ਪੰਨਾ:Sevadar.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਹਿਬ ਤੇ ਫੇਰ ਉਨਾਂ ਦੋਹਾਂ ਵਲ ਤੱਕ ਕੇ ਕਿਹਾ-“ਇਹ ਤਾਂ ਦੇਵਤੇ ਹਨ। ਮੈਂ ਭੁੱਲਾ ਹੀ ਰਿਹਾ ਹਾਂ।'






੧੮.


ਮਿ: ਦਾਸ ਦੇ ਪਾਸ ਵਿਚਾਰਾ ਦੀਨਾ ਨਾਥ ਫਿਰ ਆਇਆ ਤੇ ਉਸ ਨੇ ਤੋੜ ਕੇ ਨਾਂਹ ਕਰ ਦਿਤੀ ਅਤੇ ਚੰਚਲਾ ਦਾ ਵਿਆਹ ਕਰਨ ਦੀ ਕੋਸ਼ਸ਼ ਹੋਰਦਰੇ ਕਰਨ ਲਗਾ । ਕੁਝ ਦਿਨਾਂ ਦੇ ਜਤਨ ਨਾਲ ਇਕ ਧਨੀ ਨੌਜਵਾਨ ਨੇ ਚੰਚਲਾ ਨਾਲ ਵਿਆਹ ਕਰਨਾ ਮਨਜ਼ੂਰ ਕਰ ਲਿਆ । ਜਦ ਚੰਚਲਾ ਨੂੰ ਪਤਾ ਲਗਾ ਤਦ ਓਸ ਦਿਲ ਹੀ ਦਿਲ ਵਿੱਚ ਕਿਹਾ ਇਹ ਲੋਕ ਮੈਨੂੰ ਇਸ ਘਰ ਵਿਚ ਵੀ ਨਹੀਂ ਰਹਿਣ ਦੇਣਾ ਚਾਹੁੰਦੇ।'

ਦੋਹੀਂ ਘਰੀਂ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਵਿਚ ਸਨ। ਇਕ ਦਿਨ ਮਿ: ਦਾਸ ਚਾਹ ਪੀ ਕੇ ਆਪਣੇ ਕਮਰੇ ਵਿਚ ਬੈਠੇ ਹੋਏ ਸਨ । ਉਨ੍ਹਾਂ ਦੇ ਸਾਹਮਣੇ ਜਿਉਂ ਹੀ ਉਸ ਨੇ ਅਖਬਾਰ ਖੋਲਿਆ ਉਸ ਦੀ ਹਰਾਨੀ, ਦਿੱਤਾ ਤੇ ਕ੍ਰੋਧ ਦਾ ਟਿਕਾਣਾ ਨਾ ਰਿਹਾ। ਉਸ ਦੀ ਨਜ਼ਰ ਇਕ ਜੋੜੇ ਦੀ ਤਸਵੀਰ ਤੇ ਟਿਕੀ ਹੋਈ ਸੀ ਤੇ ਥਲੇ ਲਿਖਿਆ ਸੀ ਮਿਸਿਜ਼ ਦਾਸ ਤੇ ਮਿਸਟਰ ਦੀਨਾ ਨਾਥ ਦੀ ਸ਼ਾਦੀ ਕੱਲ ਗਿਰਜੇ ਵਿਚ ਹੋਈ ।

ਇਹ ਖਬਰ ਪੜ੍ਹ ਕੇ ਮਿ: ਦਾਸ ਸੁੰਨ ਹੋ ਗਿਆ। ਉਸ ਨੂੰ ਬਿਲਕੁਲ

-੯੪-