ਪੰਨਾ:Sevadar.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚਾਰੇ ਦੇ ਕੀ ਵਸ ਸੀ ।

ਮੋਹਨ ਲਾਲ ਖੁਸ਼ ਸੀ ਤੇ ਜਿਥੇ ਭੀ ਉਹ ਜਾਂਦਾ ਸੀ, ਓਥੇ ਹੀ ਕਹਿੰਦਾ, “ਸ਼ੁਕਰ ਹੈ ਮਾਲਕ ਦਾ, ਮੈਂ ਇਸ ਕਾਲਖ ਦੇ ਟਿੱਕੇ ਤੋਂ ਬਚ ਗਿਆ ।'

ਇਕ ਸ਼ਾਮ ਨੂੰ ਸੇਵਾ ਸਿੰਘ ਤੇ ਮਦਨ ਲਾਲ ਬੈਠੇ ਗੱਲਾਂ ਕਰ ਰਹੇ ਸਨ ਕਿ ਨਰਿੰਦਰ ਨੇ ਆ ਕੇ ਕਿਹਾ-“ਅਜ ਕਲ ਮੋਹਨ ਲਾਲ ਦੂਜੇ ਤੀਜੇ ਦਿਨ ਆਪਣੇ ਮੁਰੱਬਿਆਂ ਵਲ ਜਾਂਦਾ ਹੈ । ਕੁਝ ਭੇਤ ਜਾਪਦਾ ਹੈ। ਅਗੇ ਤਾਂ ਉਹ , ਕਦੀ ਮੁਰੱਬਿਆਂ ਵਿਚ ਜਾਣ ਦਾ ਨਾਂ ਵੀ ਨਹੀਂ ਸੀ ਲੈਂਦਾ ਹੁੰਦਾ ।'

ਸੇਵਾ ਸਿੰਘ ਨੇ ਕਿਹਾ-ਕੁਝ ਪਤਾ ਲਗਾ ਹੈ ਕਿ ਕਿਥੇ ਜਾਂਦਾ ਹੈ ?'

ਨਰਿੰਦਰ ਨੇ ਕਿਹਾ-ਸੁਣਿਆਂ ਏ ਕਿ ‘ਗੱਟੀ ਪਿੰਡ ਵਿਚ ਜਾਂਦਾ ਏ ।

ਸੇਵਾ ਸਿੰਘ ਨੇ ਕਿਹਾ-“ਗਟੀ ਵਿਚ ਕਿਉਂ ? ਓਥੇ ਤਾਂ ਵਸੋਂ ਹੀ ਕੋਈ ਨਹੀਂ, ਜੰਗਲ ਹੀ ਜੰਗਲ ਤਾਂ ਹੈ।

ਨਰਿੰਦਰ ਨੇ ਕਿਹਾ-ਹਾਂ, ਗੱਲ ਤਾਂ ਸ਼ੱਕ ਵਾਲੀ ਹੀ ਹੈ।'

ਸੇਵਾ ਸਿੰਘ ਨੇ ਕਿਹਾ- ਮੋਹਨ ਲਾਲ ਦਾ ਹੋਰ ਕਿਸੇ ਪਿੰਡ ਵਿਚ ਜਾਣਾ ਓਨੀ ਸ਼ੱਕ ਵਾਲੀ ਗਲ ਨਹੀਂ, ਜਿੰਨਾ ਕਿ ਇਸ ਪਿੰਡ ਵਿਚ ।'

ਇਸ ਦੇ ਬਾਦ ਉਨ੍ਹਾਂ ਤਿੰਨਾਂ ਨੇ ਕਈ ਗੱਲਾਂ ਕੀਤੀਆਂ ਤੇ ਫੇਰ ਤਿੰਨੇ ਨਿਖੜ ਗਏ । ਮੋਹਨ ਲਾਲ ਦੀਆਂ ਚਾਲਾਂ ਉਤੇ ਨਜ਼ਰ ਰਖਣ ਦੀ, ਡਿਊਟੀ ਨਰਿੰਦਰ ਨੂੰ ਸੌਂਪੀ ਗਈ ।

ਦੂਜੇ ਦਿਨ ਜਦ ਮੋਹਨ ਲਾਲ ਦੇ ਉਸ ਪਿੰਡ ਤੋਂ ਵਾਪਸ ਆ ਜਾਣ ਦੀ ਖਬਰ ਮਿਲੀ, ਤਦ ਸੇਵਾ ਸਿੰਘ ਦੋ ਹੋਰ ਮਨੁਖਾਂ ਨੂੰ ਨਾਲ ਲੈ ਕੇ ਗੱਟੀ ਵਲ ਤੁਰ ਪਿਆ ।

-੭੮-