ਪੰਨਾ:Shah Behram te husan bano.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੫)

ਆਖ ਸੁਨਾਇਆ । ਏਸ ਚਮਨ ਵਿਚ ਰੰਗ ਮਹਲੀ ਵਸੋਕ ਰੇਬਹਾਰਾਂ । ਤਾਬਿਆ ਖਿਦਮਤ ਵਿਚ ਤੁਸਾਡੀ ਪਰੀਆਂ ਲਖ ਹਜਾਰਾਂ : ਇਹ ਗਲ ਕਹਿਕੇ ਬੱਧੀ ਹਥੀਂ ਦੇਉ ਖਲਾ ਹੋ ਅਰਜੀ ਤੂੰ ਹੁਣ ਰਾਜੀ ਹੈਂ ਸ਼ਾਹਜ਼ਾਦੇ ਕੀ ਤੇਰੀ ਹੈ ਮਰਜੀ ਕਿਹਾ ਸ਼ਾਹਜ਼ਾਦੇ ਤੇਰੇ ਉਤੇ ਲੈ ਲੈ ਮੇਰਾ ਰਾਜੀ । ਦੇਹਾਂ ਜਹਾਨਾਂ ਦੇ ਵਿਚ ਤੇਰਾ ਭਲਾ ਕਰੇ ਰਬ ਕਾਜੀ । ਇਹ ਗਲ ਕਹਿਕੇ ਮੁੜ ਆਇਆ ਅਪਨੀ ਘਰੀਂ ਮਕਾਨੀ । ਉਸ ਚਮਨ ਵਿਚ ਰਹਿਨ ਕਦੀਮੀ ਦੋਵੇਂ ਦਿਲਬਰ ਜਾਨੀ । ਸ਼ਾਹ ਬਹਿਰਾਮ ਹੁਸਨਬਾਨੋ ਹੁਣ ਦੋਵੇਂ ਦਿਨ ਤੇ ਰਾਤੀਂ ਇਹਨਾਂ ਐਸ਼ਾਂ ਖੁਸ਼ੀਆਂ ਅੰਦਰ ਕਰਦੇ ਰਹਿੰਦੇ ਨਿਤ ਸ਼ਰਾਬ ਕਬਾਬ ਤਮਾਸ਼ੇ ਖਾਣੇ ਚੰਗੇ ਚੰਗੇ । ਅਠ ਪਹਿਰ ਹਜੂਰ ਉਹਨਾਂ ਦੇ ਖਾਵਣ ਜੋ ਦਿਲ ਮੰਗੇ । ਸ਼ਾਹ ਬਹਿਰਾਮ ਜਦੋਂ ਫਿਰ ਉਸਥੋਂ ਤਲਬ ਵਸਲ ਦੀ ਭਾਲੇ। ਹੁਸਨਬਾਨੋ ਹਰ ਹੀਲੇ ਉਸ ਨੂੰ ਏਸ ਖਿਆਲੋਂ ਟਾਲ ਕਹਿੰਦੀ ਸ਼ਾਹ ਬਹਿਰਾਮ ਮੈਨੂੰ ਤੂੰ ਹਰਗਿਜ਼ ਅੰਗ ਨਾ ਲਾਈਂ । ਬਿਨਾ ਇਜਾਜਤ ਮਾਂ ਬਾਪ ਮੇਰੇ ਦੇ ਇਹ ਗਲ ਲਾਇਕ ਨਾਹੀਂ। ਮੈਂ ਤਾਂ ਹੋਇ ਰਹੀ ਹਾਂ ਤੇਰੀ ਬਰਦੀ ਬਾਝੋ ਦੰਮਾਂ । ਪਰ ਤੂੰ ਸਬਰ ਕਰੀ ਦਿਨ ਕਿਤਨੇ ਦੇਖ ਖੁਦਾਂ ਦਿਆਂ ਕੰਮਾਂ । ਇਹ ਹੁਣ ਨਾਲ ਹੁਸਨ ਦੇ ਏਥੇ ਖੁਸ਼ੀਆਂ ਕਰਦਾ।ਇਮਾਮ ਬਖਸ਼ ਤੂੰ ਹਾਲ ਸੁਣਾਈਂ ਉਸਦੇ ਪਿਛਲੇ ਘਰਦਾ | ਸ਼ਾਹ ਬਹਿਰਾਮ ਦੇ ਪਿਛਲੇ ਘਰ ਦਾ ਹਾਲ ਜਿਸ ਦਿਨ ਲਸ਼ਕਰ ਥੀਂ ਸ਼ਾਹਜ਼ਾਦਾ ਗਾਇਬ ਹੋ ਗਿਆ ਸੀ । ਛਡ ਵਤਨ ਘਰ ਬਾਰ ਪਿਆਰਾ ਪਲ ਵਿਚ ਹੋਇਆ ਉਦਾਸੀ। ਪਿਛੇ ਬਾਦਸ਼ਾਹੀ ਦਾ ਮਾਲਕ ਹੋਰਨਾਂ ਕੋਈ । ਸਾਹੀ ਸੁਝਾ ਮੁਲਕ ਵਲਾਇਤ ਖਾਲੀ ਕੌਣ ਕਰੇ ਬਾਦਸ਼ਾਹੀ । ਕੁਲ ਅਮੀਰ ਇਕਠੇ ਹੋ ਕੇ ਸਾਰੇ ਮਿਲ ਮਿਲ ਬਹਿੰਦੇ ਮਾਲਕ ਬਾਝੋਂ ਮੁਲਕ ਨਾ ਰਹਿੰਦਾ ਇਹ ਗਲ ਸਾਰੇ ਕਹਿੰਦੇ। ਓੜਕ ਬਹਿਕੇ ਰਲ ਮਿਲ ਸਭਨਾਂ ਇਹੋ ਮਤਾ ਪਕਾਇਆ । ਤਾਜ ਖਿਲਾਵਤਦਾ ਸਿਰ ਧਰਗੇਤਖਤ ਵਡੀਰ ਬਹਾਇਆ। ਬੈਠਾ ਤਖਤਵੀਰ ਹਰਦਮ ਕਰਨ ਲਗਾ ਬਾਦਸ਼ਾਹੀ । ਵਡਾ ਜਾਲਮ ਚੋਰ ਉਚ ਕਾ ਖੂਨੀ ਦਾ ਰਜ ਨਾਹੀ । ਜਾਲਮ ਜੁਲਮ ਕਰੇ ਦਿਨ ਰਾਤੀ ਵਸਦਾ ਮੁਲਕ ਉਜਾੜੇ। ਜਿਉਂ ਬਘਿਆੜ