ਪੰਨਾ:Sevadar.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦੋਂ ਇਹ ਗੱਟੀ ਪਹੁੰਚਾ ਉਸ ਵੇਲੇ ਸ਼ਾਮ ਦੇ ਛੇ ਵਜ ਚੁਕੇ ਸਨ । ਇਨਾਂ ਦੇ ਠਹਿਰਣ ਦੀ ਕੋਈ ਥਾਂ ਨੀਯਤ ਤਾਂ ਸੀ ਹੀ ਨਹੀਂ ਤੇ ਨਾਂ ਓਥੇ ਕੋਈ ਸਰਾਂ ਜਾਂ ਹੋਰ ਥਾਂ ਹੀ ਸੀ । ਬੜੀ ਮੁਸ਼ਕਲ ਨਾਲ ਇਕ ਹਟਵਾਣੀਏ ਨੇ ਇਨ੍ਹਾਂ ਨੂੰ ਰਾਤ ਰਹਿਣ ਲਈ ਥਾਂ ਦਿਤੀ।

ਨਿਕੇ ਜਿਹੇ ਪਿੰਡ ਦੇ ਜੀਅ ਜੀਅ ਨੂੰ ਪਤਾ ਲਗ ਗਿਆ ਕਿ ਕੋਈ ਸ਼ਹਿਰੀਏ ਆਏ ਹਨ ਤੇ ਉਨ੍ਹਾਂ ਵਿਚ ਉਹ ਭੀ ਹੈ ਜਿਸ ਨੇ ਚੱਕ ਵਿਚ ਲੋਕਾਂ ਦੀ ਬੜੀ ਸੇਵਾ ਕੀਤੀ ਸੀ । ਬਹੁਤ ਸਾਰੇ ਮਨੁਖ ਇਨਾਂ ਦੇ ਕੋਲ ਆ ਕੇ ਇਕੱਠੇ ਹੋ ਗਏ । ਪਿੰਡ ਦਾ ਚੌਕੀਦਾਰ ਵੀ ਆ ਬੈਠਾ ਤੇ ਇਨਾਂ ਦੀ ਇਜ਼ਤ ਕਰਦਾ ਬਲਿਆ-ਅਜ ਕਲ ਤਾਂ ਸਾਡੇ ਬੜੇ ਚੰਗੇ ਭਾਗ ਹਨ, ਜੋ ਸ਼ਹਿਰੀਆਂ ਦੇ ਦਰਸ਼ਨ ਹੋਣ ਲਗ ਗਏ ਹਨ । ਸੁਣਾਓ ਕਿਵੇਂ ਆਏ ਹੋ।

ਸੇਵਾ ਸਿੰਘ ਨੇ ਕਿਹਾ-“ਐਵੇਂ ਹੀ ਘੁੰਮਦਾ ਫਿਰਦਾ ਆ ਗਿਆ ਹਾਂ । ਸੁਣਿਆ ਹੈ, ਇਥੇ ਕੋਈ ਸ਼ਾਨਦਾਰ ਤੇ ਸੰਘਣੀ ਰੱਖ ਹੈ, ਸੇਰ ਲਈ ਆ ਗਏ ਹਾਂ |'

ਚੌਕੀਦਾਰ ਬੋਲਿਆ-ਹਾਂ ਸਰਦਾਰ ਜੀ ! ਅਜ ਕਲ ਇਸ ਜੰਗਲ ਦੇ ਕੁਝ ਭਾਗ ਜਾਗੇ ਹਨ, ਤਦੇ ਤਾਂ ਤੁਸੀਂ ਸਾਰੇ ਆਉਣ ਲਗ ਪਏ ਹੋ।' ਹੁਣ ਤਾਂ ਮਾਲਕ ਵੀ ਖੁਦ ਏਧਰ ਆਇਆ ਕਰਦੇ ਹਨ ਤੇ ਜੰਗਲ ਦੀ ਸੈਰ ਕਰਦੇ ਹਨ ।'

ਸੇਵਾ ਸਿੰਘ ਨੇ ਕਿਹਾ-ਹਾਂ, ਸੁਣਿਆ ਏ ਕਿ ਅਜ ਕਲ ਮੋਹਨ ਲਾਲ ਜੀ ਵੀ ਹਮੇਸ਼ਾਂ ਆਉਂਦੇ ਹਨ, ਪਰ ਏਥੇ ਤਾਂ ਕੋਈ ਇਸਤਰਾਂ ਦੀ ਥਾਂ ਹੀ ਨਹੀਂ, ਕਿਥੇ ਠਹਿਰਦੇ ਹੋਣਗੇ ?

ਚੌਕੀਦਾਰ ਨੇ ਕਿਹਾ-ਜੀ ਓਥੇ ਰੱਖ ਦੇ ਵਿਚ ਹੀ ਇਕ ਮਕਾਨ ਹੈ। ਮਕਾਨ ਤਾਂ ਟਟਾ ਭੱਜਾ ਹੀ ਹੈ, ਪਰ ਉਸ ਵਿਚ ਕਈ ਚੰਗੇ ਕਮਰੇ ਵੀ ਹੋਨ, ਓਸੇ ਵਿਚ ਆ ਕੇ ਠਹਿਰਦੇ ਹਨ।'

-੮੦-