(੨੩)
ਰੰਨਾਂ ਨਾਲੋਂ ਤੇਰਾ ਬੇਵਫਾ ਯਰਾਨਾ। ਓਡ ਗਈ ਓਹ ਗਾਇਬ ਹੋਕੇ ਕਰਕੇ ਸੁਖਨ ਅਜੇਹੇ। ਲੋਕ ਹੈਰਾਨ ਤੇ ਅਜਬ ਹੋਏ ਸੁਣਕੇ ਇਹ ਸੁਨੇਹੇ, ਸੁਣ ਕੇ ਸ਼ਾਹ ਬਹਿਰਾਮ ਦੀਆਂ ਗਲਾਂ ਖਲਕਤ ਖੁਸ਼ੀਆਂ ਕਰਦੀ। ਇਕ ਵਜੀਰ ਹਰਾਮੀ ਦੇ ਮੂੰਹ ਵਰਤ ਗਈ ਸੀ ਜਰਦੀ। ਤਾਂ ਫਿਰ ਹੁਕਮ ਕੀਤਾ ਉਸ ਮੂਜੀ ਲਸਕਰ ਫੌਜਾਂ ਤਾਂਈ। ਘੇਰਾ ਘਤੋਂ ਸ਼ਹਿਰ ਦੁਆਲੇ ਢੂੰਡੋ ਹਰ ਹਰ ਜਾਈਂ। ਸ਼ਾਹ ਬਹਿਰਾਮ ਮਿਲੇ ਜਿਸ ਜਗਾ ਪਕੜ ਉਥਾਈ ਮਾਰੋ ਜਿੰਦਾ ਵਿਚ ਸ਼ਹਿਰ ਦੇ ਦਾਖਲ ਹੋਣ ਨਾ ਦੇਵੇ ਯਾਰੋ। ਜਾਲਮ ਫੌਜਾਂ ਸ਼ਹਿਰ ਦੁਆਲੇ ਫਿਰਦੀਆਂ ਪਿਛੇ ਅਗੇ। ਸ਼ਾਹ ਬਹਿਰਾਮ ਦੇ ਮਾਰਨ ਕਾਰਨ ਹਰ ਵੇਲੇ ਢੂੰਡਨ ਲਗੇ ਦੇਖ ਅਜੇਹਾ ਹੁਕਮ ਮੂਜੀ ਦਾ ਉਹ ਸਵਰਾਨ ਸਿਆਣਾ। ਜਿਸ ਰਾਹ ਸ਼ਾਹ ਬਹਿਰਾਮ ਗਿਆ ਸੀ ਉਹ ਜੰਗਲ ਵਲ ਧਾਨਾ। ਚੋਰੀ ਲੋਕਾਂ ਪਾਸੋਂ ਸ਼ਾਹ ਬਹਿਰਾਮ ਨੂੰ ਮਿਲਿਆ। ਕਹਿੰਦਾ ਸਾਹ ਬਹਿਰਾਮ ਨਾ ਜਾਈ ਹੁਣ ਤੂੰ ਸ਼ਹਿਰ ਦੁਆਲੇ। ਸਾਰੇ ਲਸਕਰ ਫਿਰਦੇ ਮੂਜੀ ਤੇਰੇ ਮਾਰਨ ਵਾਲੇ। ਇਕ ਫਸਾਦ ਵਡਾ ਇਹ ਹੋਯਾ ਬਾਣੀ ਮੁਸੀਬਤ ਭਾਰੀ ਗਈ ਹੁਸਨਬਾਨੋ ਹੁਣ ਸਾਥੋਂ ਪਲ ਵਿਚ ਮਾਰ ਉਡਾਰੀ ਬੈਠ ਚੁਬਾਰੇ ਓਸ ਕਬੂਤਰ ਜੋ ਜੋ ਸੁਖਨ ਅਲਾਏ। ਅਵਲ ਆਖਰ ਸ਼ਾਹ ਬਹਿਰਾਮ ਨੂੰ ਸਭ ਸਰਵਾਨ ਸੁਣਾਏ। ਅਚਨ ਚੇਤ ਪਿਆ ਜਦ ਉਸ ਨੂੰ ਇਹ ਤੂਫਾਨ ਵਿਛੋੜਾ। ਚਕਰ ਖਾ ਜਿਮੀ ਤੇ ਡਿਗਾ ਜੀ ਹੋ ਗਿਆ ਥੌੜਾ ਇਕ ਦੋ ਘੜੀਆਂ ਪਿਆ ਰਿਹਾ ਸੀ ਜਾਂ ਵਿਚ ਓਸ ਗਸ਼ ਦੇ। ਹੋਸ਼ ਆਈ ਤਾਂ ਰੋਂਦਾ ਕਹਿੰਦਾ ਅੰਦਰ ਤਾਪ ਤਪਸ ਦੇ ਕਿਥੇ ਛਿਪ ਗਿਆ ਰਬ ਸਾਂਈਆ ਸੋਹਣਾ ਚੰਦ ਨੂਰਾਨੀ ਪਿਆ ਹਨੇਰ ਚੁਫੇਰੇ ਮੈਨੂੰ ਹਾਂ ਮੇਰੀ ਜਿੰਦਜਾਨੀ। ਉਡ ਗਿਆ ਸਾਹ ਬਾਜ ਸ਼ਿਕਾਰੀ ਮਾਰ ਸ਼ਿਕਾਰ ਗਿਆ ਲੈ ਮੇਰੀ ਆਜ ਜਾਨ ਪਿਆਰੀ। ਆਯਾ ਸਾਂ ਮੈਂ ਨਾਲ ਖੁਸ਼ੀ ਦੇ ਕਰਕੇ ਹੁਬ ਵਤਨ ਦੀ। ਏਥੇ ਆਣ ਲੁਟਾਈ ਸਾਰੀ ਇਸ ਗੁਲਜਾਰ ਚਮਨ ਦੀਰੋ ਰੋ ਵੈਣ ਕਰੇਂਦਿਆਂ ਉਸਨੇ ਹੰਝੂ ਨੀਰ ਪਰੋਤੇ। ਹਰਤ ਦੇ ਦਰਯਾ ਵਿਚ ਉਸਦਾ ਜੀ ਗਿਆ ਵਿਚ ਗੋਤੇ। ਓਹ ਸਰਵਨ ਸਰਹਾਣੇ ਉਸਦਾ ਬੈਠਾ ਜੀ ਪ੍ਰਚਾਵੇ। ਕਰਕੇ ਹੁਸਨਬਾਨੋ ਦੀਆਂ ਗਲਾਂ ਉਸ ਦਾ ਮਨ ਠਹਿਰਾਵੇ