ਨਾਲ ਅੰਮ੍ਰਿਤ ਨੇ ਨਵਾਂ ਜਨਮ ਲਿਆ ਹੈ । ਵਿਚਾਰੀ ਪਰਲੇ ਪਾਰੋਂ ਹੋ ਬਚੀ ਹੈ । ਜੇਕਰ ਤੁਸੀਂ ਏਨੀ ਖੇਚਲ ਨਾ ਕਰਦੇ ਤਾਂ ਉਸ ਦਾ ਬਚਣਾ ਮੁਹਾਲ ਸੀ। ਹੁਣ ਇਕ ਬੇਨਤੀ ਹੋਰ ਹੈ। ਤੁਸੀਂ ਹੁਣ ਸਿਆਣੇ ਹੋ ਇਸ ਲਈ ਤੁਹਾਥੋਂ ਪੁਛ ਲੈਣਾ ਹੀ ਜ਼ਰੂਰੀ ਹੈ । ਜੇਕਰ ਤੁਹਾਡੀ ਰਾਇ ਹੋਵੇ ਤਾਂ ਅੰਮ੍ਰਿਤ ਦਾ ਸਬੰਧ ਤੁਹਾਡੇ ਨਾਲ ਕਰ ਦੇਈਏ ? ਮੇਰੇ ਖਿਆਲ ਵਿਚ ਇਉਂ ਤੁਹਾਡਾ ਦੋਹਾਂ ਦਾ ਜੀਵਨ ਸੁਖੀ ਰਹੇਗਾ ।

ਸੇਵਾ ਸਿੰਘ ਨੇ ਏਨੇ ਦਿਨਾਂ ਵਿਚ ਹੀ ਵੇਖ ਲਿਆ ਸੀ ਕਿ ਅੰਮ੍ਰਿਤ ਨਿਰੀ ਸੋਹਣੀ ਹੀ ਨਹੀਂ ਸਗੋਂ ਬੜੀ ਗੁਣਵਤੀ ਤੇ ਸੁਚੱਜੀ ਵੀ ਹੈ । ਅਖੀਰ ਉਸ ਨੇ ਬੜੀ ਨਿੰਮਤਾ ਨਾਲ ਕਿਹਾ-‘ਇਸ ਬਾਬਤ ਪਿਤਾ ਜੀ ਦੀ ਰਾਇ ਤੋਂ ਬਿਨਾ ਮੈਂ ਆਪਣੀ ਕੋਈ ਸਲਾਹ ਨਹੀਂ ਦੇ ਸਕਦਾ । ਤੁਸੀਂ ਉਨ੍ਹਾਂ ਨੂੰ ਹੀ ਮਿਲ ਲਵੋ ।

-੪੩-