ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬)

ਪਏ ਵਿਚ ਇਜੜ ਫੜ ਫੜ ਭੇਡਾਂ ਪੜੇ। ਜਿਤਨੇ ਸ਼ਾਹ ਬਹਿਰਾਮ ਦੇ ਆਏ ਸਤਰੀਂ ਹਰਮ ਤਮਾਮੀ। ਸਭਨਾਂ ਨਾਲ ਬੇਅਦਬੀ ਕੀਤੀ ਓਸ ਵਜੀਰ ਹਰਾਮੀ। ਸਭ ਕਬੀਲੇ ਸ਼ਾਹ ਬਹਿਰਾਮ ਕੁਲਆਹੀ ਮੁਖਤਾਰੀ ਉਸ ਵਜੀਰ ਹਰਾਮੀ ਕੀਤੀ ਨਾਲ ਛੇਆਂ ਬਦਕਾਰੀ ਸਤਵੀਂ ਸੀ ਉਹ ਨੇਕ ਸ਼ਾਹਜਾਦੀ ਸਾਹਿਬ ਹੋਸ਼ ਅਕਲ ਦੀ ਵਡੀ ਅਸਲੀ ਅਜੀਬ ਸ਼ਾਹਜਾਦੀ ਗੋਹਰ ਪਾਕ ਅਦਲਦੀ। ਉਸ ਤੇ ਜੋਰ ਬਥੇਰਾ ਲਾਇਆ ਉਸ ਬਦਬਖਤ ਬਦੀ ਨੇ ਓਹ ਸ਼ਾਹਜਾਦੀ ਰਹੀ ਸਲਾਮਤ ਆਪਣੇ ਨਾਲ ਯਕੀਨ। ਸ਼ਾਹ ਬਹਿਰਾਮ ਜਦੋਂ ਉਸ ਦਿਓ ਨੇ ਖੜਿਆ ਚਾੜ੍ਹ ਕੇ ਧਾੜੇ। ਲੜਕਾ ਜੰਮਿਆ ਸੀ ਉਸ ਰਾਤੀ ਪਿਛੋਂ ਓਸ ਦਿਹਾੜੇ। ਉਸ ਲੜਕੇ ਨੂੰ ਨਾਲ ਖੁਸ਼ੀ ਦੇ ਬੈਠੀ ਘਰ ਵਿਚ ਪਾਲੇ। ਚੰਗੀ ਮੰਦੀ ਖਾਹਸ ਰਬ ਦੀ ਬੈਠੀ ਸਿਰ ਪਰ ਝਾਲੇ। ਕਰਦਾ ਜਦੋਂ ਵਜੀਰ ਹਰਾਮੀ ਨਜਰ ਬੁਰੀ ਉਸ ਗਲਦੀ। ਸਾਫ ਜਵਾਬ ਸਤਾਬ ਸ਼ਾਹਜਾਦੀ ਏਹ ਲਿਖ ਉਸ ਨੂੰ ਘਲਦੀ ਸੁਣ ਤੂੰ ਨਿਮਕ ਹਰਾਮ ਵਜੀਰਾ ਕੌਣ ਹੋਵੇਂ ਤੂੰ ਪਾਜੀ। ਨਾਲ ਅਸੀਲਾਂ ਤੇ ਅਸਰਾਫਾਂ ਚਾਹੇ ਦਸਦੇ ਦਵਾਜੀ। ਸਾਹ ਬਹਿਰਾਮ ਨਾ ਤੈਨੂੰ ਸੁਝਦਾ ਜਿਸ ਦੇ ਅਸੀਂ ਕਬੀਲੇ ਚਾਹੇ ਵੜਾ ਕਿਵੇਂ ਜਾ ਸਭਰਾ ਕਰਦਾ ਹੈ ਨਿਤ ਹੀਲੇ ਜੇਤੂ ਆਣ ਵੜੇਂ ਘਰ ਸਾਡੇ ਕਰਕੇ ਜੋਰਾ ਜਬਰੀ ਆਪ ਮੇਰਾ ਤੈਨੂੰ ਵੀ ਮਾਰਾ ਪਲ ਵਿਚ ਮਾਰ ਕਟਾਰੀ ਹੋਯਾ ਵਜੀਰ ਬਹੁਤ ਸ਼ਰਮਿੰਦਾ ਸੁਣਕੇ ਏਹ ਸੁਨੇਹਾ ਭੜਕ ਲਗੀ ਅਗ ਤਨ ਓਸਦੇ ਨੂੰ ਚੜਿਆ ਰਜਬ ਅਜੇਹਾ ਕਹਿੰਦਾ ਅਜੇ ਤੁਹਾਡੇ ਵਿਚੋਂ ਗਈ ਨਹੀਂ ਮਗਰੂਰੀ। ਮਾਨ ਗੁਮਾਨ ਤੁਹਾਡੇ ਜਿਤਨੇ ਭੰਨ ਕੀਤਾ ਰਬ ਚੂਰੀ ਮੈਨੂੰ ਬਾਦਸ਼ਾਹੀ ਰਬ ਦਿਤੀ ਫਿਰਿਆ ਹੋਰ ਜਮਾਨਾ। ਕਿਥੇ ਹੈ ਉਹ ਤੁਹਾਡਾ ਮਾਲਕ ਜਿਸਦਾ ਰਖੇਂ ਮਾਨਾ। ਮੁੜ ਜਵਾਬ ਦਿਤਾ ਸ਼ਾਹਜਾਦੀ ਸੁਣ ਤੂੰ ਨਿਮਕ ਹਰਾਮੀ। ਇਹ ਸ਼ਾਹਜਾਦਾ ਬਣ ਬਾਦਸ਼ਾਹ ਜਦ ਇਸ ਸੁਰਤ ਕਰਾਨੀ ਏਹ ਕੀ ਦਾਅਵਾ ਬਾਦਸ਼ਾਹੀ ਦਾਂ ਮੇਰੇ ਨਾਲ ਕਰੇਗਾ। ਪਰਬਤ ਨੂੰ ਜੇ ਟਕਰ ਮਾਰੇ ਮੂੰਹ ਸਿਰ ਭੰਨ ਮਰੇਗਾ ਕਿਉਂ ਹਰ ਖੋਹ ਲਏਗਾ ਮੈਥੋਂ ਬਾਦਸ਼ਾਹੀ ਸਾਮਿਆ ਨੇ ਸ਼ੇਰਾ ਪਾਸੋਂ ਮਾਸ ਸਲੂਣਾ ਲਵੇ ਤਾਂ ਕੋਈ ਜਾਣੇ। ਮੁੜ ਜਾਹ ਫੇਰ ਕਹਿਆ ਸ਼ਾਹਜਾਦੀ ਤੂੰ