ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧)


ਦੇਂਦਾ ਇਕ ਪਿਆਲਾ ਪਾਣੀ ਪੰਜ ਵਰੇ ਵਿਚ ਬੰਦੀ ਖਾਨੇ ਮਾਂ ਪੁਤਰ ਨੂੰ ਹੋਏ। ਵਿਚ ਅਜਾਬ ਦੋਜਕ ਵਿਚ ਫੜ ਕੇ ਬਾਝ ਗੁਨਾਹੋਂ ਟੋਏ। ਜਾਂ ਬਹਿਰਾਮ ਸੁਣੀ ਏਹ ਵਿਥਿਆ ਲੂੰ ਲੂੰ ਗਹੇ ਹੋਇਆ। ਪਰ ਉਹ ਤੂਫਾਨ ਅਜਬ ਦਾ ਉਸਨੇ ਵਿਚ ਵਿਚ ਸਮਾਇਆ। ਲਗੀ ਭੁਖ ਹੁਸਨ ਬਾਨੋ ਨੂੰ ਬਹੁਤ ਹੋਈ ਦਰਮਾਂਦੀ। ਹੋਰ ਬਗੈਰ ਸਿਹਾਰ ਗੋਸ਼ਤ ਦੇ ਨਾ ਸੀ ਉਹ ਕੁਝ ਖਾਂਦੀ। ਲੈ ਕੇ ਤੀਰ ਕਮਾਨ ਸ਼ਾਹਜ਼ਾਬਾ ਤਰਫ ਜੰਗਲ ਉਠਧਾਨਾ ਕਰਾਂ ਤਿਆਰ ਸ਼ਿਕਾਰ ਲਿਆਕੇ ਹੁਸਨਬਾਨੋ ਦਾ ਖਾਣਾ ਇਹ ਸ਼ਿਕਾਰ ਪਿਛੇ ਵਿਚ ਜੰਗਲ ਜਾਂ ਕੁਛ ਦੂਰ ਗਿਆ ਸੀ। ਪਿਛੇ ਉਸ ਦੇ ਹੁਸਨਬਾਨੋ ਨੂੰ ਏਹ ਕਜੀਆ ਹੋਰ ਪਿਆ ਸੀ। ਜਿਹੜੇ ਘਰ ਸਰਵਨਾਂ ਦੇ ਵਿਚ ਉਹ ਸੀ ਬੈਠੀ ਆਹੀ। ਉਸ ਦੇ ਘਰ ਦੇ ਪਿਛਵਾੜੇ ਆਹਾ ਰਾਹ ਸੀ ਜਾਂਦਾ। ਉਸ ਘਰ ਦੇ ਪਿਛੇ ਇਕ ਪਲ ਆਣ ਖਲੋਂਦਾ। ਹੁਸਨਬਾਨੋ ਨੇ ਵੀ ਆਦਮੀਆਂ ਦਾ ਸੁਣਕੇ ਸ਼ੇਰ ਕਰਾਰਾ। ਬਾਰੀ ਵਿਚੋਂ ਦੇਖਣ ਲਗਾ ਕੇਹਾ ਪਿਆ ਬੁਲਾਰਾ। ਓਵੇਂ ਆ ਮੁੜ ਅੰਦਰ ਬੈਠੀ ਕਰਦੀ ਇਕ ਨਜਾਰਾ। ਪਿਆ ਵਜੀਰ ਉਤੇ ਫਿਰ ਉਸ ਦੀ ਸੂਰਤ ਦਾ ਚਮਕਾਰਾ। ਬਲੀ ਦੀ ਲਾਟ ਹੁਸਨਬਾਨੋ ਦੀ ਸੂਰਤ ਡਿਠੀ ਨੂਰੋਂ। ਵਾਂਗ ਪਤੰਗੇ ਮੋਯਾ ਜਲ ਬਲਕੇ ਦੇਖਦਿਆਂ ਹੀ ਦੂਰੋਂ। ਯਾ ਏਹ ਘਰ ਵਿਚ ਕਿਹੇ ਪਰੀ ਨੇ ਕੀਤਾ ਆਨ ਉਤਾਵਾਂ। ਯਾ ਕੋਈ ਹੂਰ ਬਹਿਸ਼ ਤੋਂ ਲਥੀ ਗਈ ਹੈ ਉਹ ਨਜਾਰ। ਖਬਰ ਲਵੋ ਉਹ ਕੌਣ ਕੋਈ ਹੈ ਕਿਸਦੀ ਹੈ ਜਹਾਨੀ। ਪਕੜ ਹਜੂਰ ਲਿਆਉ ਮੇਰੇ ਤਾ ਹੋਵੇ ਤਾਂ ਜਿੰਦਗਾਨੀ। ਅਰਜ ਕੀਤੀ ਘਰ ਵਾਲਿਆਂ ਸਾਹਾ ਇਕ ਸੌਦਾਗਰ ਆਇਆ। ਇਸ ਜਨਾਨੀ ਨੂੰ ਘਰ ਸਾਡੇ ਓਹਨੇ ਆਣ ਬਹਾਯਾ। ਹੁਕਮ ਦਿਤਾ ਉਸਮ ਜੀ ਪਕੜੋ ਤੁਰਤ ਪਿਆ ਦੇ ਦੌੜੇ। ਜੋਰਾਵਰੀ ਵੜ ਘਰ ਅੰਦਰ ਕੌਣ ਡਾਢਿਆ ਮੌੜੇ। ਜਾ ਕੇ ਹੁਸਨਬਾਨੋ ਨੂੰ ਓਨ੍ਹਾਂ ਹੈ ਬਤ ਨਾਲ ਬੁਲਾਇਆ ਉਠ ਸ਼ਤਾਬ ਦੀਦਾਰ ਤੇਰੇ ਨੂੰ ਆਪ ਸ਼ਹਿਨਸ਼ਾਹ ਆਇਆ। ਜੇ ਤੂੰ ਚਲਾਂ ਨਾਲ ਸੁਲਾਹ ਦੇ ਵਡਾ ਮਰਤਬ ਪਾਵੇ ਨਹੀਂ ਤਾਂ ਨਾਲ ਖੁਵਾਰੀ ਆਪ ਮਿੰਨਤਾਂ ਕਰਦੀ ਜਾਵਾਂ। ਕਹ ਸ਼ਾਹਜ਼ਾਦੀ ਗਲ ਸੁਣ ਇਕ ਮੂਲ ਨਾ ਸੈਂ ਹਾਂ ਨਸਾ ਪਰ ਖਾਹਸ਼ ਹੈ ਦਿਲ ਮੇਰੇ ਦੀ ਓਹ ਤੁਹਾਨੂੰ ਦਸਾਂ। ਚੰਗੀ ਲਵਾਂ ਪੁਸ਼ਾਕ ਦੁਆਲੇ