ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦)


ਤੈਨੂੰ ਇਸ ਨੂੰ ਚਾ ਧੁਖਾਈਂ। ਪਵੇ ਕੋਈ ਮੁਸ਼ਕਲ ਤੈਨੂੰ ਦੁਨੀਆਂ ਦੇ ਵਿਚ ਭਾਰੀ। ਮੈਂ ਉਸ ਵੇਲੇ ਸਿਰ ਤੇਰੇ ਪਹੁੰਚਾਗਾ ਇਕ ਵਾਰੀ। ਉਂਡ ਵਿਚ ਹਵਾ ਦੇ ਘੋੜੀ ਫਰਾਂਸ ਦੀ ਵਲ ਨਾਈ। ਕਈ ਹਜਾਰ ਕੋਹਾਂ ਦਾ ਪੈਂਡਾ ਇਕ ਘੜੀ ਵਿਚ ਆਏ ਛਰਾਂਸ ਸ਼ਹਿਰ ਪਿਆ ਜਦ ਨਜਰੀਂ ਸ਼ਾਹ ਬਹਿਰਾਮ ਦੇ ਤਾਈਂ, ਹੈਰਤ ਨਾਲ ਹੋਯਾ ਮੁਤਅੱਤਬ ਪੜਦਾ ਹਮਦਸਾਈ, ਦੋਵੇਂ ਦੇਵ ਉਨ੍ਹਾਂ ਦੇ ਜੇਹੜੇ ਬਣੇ ਹੋਏ ਸਨ ਘੋੜੇ ਕਰਕੇ ਰੁਖਸਤ ਸ਼ਾਹਜਾਦਾਂ ਨੇ ਫੇਰ ਪਿਛਾਹਾਂ ਮੋੜੇ ਆਪ ਹੁਸਨ ਬਾਨੋ ਸਣੇ ਹੋਯਾ ਦਾਖਲ ਵਿਚ ਸ਼ਹਿਰ ਦੇ। ਵੜਿਆ ਖੁਦ ਸੋਦਾਗਰ ਬਣ ਕੇ ਕਰ ਸਾਮਾਨ ਸਫਰਦੇ। ਇਕ ਸਰਵਾਨਾਂ ਦਾ ਘਰ ਆਯਾ ਸਾਹਿਬ ਸਤਰ ਚੰਗੇਰਾ। ਕੀਤਾ ਓਸ ਸੌਦਾਗਰ ਜਾ ਕੇ ਉਸ ਦੇ ਘਰ ਵਿਚ ਡੇਰਾ ਘਰ ਦੇ ਮਾਲਕ ਨੂੰ ਫਿਰ ਪੁਛਦਾ ਕਹੁ ਸਰਵਾਨਾਂ ਭਾਈ। ਕੇਹੜਾ ਹਾਕਮ ਏਸ ਸ਼ਹਿਰ ਦਾ ਕਰਦਾ ਹੈ ਬਾਦਸ਼ਾਹੀ। ਜੁਲਮ ਕਰੇਯਾ ਅਦਲ ਹੈ ਓਹ ਕੀ ਓਸਦਾ ਪੇਸ਼ਾ। ਕੀ ਕੀ ਸਿਫਤਾਂ ਉਸਦੇ ਅੰਦਰ ਰਖਦਾ ਕੀ ਅੰਦੇਸ਼ਾ ਕਹਿੰਦਾ ਸੁਣ ਸੌਦਾਗਰ ਜੀ ਮੈਂ ਦੇਖਾਂ ਸੂਰਤ ਤੇਰੀ ਵਡਾ ਜੋਸ਼ ਖਵੇ ਦਿਲ ਮੇਰੇ ਛੁਟੇ ਦਰਦ ਅੰਧੇਰੀ ਵਾਲੀ ਏਸ ਸ਼ਹਿਰ ਦਾ ਮੁਢੋਂ ਜਿਸਦਾ ਸੀ ਪਿਉ ਦਾਦਾ। ਤੇਰੇ ਵਾਂਗੂੰ ਸੂਰਤ ਉਸਦੀ ਨਾਮ ਬਹਿਰਾਮ ਸ਼ਾਹਜਾਦਾ। ਹੁਣ ਤਕ ਉਸਦੀ ਖਬਰ ਨਾ ਆਈ ਕਿਧਰੋਂ ਪਤਾ ਨਿਸ਼ਾਨੀ। ਦੇਖਦਿਆਂ ਉਹ ਗਾਇਬ ਹੋਇਆ ਉਡ ਚੜਿਆ ਅਸਮਾਨੀ। ਪਿਛੋਂ ਉਸ ਦੇ ਰਲ ਉਮਰਾਵਾਂ ਤਖਤ ਵਜੀਰ ਬਹਾਇਆ। ਸ਼ਾਮਤ ਏਸ ਜਮੀਨ ਤੇ ਉਸਨੂੰ ਹਾਕਮ ਰਬ ਬਣਾਇਆ। ਛੇਆਂ ਮਹਿਲਾਂ ਦੇ ਵਿਚ ਉਹ ਮੂਜੀ ਜਾਕੇ ਦਾਖਲ ਹੋਯਾ। ਸਤਵੀਂ ਵੜਨ ਨਾ ਦਿਤਾ ਉਸਨੂੰ ਓਥੇ ਰਬ ਨਾਂ ਢੋਯਾ ਉਹ ਸ਼ਾਹਜਾਦੀ ਉਤੇ ਮੂਜੀ ਜੋਰ ਵਡਾਨਾ ਰਹਿਆ। ਉਸਦੀ ਸ਼ਰਮ ਹਯਾ ਰਬ ਸਪੀਨਾ ਮੰਨਿਆ ਉਸ ਕਹਿਆ ਜਿਸ ਦਿਨ ਤੋਂ ਫਿਰ ਸ਼ਾਹ ਬਹਿਰਾਮ ਦਾ ਰਬ ਵਿਛੋੜਾ ਪਾਇਆ। ਓਸੇ ਦਿਨ ਸੀ ਸ਼ਾਹਜਾਦੀ ਨੇ ਸੁੰਦਰ ਬੇਟਾ ਜਾਇਆ। ਵੈਰੀ ਵੈਰ ਪਿਆ ਫਿਰ ਉਸ ਦੇ ਕਰਕੇ ਜੋਰ ਪਿੰਗਾਣੇ ਕੈਦ ਕਰਾਇਓ ਸੁ ਬੰਦੀਖਾਨੇ ਸੁਣ ਉਸ ਬਾਲ ਅੰਞਾਣੇ। ਅੱਠੀ ਪਹਿਰੀਂ ਮਾਂ ਪੁਤਰ ਨੂੰ ਹਰ ਉਹ ਦੁਸ਼ਮਣ ਜਾਨੀ। ਰੋਟੀ ਇਕ ਜਵਾਂਦੀ