ਪੰਨਾ:Sevadar.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੇਵਾ ਸਿੰਘ ਨੇ ਕਿਹਾ- “ਹਾਂ ਸਰਕਾਰ ! ਪਹਿਲਾਂ ਤਾਂ ਨਹੀਂ ਸਨ। ਆਉਂਦੇ ਹੁਣ ਤਾਂ ਰੋਜ਼ ਹੀ ਆਉਂਦੇ ਹਨ ।'

ਸੇਵਾ ਸਿੰਘ ਨੇ ਪੁਛਿਆ“ਕਿਉਂ ਭਲਾ ?'

ਚੌਕੀਦਾਰ ਨੇ ਏਧਰ ਓਧਰ ਤਕ ਕੇ ਕਿਹਾ-'ਸਰਦਾਰ ਜੀ ! ਵੜੇ ਆਦਮੀਆਂ ਦੀ ਮੌਜ ਹੈ । ਮਾਲਕ ਜੋ ਹੋਏ ।

ਸੇਵਾ ਸਿੰਘ ਹਾਲੇ ਹੋਰ ਕੁਝ ਪੁੱਛਣਾ ਹੀ ਚਾਹੁੰਦਾ ਸੀ ਕਿ ਉਹ ਚੌਕੀਦਾਰ ਉਠ ਖਲੋਤਾ ਤੇ ਬੋਲਿਆ-ਹਛਾ ਜੀ! ਬਹੁਤ ਰਾਤ ਹੋ ਗਈ ਹੈ, ਹੁਣ ਜਾਂਦੇ ਹਾਂ, ਕਲ ਸਵੇਰੇ ਫੇਰ ਆਵਾਂਗੇ ?? ਉਸ ਚੌਂਕੀਦਾਰ ਦੀ ਗਲ ਤੋਂ ਸੇਵਾ ਸਿੰਘ ਨੂੰ ਹੋਰ ਵੀ ਸ਼ਕ ਹੋ ਗਿਆ। ਉਹ ਬੋਲਿਆ ਹਾਲੇ ਤਾਂ ਅਠ ਹੀ ਵਜੇ ਹਨ, ਬੈਠੋ।

ਪਰ ਉਹ ਚੌਂਕੀਦਾਰ ਨਾ ਬੈਠਾ। ਉਠ ਕੇ ਚਲਾ ਗਿਆ । ਸੇਵਾ ਸਿੰਘ ਦਾ ਸ਼ੱਕ ਹੋਰ ਵੀ ਵਧਿਆ। ਉਸ ਵੇਲੇ ਤਾਂ ਉਹ ਚੁਪ ਰਿਹਾ ਤੇ ਕੁਝ ਨਾ ਬੋਲਿਆ। ਦੂਜੇ ਦਿਨ ਸਵੇਰੇ ਹੀ ਹਥ ਮੂੰਹ ਧੋ ਕੇ ਸੇਵਾ ਸਿੰਘ ਤੇ ਉਸ ਦੇ ਸਾਥੀ ਉਸ ਮਕਾਨ ਵਲ ਗਏ |

ਮਕਾਨ ਉਸ ਥਾਂ ਤੋਂ ਲਗਪਗ ਇਕ ਮੀਲ ਤੇ ਸੀ । ਉਸ ਦੇ ਚਾਰੇ ਪਾਸੇ ਸੰਘਣਾ ਜੰਗਲ ਸੀ । ਵਿਚਕਾਰ ਇਕ ਸਧਾਰਣ ਜਿਹੀ ਪਗ-ਡੰਡੀ ਸੀ, ਉਸੇ ਪਗਡੰਡੀ ਦੇ ਸਹਾਰੇ ਸੇਵਾ ਮਿੰਘ ਅਗੇ ਵਧਦਾ ਗਿਆ ਕਿ ਅਚਾਨਕ ਉਸ ਦੇ ਕੰਨਾਂ ਵਿਚ ਕਿਸੇ ਔਰਤ ਦੇ ਰੋਣ ਦੀ ਅਵਾਜ਼ ਪਈ । ਉਹ ਉਸੇ ਸੇਧ ਤੁਰੀ ਗਿਆ । ਅਵਾਜ਼ ਹੋਰ ਭੀ ਸਾਫ ਸੁਣਾਈ ਦੇਣ ਲਗੀ ਤੇ ਨਾਲ ਹੀ ਮਕਾਨ ਦਾ ਫਾਟਕ ਦਿਖਾਈ ਦੇਣ ਲਗਾ ਜਿਥੇ ਤਿੰਨ ਹਟੇ ਕਟੇ ਮਨਖ ਬੈਠੇ ਸਨ ।

ਸੇਵਾ ਸਿੰਘ ਇਨਾਂ ਨੂੰ ਵੇਖ ਕੇ ਚਕਰਾ ਗਿਆ। ਇਸ ਵਿਚ ਤਾਂ ਕੋਈ ਸ਼ੱਕ ਨਾ ਰਿਹਾ, ਕਿ ਇਹ ਮੋਹਨ ਲਾਲ ਦੇ ਮਨੁਖ ਸਨ, ਇਹ ਉਨ੍ਹਾਂ ਵਿਚੋਂ ਇਕ ਨੂੰ ਪਛਾਣਦਾ ਵੀ ਸੀ। ਜੇ ਉਹ ਮਨੁਖ ਵੀ ਸੇਵਾ

-੮੧-