(੧੯)
ਆਸਮਾਨੋ। ਦਾਣਾ ਪਾਣੀ ਰਿਜ਼ਕ ਅਸਾਡਾ ਗਿਆਨ ਖੁਟ ਜਾਨੋਂ ਆਲੇ
ਖਬਰ ਅਸਾਜੀ ਜਲਦੀ ਹੁਣ ਤੂੰ ਸ਼ੇਰ ਜਵਾਨਾ। ਮਾਰ ਵਿਖਾਲ ਇਕ ਵਾਰ
ਅਸਾਨੂੰ ਵਡਿਆ ਬੇਈਮਾਨਾ। ਜੇ ਤੂੰ ਹੈਂ ਕਿਤੇ ਵਲ ਜਿੰਦਾ ਇਤਵਲ ਵਾਗਾਂ
ਮੋੜੀ। ਨਿਮਕ ਹਰਾਮ ਵਜੀਰ ਬੇਦਰਦੀ ਪਹਿਲੋਂ ਗਰਦਨ ਤੋੜੀ ਏਹ
ਹੁਣ ਏਸ ਤਰ੍ਹਾਂ ਸ਼ਾਹਜ਼ਾਦੀ ਰੋਂਦੀ ਕਰ ਕਰ ਜਾਰੀ ਇਮਾਮ ਬਖਸ਼ ਹੁਣ ਕਰ
ਤੂੰ ਹਿੰਮਤ ਨਾਲ ਖੁਦਾਏ ਯਾਰੀ। ਸ਼ਾਹ ਬਹਿਰਾਮ ਤੋੜੀਂ ਇਹ ਖਬਰਾਂ ਚਲ
ਪਚਾਈਂ। ਬੰਦੀ ਖਾਨਾਂ ਦੀ ਹੁਣ ਝਬਦੇ ਬੰਦ ਖਲਾਸ ਕਰਾਈਂ।
ਸ਼ਾਹ ਬਹਿਰਾਮ ਨੇ ਸੁਪਨੇ ਵਿਚ ਘਰ ਦਾ ਹਾਲ ਦੇਖਣਾ ਤੇ ਦੇਉ ਸਫੈਦ ਤੇ ਰੁਖਸਤ ਲੈਣੀ
ਸਤੀ ਹੁਸਨਬਾਨੋ ਇਕ ਰਾਤੀਂ ਅੰਦਰ ਰੰਗ ਮਹੱਲਾਂ। ਸਾਹ ਬਹਿਰਾਮ ਸੁਤਾ ਵਿਚ ਖੁਸ਼ੀਆਂ ਕਰ ਕਰ ਮਿਠੀਆਂ ਗਲਾਂ। ਹੁਕਮ ਖੁਦਾ ਦੇ ਸੁਤਿਆਂ ਉਸ ਨੂੰ ਨੀਂਦਰ ਆਈ ਮਿਠੀ। ਸਭ ਹਕੀਕਤ ਘਰ ਬਾਹਰ ਦੀ ਸੁਫਨੇ ਦੇ ਵਿਚ ਡਿਠੀ। ਜੋ ਜੋ ਜ਼ੁਲਮ ਹਰਾਮਾਂ ਤੇ ਹੋਯਾ ਘਰੀ ਖਰਾਬੀ। ਦੇਖ ਬੇਤਾਬ ਹੋਯਾ ਉਸ ਖਾਬੋਂ ਬੈਠਾ ਸ਼ਤਾਬੀ। ਜਾਂ ਉਸ ਖਾਬੋਂ ਫਾਰਗ ਹੋਯਾ ਵਿਚ ਮਿਜਾਜ ਤਗੀਰੀ। ਪੁਛਿਆ ਹੁਸਨ ਬਾਨੋ ਨੇ ਉਸ ਤੋਂ ਏਹ ਕੀ ਹੈ ਦਿਲਗੀਰੀ। ਸੁਫਨਾ ਦੇਖ ਲਗਾ ਗਮ ਮੈਨੂੰ ਦਿਲ ਨੂੰ ਸੋਗ ਪਿਆਸੀ। ਸਬਰ ਕਰਾਰ ਨਾ ਆਵੇ ਮੈਨੂੰ ਹੋਯਾ ਜੀਉਂਦਾ ਸੀ। ਹੁਣ ਮੈਂ ਕਿਵੇਂ ਵਤਨ ਨੂੰ ਪਹੁੰਚਾ ਏਹ ਹੈ ਖਾਹਸ਼ ਮਨ ਦੀ। ਲਵਾਂ ਖਬਰ ਘਰ ਬਾਰ ਵਤਨ ਦੀ ਦਸਤ ਤੇ ਦੁਸ਼ਮਣ ਦੀ। ਕਹਿਆ ਹੁਸਨ ਬਾਨੋ ਚਲ ਸਾਹਾ ਤੁਰੀਬਕਰ ਬਿਸਮਿੱਲਾ। ਦੇਵ ਸਫੈਦ ਕੋਲੋਂ ਲੈ ਰੁਖਸਤ ਹੋਵੇ ਕਮ ਸਵੱਲ। ਦੇਵ ਸਫੈਦ ਅਗੇ ਫਿਰ ਜਾਕੇ ਕੀਤੀ ਵਿਥਿਆ ਸਾਰੀ ਕਹਿੰਦਾ ਵਤਨ ਪੁਚਾਈ ਮੈਨੂੰ ਕਰਕੇ ਮਦਦ ਭਾਰੀ। ਦੇਵ ਕਰਿਆ ਮੈਂ ਨਾਮ ਤੇਰੇ ਤੋਂ ਪਲ ਪਲ ਵਾਰੀ ਜਾਵਾਂ। ਹੁਸਨਬਾਨੋ ਅਤੇ ਤੈਨੂੰ ਫਰਾਂਸ ਸ਼ਹਿਰ ਪੁਚਾਵਾਂ। ਏਹ ਗਲ ਕਹਿਕੇ ਦੇ ਦੋਵਾਂ ਦੇ ਪਕੜ ਬਣਾਏ ਘੋੜੇ ਕਰ ਅਸਵਾਰ ਉਨ੍ਹਾਂ ਦੇ ਉਤੇ ਸ਼ਹਿਰ ਫਰਾਂਸ ਵਲ ਟੋਰੇ। ਇਕ ਉਤੇ ਬਹਿਰਾਮ ਸ਼ਾਹਜਾਦਾ ਮਾਰ ਫਰਾਕ ਚੜ੍ਹਿਆ। ਦੂਜੇ ਉਤੇ ਹੁਸਨਬਾਨੋ ਨੇ ਰਾਹ ਸਜਣ ਦਾ ਫੜਿਆ ਫੇਰ ਇਕ ਵਾਲੇ ਦੇ ਉਨ ਦਿਤਾ ਸ਼ਾਹ ਬਹਿਰਾਮ ਤਾਈਂ। ਲੋੜ ਪਵੇ ਜਿਸ ਵੇਲੇ