ਪੰਨਾ:Sevadar.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬.


ਸ਼ੀਲਾ ਨੇ ਦਿਲ ਹੀ ਦਿਲ ਵਿਚ ਸੇਵਾ ਸਿੰਘ ਦਾ ਧੰਨਵਾਦ ਕੀਤਾ । ਸੇਵਾ ਸਿੰਘ ਫੇਰ ਓਥੋਂ ਮੁੜ ਕੇ ਆਪਣੇ ਸਾਥੀਆਂ ਕੋਲ ਆਇਆ ਤੇ ਉਨ੍ਹਾਂ ਨੂੰ ਸਭ ਹਾਲ ਕਹਿ ਸੁਣਾਇਆ। ਓਸੇ ਵੇਲੇ ਇਕ ਬੰਦਾ ਮਦਨ ਲਾਲ ਤੇ ਸੇਵਕ ਜਥੇ ਦੇ ਹੋਰ ਮਨੁਖਾਂ ਨੂੰ ਖਬਰ ਦੇਣ ਲਈ ਭੇਜਿਆ ਗਿਆ ਤੇ ਦੂਜੇ ਦਿਨ ਸਵੇਰ ਹੁੰਦਿਆਂ ਤਕ ਸੇਵਕ ਜਥੇ ਦੇ ਦਸ ਕੁ ਮੈਂਬਰ ਤੇ ਮਦਨ ਲਾਲ ਆਪਣੇ ਕੁਝ ਸਾਥੀਆਂ ਸਣੇ ਉਥੇ ਆ ਪਹੁੰਚੇ । ਇਹ ਸਭ ਕੁਝ ਏਨਾ ਗੁਪਤ ਰਖਿਆ ਗਿਆ ਕਿ ਕਿਸੇ ਨੂੰ ਵੀ ਸੂਹ ਨਾ ਲਗੀ ਤੇ ਦੂਜੇ ਦਿਨ ਸਵੇਰੇ ਹੀ ਜਦੋਂ ਉਸ ਮਕਾਨ ਦੇ ਰਖਵਾਲੇ ਆਪਣੀਆਂ ਮੰਜੀਆਂ ਤੋਂ ਉਠੇ ਹੀ ਸਨ ਤਾਂ ਉਨ੍ਹਾਂ ਨੇ ਮਕਾਨ ਨੂੰ ਤੇ ਆਪਣੇ ਆਪਨੂੰ ਘੇਰੇ ਵਿਚ ਦੇਖਿਆ ।

ਪਾਪੀਆਂ ਦਾ ਹਿਰਦਾ ਹਮੇਸ਼ਾਂ ਹੀ ਨਿਰਬਲ ਹੁੰਦਾ ਹੈ । ਮੋਹਨ ਲਾਲ ਦੇ ਰਖੇ ਹੋਏ ਇਹ ਪਹਿਰੇਦਾਰ ਚੰਗੀ ਤਰਾਂ ਜਾਣਦੇ ਸਨ ਕਿ ਉਨ੍ਹਾਂ ਦੇ ਮਾਲਕ ਨੇ ਜੇਹੜਾ ਕੰਮ ਫੜਿਆ ਹੈ ਉਹ ਬੁਰਾ ਹੈ ਤੇ ਉਹ ਉਸਦੇ ਸਹਾਇਕ ਵੀ ਬਣ ਗਏ ਹਨ । ਜਦ ਉਨ੍ਹਾਂ ਸੇਵਾ ਸਿੰਘ, ਮਦਨ ਲਾਲ ਤੇ ਸ਼ਹਿਰ ਦੇ ਹੋਰ ਦਸ ਭਲੇ ਮਨੁਖਾਂ ਨੂੰ ਆਪਣੇ ਸਾਹਮਣੇ ਵੇਖਿਆ ਤਾਂ ਉਨ੍ਹਾਂ ਦਾ ਹੌਸਲਾ ਢਿਲਾ ਪੈ ਗਿਆ । ਸੇਵਾ ਸਿੰਘ ਨੇ ਅਗੇ ਵਧਕੇ ਮੋਹਨ ਲਾਲ ਦੇ ਇਕ ਜਮਾਂਦਾਰ ਨੂੰ ਬੜੇ ਰੋਹਬ ਨਾਲ ਕਿਹਾ-'ਅਸਾਂ ਆਪ

-੮੫-