ਪੰਨਾ:Sevadar.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ ਕਿ ਮਦਨ ਲਾਲ ਦੀ ਵਹੁਟੀ, ਏਥੇ ਕੈਦ ਹੈ। ਅਸੀਂ ਉਸ ਨੂੰ ਲੈ ਜਾਵਾਂਗੇ । ਤੁਸੀਂ ਰੁਕਾਵਟ ਪਾਉਗੇ ਤਾਂ ਨਤੀਜਾ ਇਹੀ ਹੋਵੇਗਾ ਕਿ ਆਪਣੇ ਮਾਲਕ ਦੇ ਨਾਲ ਤੁਸੀਂ ਵੀ ਪੁਲਸ ਦੇ ਹਵਾਲੇ ਹੋ ਕੇ ਹਵਾਲਾਤ ਦੀ ਹਵਾ ਭਖੋਗੇ।

ਉਨਾਂ ਨੂੰ ਸੁਝ ਗਈ ਕਿ ਸੇਵਾ ਸਿੰਘ ਦਾ ਕਹਿਣਾ ਸਚ ਮੁਚ ਠੀਕ ਹੈ, ਇਸ ਲਈ ਉਨਾਂ ਵਿਚੋਂ ਇਕ ਬੋਲਿਆ- ਸਾਡੇ ਲਈ ਜਿਹੇ ਉਹ ਮਾਲਕ ਜਿਹੇ ਤੁਸੀਂ ਸਾਨੂੰ ਜੋ ਹੁਕਮ ਕਰੋ ਕਰਨ ਨੂੰ ਤਿਆਰ ਹਾਂ।

ਸੇਵਾ ਸਿੰਘ ਨੇ ਕਿਹਾ- 'ਬਸ, ਸਾਡੇ ਕੰਮ ਵਿਚ ਰੁਕਾਵਟ ਨਾ ਪਾਉ ਤੇ ਆਪਣਾ ਵੀ ਲੋਕ ਪਰਲੋਕ ਨਾ ਵਿਗਾੜੋ |

ਚੌਕੀਦਾਰਾਂ ਨੇ ਸਿਰ ਨੀਵੇਂ ਸਟ ਲਏ ਤੇ ਇਹ ਸਾਰੇ ਅੰਦਰ ਚਲੇ ਗਏ । ਇਸ ਵੇਲੇ ਸ਼ੀਲਾ ਵਾਲੇ ਕਮਰੇ ਦਾ ਬੂਹਾ ਬਾਹਰ ਦੀ ਬਜਾਏ ਅੰਦਰੋਂ ਬੰਦ ਸੀ ਕਿਉਂਕਿ ਦਾਸੀ ਉਥੇ ਸੀ । ਕਈ ਮਨੁਖਾਂ ਦੀ ਅਵਾਜ਼ ਸੁਣਕੇ, ਦਾਸੀ ਘਬਰਾਈ ਹੋਈ ਉਠੀ ਤੇ ਉਸ ਹਾਲੇ ਬਹਾ ਖੋਲਿਆ ਹੀ ਸੀ ਕਿ ਸੇਵਾ ਸਿੰਘ ਤੇ ਮਦਨ ਲਾਲ ਅੰਦਰ ਜਾ ਵੜੇ ।

ਸਾਹਮਣੇ , ਮਦਨ ਲਾਲ ਨੂੰ ਵੇਖਕੇ ਸ਼ੀਲਾ ਨੇ ਇਕ ਵਾਰੀ ਅਥਰੂ ਭਰੀਆਂ ਅੱਖਾਂ ਨਾਲ ਉਸ ਵਲ ਤੱਕਿਆ ਤੇ ਫੇਰ ਬੇਹੋਸ਼ ਹੋ ਕੇ ਮਦਨ ਲਾਲ ਦੇ ਪੈਰਾਂ ਉਤੇ ਡਿਗ ਪਈ।

ਓਸ ਸਮੇਂ ਟਾਂਗਾ ਮੰਗਾਇਆ ਗਿਆ । ਦਾਸੀ ਤੇ ਸ਼ੀਲਾ ਨੂੰ ਟਾਂਗੇ ਵਿਚ ਬਹਾਕੇ ਮਦਨ ਲਾਲ ਸਿਧਾ ਆਪਣੇ ਘਰ ਲੈ ਗਿਆ ਤੇ ਸੇਵਕ ਜਥੇ ਦੇ ਦੂਜੇ ਮਨੁੱਖ ਆਪਣੀ ਆਪਣੀ ਥਾਂ ਵਾਪਸ ਆ ਗਏ ।

ਇਹ ਸਭ ਕੁਝ ਹੋ ਗਿਆ ਪਰ ਉਸ ਦਿਨ ਕਿਸੇ ਨੂੰ ਖ਼ਬਰ ਨਾ ਮਿਲੀ। ਦੂਸਰੇ ਦਿਨ ਜਦ ਉਨ੍ਹਾਂ ਦੇ ਮੁਰੱਬਿਆਂ ਵਿਚੋਂ ਇਕ ਮਨੁਖ ਨੇ ਆ ਕੇ ਇਹ ਖ਼ਬਰ ਮੋਹਨ ਲਾਲ ਨੂੰ ਦੱਸੀ , ਉਸ ਵੇਲੇ ਉਸਦੀ ਘਬਰਾਹਟ ਦਾ ਅੰਤ ਨਾਂ ਰਿਹਾ । ਉਸ ਨੂੰ ਸੁਪਨੇ ਵਿਚ ਵੀ ਖਿਆਲ

-੮੬-